ਬੱਚਿਆਂ ਦੀ ਡਾਇਟ ''ਚ ਸ਼ਾਮਲ ਕਰੋ ਇਹ ਭੋਜਨ, ਤੇਜੀ ਨਾਲ ਵੱਧੇਗਾ ਕੱਦ ਅਤੇ ਦਿਮਾਗ

12/29/2016 1:21:21 PM

ਜਲੰਧਰ— ਹਰ ਮਾਂ ਚਹੁੰਦੀ ਹੈ ਕਿ ਉਸਦਾ ਬੱਚਾ ਸਰੀਰਕ ਅਤੇ ਮਾਨਸਿਕ ਤੌਰ ''ਤੇ ਤੰਦਰੁਸਤ ਰਹੇ । ਬੱਚਾ ਤੰਦਰੁਸਤ ਉਂਦੋ ਹੀ ਹੋਵੇਗਾ ਜਦੋ ਉਸਦੇ ਭੋਜਨ ''ਚ ਪੌਸ਼ਟਿਕ ਆਹਾਰ ਹੋਵੇਗਾ। ਬਹੁਤ ਸਾਰੇ ਬੱਚਿਆਂ ਦਾ ਵਿਕਾਸ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਨਹੀਂ ਹੁੰਦਾ ਜਿਸ ਦਾ ਕਾਰਨ ਹੈ ਸਹੀ ਭੋਜਨ ਨਾ ਕਰਨਾ। ਬੱਚੇ ਪੌਸ਼ਟਿਕ ਅਹਾਰ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਕਿ ਹਰੀਆਂ ਸਬਜ਼ੀਆਂ, ਦੁੱਧ ਆਦਿ ਤੋਂ ਦੂਰ ਭੱਜਦੇ ਹਨ ਪਰ ਜਿਹੜਾ ਭੋਜਨ ਅਸੀਂ ਤੁਹਾਨੂੰ ਦੱਸਣ ਜਾਂ ਰਹੇ ਹਾਂ ਉਸਨੂੰ ਬੱਚੇ  ਬਹੁਤ ਚਾਅ ਨਾਲ ਖਾਂਦੇ ਹਨ ਅਤੇ ਇਹ ਪੌਸ਼ਟਿਕ ਆਹਾਰ ਵੀ ਹਨ।
1. ਦਹੀ
ਦਹੀ ਬੱਚਿਆਂ ਦੇ ਦਿਮਾਗ ਦੇ ਸੈੱਲਾਂ ਨੂੰ ਲਚਕੀਲੇ ਬਣਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਦਿਮਾਗ ਦੀ ਦੇਖਣ-ਸੁਣਨ ਦੀ ਸ਼ਕਤੀ ਵੱਧਦੀ ਹੈ।
2. ਦਲੀਆ
ਦਲੀਏ ''ਚ ਭਰਪੂਰ ਮਾਤਰਾ ''ਚ ਫਾਈਬਰ ਹੁੰਦਾ ਹੈ। ਇਹ ਹੌਲੀ-ਹੌਲੀ ਹਜ਼ਮ ਹੁੰਦਾ ਹੈ ਅਤੇ ਬੱਚਿਆਂ ਨੂੰ ਇਸ ਨਾਲ ਤਾਕਤ ਮਿਲਦੀ ਹੈ, ਸਰੀਰ ਦਾ ਵਿਕਾਸ ਵੀ ਤੇਜੀ ਨਾਲ ਹੁੰਦਾ ਹੈ।
3. ਸਟਰਾਬੇਰੀ ਅਤੇ ਬਲੂਬੇਰੀ
ਇਨ੍ਹਾਂ ਦੋਨਾਂ ਫਲਾਂ ''ਚ ਐਂਟੀਆਕਸੀਡੈਂਟ ਦੀ ਮਾਤਰਾ ਹੁੰਦੀ ਹੈ, ਜਿਸ ਨਾਲ ਦਿਮਾਗ ਦਾ ਵਿਕਾਸ ਹੁੰਦਾ ਹੈ ''ਤੇ ਕੰਮ ਕਰਨ ਦੀ ਸ਼ਕਤੀ ਵੱਧਦੀ ਹੈ।
4. ਸੇਬ ਅਤੇ ਆਲੂਬੁਖਾਰਾ
ਇਨ੍ਹਾਂ ਫਲਾਂ ਨੂੰ ਤਾਂ ਤੁਸੀਂ ਬੱਚਿਆਂ ਦੇ ਲੰਚ ਬਾਕਸ ''ਚ ਵੀ ਪੈਕ ਕਰਕੇ ਦੇ ਸਕਦੇ ਹੋ। ਇਸ ''ਚ ਮੌਜੂਦ ਤੱਤ ਭੁਲਣ ਦੀ ਬੀਮਾਰੀ ਨੂੰ ਦੂਰ ਕਰਦੇ ਹਨ।
5. ਮੇਵੇ
ਪ੍ਰੋਟੀਨ ਨਾਲ ਭਰਪੂਰ ਮੇਵਿਆਂ ''ਚ ਫੈਟ ਐਸਿਡ ਅਤੇ ਮਿਨਰਲ ਪਾਏ ਜਾਦੇ ਹਨ। ਇਸ ਨਾਲ ਦਿਮਾਗ ਤੇਜ ਹੁੰਦਾ ਹੈ