Beauty Tips: ਰਸੋਈ ''ਚ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਵਸਤੂਆਂ ਨਾਲ ਕਰੋ ਵਾਲ਼ਾਂ ਨੂੰ ਕੁਦਰਤੀ ਸਟ੍ਰੇਟ

03/03/2021 4:27:34 PM

xਨਵੀਂ ਦਿੱਲੀ: ਜ਼ਿਆਦਾਤਰ ਕੁੜੀਆਂ ਆਪਣੇ ਵਾਲ਼ਾਂ ਨੂੰ ਸਟ੍ਰੇਟ ਯਾਨੀ ਕਿ ਸਿੱਧਾ ਰੱਖਣ ‘ਚ ਦਿਲਚਸਪੀ ਰੱਖਦੀਆਂ ਹਨ ਪਰ ਜ਼ਿਆਦਾ ਕੈਮੀਕਲ ਦੀ ਵਰਤੋਂ ਵਾਲ਼ਾਂ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਲਈ ਘਰ ਬੈਠੇ ਬਿਠਾਏ ਅਸੀਂ ਇਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਵੀ ਸਟ੍ਰੇਟ ਕਰ ਸਕਦੇ ਹਾਂ। 


ਐਲੋਵੇਰਾ ਜੈੱਲ ਅਤੇ ਸ਼ਹਿਦ
ਐਲੋਵੇਰਾ ਜੈੱਲ ਅਤੇ ਸ਼ਹਿਦ ਇਕ ਕੱਪ ਪਾਣੀ ‘ਚ 2 ਚਮਚੇ ਅਲਸੀ ਦੇ ਬੀਜ ਪਾ ਕੇ 2-3 ਮਿੰਟ ਤੱਕ ਉਬਾਲੋ ਤੇ ਜਦੋਂ ਪਾਣੀ ਜੈੱਲ ਦੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਠੰਡਾ ਕਰ ਲਓ। ਹੁਣ ਇਸ ਨੂੰ ਕਿਸੇ ਪਤਲੇ ਕੱਪੜੇ ‘ਚ ਛਾਣ ਲਓ। ਇਸ ‘ਚ 2 ਚਮਚ ਐਲੋਵੇਰਾ ਜੈੱਲ, 2 ਚਮਚੇ ਕੈਸਟਰ ਤੇਲ, 1 ਚਮਚੇ ਨਿੰਬੂ ਦਾ ਰਸ ਤੇ 2 ਚਮਚ ਸ਼ਹਿਦ ਮਿਲਾ ਕੇ ਗਿੱਲੇ ਵਾਲ਼ਾਂ ਤੇ ਲਗਾਓ। ਇਸ ਤੋਂ ਬਾਅਦ ਵਾਲ਼ਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰ ਤੱਕ ਲਗਾਓ। 30 ਮਿੰਟ ਤਕ ਇਸ ਜੈੱਲ ਨੂੰ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਸਿਰ ਧੋ ਕੇ ਕੰਡੀਸ਼ਨਰ ਲਗਾਓ। ਗਿੱਲੇ ਵਾਲ਼ਾਂ ਨੂੰ ਤੌਲੀਏ ਨਾਲ ਸੁਕਾਉਣ ਦੀ ਜਗ੍ਹਾਂ ਕੰਘੇ ਨਾਲ ਸਿੱਧੇ ਕਰ ਕੇ ਸੁਕਾਓ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ



ਗਰਮ ਤੇਲ ਦੀ ਵਰਤੋਂ
ਨਾਰੀਅਲ ਤੇਲ, ਜੈਤੂਨ ਦਾ ਤੇਲ ਜਾਂ ਬਦਾਮ ਦੇ ਤੇਲ ਨੂੰ ਹਲਕਾ ਗਰਮ ਕਰ ਲਓ। ਇਸ ਤੇਲ ਦੀ ਹਲਕੇ ਹੱਥਾਂ ਨਾਲ 15-20 ਮਿੰਟ ਮਾਲਿਸ਼ ਕਰੋ। ਫ਼ਿਰ ਆਪਣੇ ਪੂਰੇ ਵਾਲ਼ਾਂ ਨੂੰ ਕੰਘੀ ਕਰੋ। ਕੰਘੀ ਕਰਨ ਤੋਂ ਬਾਅਦ ਹਲਕੇ ਗਰਮ ਪਾਣੀ ‘ਚ ਤੌਲੀਏ ਨੂੰ ਭਿਓਂ ਕੇ ਵਾਲ਼ਾਂ ਤੇ ਬੰਨ੍ਹ ਲਓ। ਇਸ ਤਰ੍ਹਾਂ ਕਰਨ ਨਾਲ ਤੇਲ ਵਾਲ਼ਾਂ ਦੀਆਂ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ। ਅੱਧੇ ਘੱਟੇ ਬਾਅਦ ਵਾਲ਼ਾਂ ਨੂੰ ਧੋ ਲਓ ਤੇ ਕੰਘੀ ਨਾਲ ਸਿੱਧਾ ਕਰੋ। ਇੰਝ ਹਰ ਰੋਜ਼ ਕਰਨ ਨਾਲ ਵਾਲ਼ ਬਹੁਤ ਛੇਤੀ ਸਿੱਧੇ ਹੋ ਜਾਂਦੇ ਹਨ।

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਨਾਰੀਅਲ ਦਾ ਤੇਲ, ਦੁੱਧ ਅਤੇ ਨਿੰਬੂ
ਇਕ ਕੌਲੀ ਨਾਰੀਅਲ ਦੇ ਤੇਲ ‘ਚ ਨਿੰਬੂ ਦੀਆਂ ਕੁੱਝ ਬੂੰਦਾਂ ਮਿਲਾ ਕੇ ਫਰਿਜ਼ ‘ਚ ਰੱਖ ਦਿਓ। ਫਰਿਜ਼ ‘ਚੋਂ ਕੱਢਣ ਤੋਂ ਬਾਅਦ ਇਸ ਤੇ ਇਕ ਕ੍ਰੀਮ ਵਾਲੀ ਲੇਅਰ ਆ ਜਾਂਦੀ ਹੈ। ਇਸ ਕ੍ਰੀਮ ਨਾਲ ਵਾਲ਼ਾਂ ਦੀ 20 ਮਿੰਟ ਮਾਲਿਸ਼ ਕਰੋ ਤੇ ਮਾਲਿਸ਼ ਕਰਨ ਤੋਂ ਬਾਅਦ ਇੰਝ ਹੀ ਛੱਡ ਦਿਓ। ਹਲਕੇ ਗਰਮ ਪਾਣੀ ‘ਚ ਤੌਲੀਏ ਨੂੰ ਭਿਓ ਕਿ ਵਾਲ਼ਾਂ ਤੇ ਬੰਨ੍ਹ ਲਓ। ਫਿਰ ਇਨ੍ਹਾਂ ਨੂੰ ਕੰਘੀ ਨਾਲ ਸਿੱਧੇ ਕਰੋ।


ਤੇਲ ਅਤੇ ਅੰਡਾ
ਭਾਂਡੇ ‘ਚ 2 ਆਂਡਿਆਂ ਨੂੰ ਲੋੜ ਅਨੁਸਾਰ ਜੈਤੂਨ ਦੇ ਤੇਲ ‘ਚ ਫੈਟ ਲਓ। ਇਸ ਤੋਂ ਬਾਅਦ ਇਸ ਘੋਲ ਨੂੰ ਆਪਣੇ ਵਾਲ਼ਾਂ ਤੇ ਲਗਾ ਲਓ। ਫ਼ਿਰ ਮੋਟੇ ਕੰਘੇ ਨਾਲ ਵਾਲ਼ਾਂ ਨੂੰ ਸਿੱਧਾ ਕਰ ਲਓ। ਹਲਕੇ ਗਰਮ ਪਾਣੀ ‘ਚ ਤੌਲੀਏ ਨੂੰ ਭਿਓ ਕਿ ਵਾਲ਼ਾਂ ਤੇ ਬੰਨ੍ਹ ਲਓ। ਫਿਰ ਵਾਲ਼ਾਂ ਨੂੰ ਧੋ ਲਓ ਤੇ ਕੰਘੀ ਨਾਲ ਸਿੱਧੇ ਕਰੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon