ਬ੍ਰੈਸਟ ਕੈਂਸਰ ਦੇ ਇਨ੍ਹਾਂ ਲੱਛਣਾ ਨੂੰ ਕਦੀ ਨਾ ਕਰੋ ਨਜ਼ਰ ਅੰਦਾਜ

05/29/2017 10:42:20 AM

ਜਲੰਧਰ— ਛਾਤੀ ਦਾ ਕੈਂਸਰ ਇੱਕ ਬਹੁਤ ਹੀ ਗੰਭੀਰ ਬੀਮਾਰੀ ਹੈ ਜੋ ਪਿਛਲੇ ਕੁਝ ਸਮੇਂ ਤੋਂ ਤੇਜੀ ਨਾਲ ਵੱਧ ਰਿਹਾ ਹੈ। ਭਾਰਤੀ ਔਰਤਾਂ  ਘੱਟ ਉਮਰ ''ਚ ਹੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ''ਚ ਛਾਤੀ ਦੀਆਂ ਕੋਸ਼ਿਕਾਵਾਂ ''ਚ ਗੰਢ ਬਣ ਜਾਂਦੀ ਹੈ ਜਿਸ ਵਜਾ ਨਾਲ ਹਲਕਾ ਹੱਥ ਲਗਾਉਣ ''ਤੇ ਵੀ ਦਰਦ ਮਹਿਸੂਸ ਹੁੰਦੀ ਹੈ। ਅਕਸਰ ਔਰਤਾਂ ਇਸ ਪਰੇਸ਼ਾਨੀ ਨੂੰ ਨਜ਼ਰਅੰਦਾਜ ਕਰ ਦਿੰਦੀਆਂ ਹਨ ਪਰ ਜੇਕਰ ਇਸ ਬੀਮਾਰੀ ਦਾ ਸਹੀ ਢੰਗ ਨਾਲ ਇਲਾਜ਼ ਨਾ ਕੀਤਾ ਜਾਵੇ ਤਾਂ ਕੈਂਸਰ ਪੂਰੇ ਸਰੀਰ ''ਚ ਫੈਲ ਸਕਦਾ ਹੈ। ਇਸਦੇ ਲਈ ਸਾਰੀਆਂ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਲੱਛਣਾ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
1. ਸੋਜ ਹੋਣਾ
ਜਦੋਂ ਛਾਤੀ ਦੇ ਆਲੇ-ਦੁਆਲੇ ਦੀ ਜਗ੍ਹਾ ''ਤੇ ਅਕਸਰ ਸੋਜ ਰਹਿਣ ਲੱਗੇ ਅਤੇ ਉਸ ''ਚ ਦਰਦ ਵੀ ਹੋਵੇ ਤਾਂ ਇਹ ਕੈਂਸਰ ਦੇ ਸੰਕੇਤ ਗੋ ਸਕਦੇ ਹਨ। ਇਸ ''ਚ ਗਰਦਨ ਦੀਆਂ ਨਾੜੀਆਂ ਦੇ ਵਿੱਚ ਅਤੇ ਅੰਡਰਆਮਸ ਦੇ ਕੋਲ ਸੋਜ ਪੈ ਜਾਂਦੀ ਹੈ। ਜੇਕਰ ਅਜਿਹਾ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
2. ਗਰਦਨ ਦੇ ਉੱਪਰਲੇ ਹਿੱਸੇ ''ਚ ਦਰਦ
ਕੰਮਕਾਰ ਦੀ ਵਜ੍ਹਾ ਨਾਲ ਔਰਤਾਂ ਨੂੰ ਗਰਦਨ ''ਚ ਦਰਦ ਹੋਣਾ ਆਮ ਗੱਲ ਹੈ ਪਰ ਛਾਤੀ ਦੇ ਕੈਂਸਰ ਦੌਰਾਨ ਸਭ ਤੋਂ ਪਹਿਲਾਂ ਇਹੀ ਲੱਛਣ ਮਿਲਦਾ ਹੈ। ਕੈਂਸਰ ਦੀਆਂ ਕੋਸ਼ਿਕਾਵਾਂ ਜਦੋਂ ਵੱਧਣ ਲੱਗਦੀਆਂ ਹਨ ਤਾਂ ਇਹ ਰੀਡ ਦੀ ਹੱਡੀ ''ਤੇ ਅਸਰ ਪਾਉਦਾ ਹੈ ਜਿਸ ਨਾਲ ਗਰਦਨ ''ਚ ਤੇਜ ਦਰਦ ਹੋਣ ਲੱਗ ਜਾਂਦਾ ਹੈ।
3. ਅੰਡਰਆਮਸ ''ਚ ਦਰਦ
ਕੈਂਸਰ ਦੀਆਂ ਕੋਸ਼ਿਕਾਵਾਂ ਫੈਲਣੀਆਂ ਜਦੋਂ ਸ਼ੁਰੂ ਹੁੰਦੀਆਂ ਹਨ ਤਾਂ ਅੰਡਰਆਮਸ ''ਚ ਬਹੁਤ ਦਰਦ ਹੁੰਦੀ ਹੈ। ਅੰਡਰਆਮਸ ਸਰੀਰ ਦਾ ਸਭ ਤੋਂ ਕੋਮਲ ਹਿੱਸਾ ਹੁੰਦਾ ਹੈ, ਛਾਤੀ ''ਚ ਗੰਢ ਹੋਣ ਕਾਰਨ ਅੰਡਰਆਮਸ ''ਚ ਦਰਦ ਸ਼ੁਰੂ ਹੋ ਜਾਂਦੀ ਹੈ।
4. ਡਿਸਚਾਰਜ
ਛਾਤੀ ਕੈਂਸਰ ਦੀ ਸਮੱਸਿਆ ਜਦੋਂ ਸ਼ੁਰੂ ਹੁੰਦੀ ਹੈ ਤਾਂ ਛਾਤੀ ਦੇ ਨਿਪਲ ''ਚੋਂ ਹਲਕਾ ਜਿਹਾ ਪਾਣੀ ਵਰਗਾ ਡਿਸਚਾਰਜ ਹੋਣ ਲਗਦਾ ਹੈ। ਇਸਦੇ ਇਲਾਵਾ ਨਿਪਲਸ ਦੇ ਰੰਗ ਅਤੇ ਆਕਾਰ ਦੋਨੋ ਹੀ ਬਦਲਣ ਲਗਦੇ ਹਨ।
5. ਖੁਜਲੀ
ਛਾਤੀ ''ਤੇ ਜਦੋਂ ਜ਼ਿਆਦਾ ਖੁਜਲੀ ਹੋਣ ਲੱਗੇ ਅਤੇ ਸੋਜ ਆ ਜਾਵੇ ਤਾਂ ਇਹ ਕੈਂਸਰ ਦਾ ਸੰਕੇਤ ਹੈ। ਇਸ ਸਮੱਸਿਆ ''ਚ ਕਿਸੇ ਕਰੀਮ ਜਾਂ ਤੇਲ ਦਾ ਇਸਤੇਮਾਲ ਕਰਨ ਨਾਲ ਫਰਕ ਨਹੀਂ ਪੈਂਦਾ।
6. ਥਕਾਵਟ
ਛਾਟੀ ਦੇ ਕੈਂਸਰ ਹੋਣ ''ਤੇ ਔਰਤਾਂ ਨੂੰ ਹਮੇਸ਼ਾ ਥਕਾਨ ਮਹਿਸੂਸ ਹੁੰਦੀ ਹੈ। ਕੈਂਸਰ ਦੇ ਸੈੱਲ ਖੂਨ ਦੀਆਂ ਨਾੜੀਆਂ ''ਤੇ ਦਬਾਅ ਪਾਉਦੇ ਹਨ ਜਿਸ ਨਾਲ ਸਰੀਰ ਜ਼ਿਆਦਾ ਥਕਾਨ ਮਹਿਸੂਸ ਕਰਦਾ ਹੈ।