ਰਾਤ ਨੂੰ ਖਾਣਾ ਖਾਣ ਤੋਂ ਬਾਅਦ ਨਾ ਕਰੋ ਇਹ ਗਲਤੀਆਂ

02/14/2017 5:26:44 PM

ਮੁੰਬਈ— ਦਿਨ ਭਰ ਦੀ ਥਕਾਨ ਦੇ ਬਾਅਦ ਹਰ ਕੋਈ ਰਾਤ ਨੂੰ ਬਿਸਤਰ ਦੀ ਤਲਾਸ਼ ਕਰਦਾ ਹੈ। ਜਲਦੀ ਸੌਣ ਦੇ ਚੱਕਰ ''ਚ ਅਸੀਂ ਲੋਕ ਅਕਸਰ ਖਾਣਾ ਖਾਂਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਾਂ, ਜਿਨ੍ਹਾਂ ਦਾ ਅਸਰ ਸਾਡੀ ਸਿਹਤ ''ਤੇ ਪੈਣ ਲੱਗਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ। ਕੁਝ ਲੋਕਾਂ ਨੂੰ ਖਾਣੇ ਖਾਂਦੇ ਸਮੇਂ ਪਾਣੀ ਪੀਣ ਦੀ ਆਦਤ ਹੁੰਦੀ ਹੈ, ਜਿਸ ਕਾਰਨ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਅਤੇ ਪੇਟ ਫੁੱਲਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗਲਤ ਆਦਤਾਂÎ ਦੇ ਬਾਰੇ ਦੱਸਣ ਜਾ ਰਹੇ ਹਾਂ ,ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਖਾਣਾ ਖਾਂਦੇ ਸਮੇਂ ਦੁਹਰਾਉਂਦੇ ਹਨ।
1. 8 ਵਜੇ ਦੇ ਬਾਅਦ ਨਾ ਖਾਓ ਖਾਣਾ
ਕੁਝ ਲੋਕ ਰਾਤ ਨੂੰ ਦੇਰ ਨਾਲ ਖਾਣਾ ਖਾਂਦੇ ਹਨ, ਜੋ ਸਿਹਤ ਦੇ ਲਈ ਠੀਕ ਨਹੀਂ ਹੈ। ਰਾਤ ਨੂੰ ਤੁਸੀਂ ਵਿਅਸਥ ਹੀ ਕਿਉਂ ਨਾ ਹੋਵੋ ਪਰ ਰਾਤ ਦੇ 8 ਵਜੇ ਤੋਂ ਪਹਿਲਾਂ ਹੀ ਖਾਣਾ ਖਾ ਲਓ। ਜਲਦੀ ਖਾਣਾ ਖਾਣ ਤੋਂ ਬਾਅਦ ਥੋੜੀ ਸੈਰ ਕਰੋ ਇਸ ਤਰ੍ਹਾਂ ਖਾਣਾ ਪਚ ਜਾਂਦਾ ਹੈ।
2.ਮਿਰਚ-ਮਸਾਲੇ ਵਾਲਾ ਖਾਣਾ
ਰਾਤ ਨੂੰ ਭਾਰੀ ਖਾਣਾ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਰਾਤ ਨੂੰ ਜ਼ਿਆਦਾ ਮਿਰਚ-ਮਸਾਲੇ ਵਾਲਾ ਖਾਣਾ ਖਾਂਦੇ ਹੋ ਤਾਂ ਚੰਗੀ ਤਰ੍ਹਾਂ ਨਹੀਂ ਪਚਦਾ , ਜੋ ਬਾਅਦ ''ਚ ਗੈਸ ਦੀ ਪਰੇਸ਼ਾਨੀ ਬਣ ਜਾਂਦਾ ਹੈ।
3. ਖਾਣੇ ਦੇ ਨਾਲ ਪਾਣੀ ਪੀਣਾ
ਬਹੁਤ ਸਾਰੇ ਲੋਕਾਂ ਨੂੰ ਖਾਣੇ ਦੇ ਨਾਲ ਹੀ ਪਾਣੀ ਪੀਣ ਦੀ ਆਦਤ ਹੁੰਦੀ ਹੈ ਪਰ ਉਨ੍ਹਾਂ ਦੀ ਇਹ ਆਦਤ ਉਨ੍ਹਾਂ ਦੀ ਸਿਹਤ ਨੂੰ ਖਰਾਬ ਕਰ ਦਿੰਦੀ ਹੈ। ਦਿਨ ਭਰ ਦੀ ਕੰਮ ਕਰਨ ਦੇ ਬਾਅਦ ਥਕਾਵਟ ਹੋ ਜਾਂਦੀ ਹੈ, ਜਿਸ ਵਜ੍ਹਾਂ ਦੇ ਨਾਲ ਸਰੀਰ ਨੂੰ ਖਾਣਾ ਪਚਾਣ ''ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ,ਜੇਕਰ ਉੱਪਰ ਦੀ ਤੁਸੀਂ ਪਾਣੀ ਪੀ ਲੈਂਦੇ ਹੋ ਤਾਂ ਬਹੁਤ ਹੈਵੀ ਹੋ ਜਾਂਦਾ ਹੈ, ਜੋ ਸਰੀਰ ਦਾ ਸੰਤੁਲਨ ਵਿਗਾੜ ਦਿੰਦਾ ਹੈ।
- ਖਾਣਾ ਖਾਣ ਦੇ ਬਾਅਦ ਸੌਂ ਜਾਣਾ
ਰਾਤ ਨੂੰ ਕੁਝ ਲੋਕ ਖਾਣਾ ਖਾਣ ਦੇ ਬਾਅਦ ਤੁਰੰਤ ਸੌਂ ਜਾਂਦੇ ਹਨ, ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ । ਜੇਕਰ ਤੁਹਾਨੂੰ ਜ਼ਿਆਦਾ ਨੀਂਦ ਆ ਰਹੀ ਹੈ ਤਾਂ ਰਾਤ ਨੂੰ ਜ਼ਿਆਦਾ ਹੈਵੀ ਖਾਣਾ ਨਾ ਖਾਓ। ਇਸ ਲਈ ਖਾਣਾ ਖਾਣ ਦੇ 2 ਘੰਟੇ ਬਾਅਦ ਹੀ ਸੌਂਣਾ ਚਾਹੀਦਾ ਹੈ। ਇੰਨੀ ਦੇਰ ਸੈਰ ਕਰ ਲੈਣੀ ਚਾਹੀਦੀ ਹੈ।