ਬਚਪਨ ''ਚ ਹੀ ਬੇਟੇ ਨੂੰ ਜ਼ਰੂਰ ਸਿਖਾਓ ਇਹ ਗੱਲਾਂ

02/09/2017 9:54:36 AM

ਮੁੰਬਈ— ਹਰ ਮਾਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆਂ ਸਿੱਖਿਆ ਦਿੰਦੀ ਹੈ ਤਾਂ ਕਿ ਜਿੰਦਗੀ ''ਚ ਪੂਰੀ ਤਰ੍ਹਾਂ ਸਫਲ ਹੋ ਸਕੇ। ਚਾਹੇ ਲੜਕਾ ਹੋਵੇ ਜਾਂ ਲੜਕੀ ਮਾਂ ਨੂੰ ਦੋਹਾਂ ਨੂੰ ਹੀ ਸਿੱੱਖਿਆ ਜ਼ਰੂਰ ਦੇਣੀ ਚਾਹੀਦੀ ਹੈ। ਬੇਟੀ ਦੇ ਵੱਡੇ ਹੋਣ ਦੇ ਦੌਰਾਨ ਉਸਨੂੰ ਕਈ ਤਰ੍ਹਾਂ ਦੀਆਂ ਹਿਦਾਇਤਾਂ ਅਤੇ ਨਿਰਦੇਸ਼ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਹਿਦਾਇਤਾਂ ਬੇਟੇ ਨੂੰ ਦੇਣੀਆਂ ਵੀ ਜ਼ਰੂਰੀ ਹੁੰਦੀਅÎਾਂ ਹਨ ਤਾਂ ਕਿ ਉਸਦਾ ਬਿਹਤਰ ਵਿਕਾਸ ਹੋ ਸਕੇ ਅਤੇ ਉਹ ਵੱਡਾ ਹੋ ਕੇ ਇੱਕ ਚੰਗਾ ਜਿੰਮੇਦਾਰ ਇਨਸਾਨ ਬਣ ਸਕੇ।
1. ਹਰ ਔਰਤ ਨੂੰ ਆਪਣੇ ਬੇਟੇ ਨੂੰ ਔਰਤਾਂ ਦਾ ਸਨਮਾਨ ਕਰਨ ਦੀ ਸਿੱਖ ਦੇਣੀ ਚਾਹੀਦੀ ਹੈ। ਜਿਸ ਨਾਲ ਉਹ ਵਿਆਹ ਕਰਨ ਦੇ ਬਾਅਦ ਤੱਕ ਆਪਣੀ ਪਤਨੀ ਨੂੰ ਬਰਾਬਰ ਦਾ ਦਰਜਾ ਦੇ ਸਕੇ।
2.  ਕੁਝ ਵੱਡਾ ਹੋਣ ਤੇ ਮਾਂ ਨੂੰ ਆਪਣੇ ਬੇਟੇ ਨੂੰ ਬੇਸਿਕ ਕੁਕਿੰਗ ਜਿਵੇ= ਚਾਹ ਬਣਾਉਣਾ, ਸੈਂਡਵਿਚ ਬਣਾਉਣਾ ਆਦਿ ਸਿਖਾਉਣਾ ਚਾਹੀਦਾ ਹੈ। ਇਸ ਨਾਲ ਬੱਚੇ ਦੇ ਅੰਦਰ ਘਰ ਦੇ ਕੰਮ ''ਚ ਮਦਦ ਕਰਾਉਣ ਦੀ ਆਦਤ ਪੈਂਦੀ ਹੈ।
3. ਕਦੀ ਵੀ ਲੜਕੇ ਨੂੰ ਰੋਂਦਾ ਹੋਇਆ ਦੇਖਕੇ ਨਾ ਰੋਕੋ ਤਾਂ ਕਿ ਉਹ ਵੱਡੇ ਹੋ ਕੇ ਹੋਰ ਮਰਦਾਂ ਦੀ ਤਰ੍ਹਾਂ ਕਠੋਰ ਨਾ ਬਣ ਸਕੇ ਕਿਉਂਕਿ ਭਾਵਨਾਤਮਕ ਹੋਣਾ ਕੋਈ ਸ਼ਰਮ ਦੀ ਗੱਲ ਨਹੀਂ ਹੁੰਦੀ।
4. ਬੇਟੇ ਨੂੰ ਦੱਸੋ ਕਿ ਉਸਨੂੰ ਮਨ ''ਚ ਸਾਰਿਆ ਦੇ ਪ੍ਰਤੀ ਦਿਆ ਭਾਵਨਾ ਰੱਖਣੀ ਚਾਹੀਦੀ ਹੈ। ਜੀਵਾਂ ਨੂੰ ਪਿਆਰ ਕਰਨਾ ਅਤੇ ਸਾਰੀਆਂ ਦੀ ਇੱਜ਼ਤ ਅਤੇ ਪਿਆਰ ਕਰਨਾ ਸਿਖਾਓ।
5. ਘਰੇਲੂ ਕੰਮਕਾਜ਼ ਵੀ ਹਰ ਲੜਕੇ ਨੂੰ ਸਿਖਾਉਣਾ ਚਾਹੀਦਾ ਹੈ ਤਾਂ ਕਿ ਜਿੰਦਗੀ ''ਚ ਛੋਟੇ ਛੋਟੇ ਕੰਮਾਂ ਦਾ ਲਈ ਕਿਸੇ ਦੀ ਮਦਦ ਦੀ ਲੋੜ ਨਾ ਪਵੇ ਅਤੇ ਇੱਕਲਾ ਹੋਣ ''ਤੇ ਕਦੇ ਘਬਰਾਵੇ ਨਾ।