ਤਾਲਾਬੰਦੀ ਦੌਰਾਨ ਘਰ ਬੈਠੇ ਇੰਝ ਲਓ ਠੰਡੀ-ਠਾਰ ਕੁਲਫ਼ੀ ਦਾ ਮਜ਼ਾ, ਜਾਣੋ ਬਣਾਉਣ ਦਾ ਸੌਖਾ ਤਰੀਕਾ

06/13/2020 10:54:23 AM

ਜਲੰਧਰ (ਬਿਊਰੋ) — ਤਾਲਾਬੰਦੀ ਕਾਰਨ ਲੋਕ ਘਰਾਂ 'ਚ ਟਾਈਮ-ਪਾਸ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾ ਰਹੇ ਹਨ। ਇਨ੍ਹਾਂ 'ਚ ਆਮ ਲੋਕਾਂ ਤੋਂ ਇਲਾਵਾ ਮਸ਼ਹੂਰ ਸੈਲੀਬ੍ਰਿਟੀਜ਼ ਵੀ ਸ਼ਾਮਲ ਹਨ। ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਤਾਂ ਤਾਲਾਬੰਦੀ ਦੌਰਾਨ ਸ਼ੈੱਫ ਹੀ ਬਣ ਚੁੱਕੇ ਹਨ। ਅੱਜ ਅਸੀਂ ਵੀ ਤੁਹਾਡੇ ਲਈ ਕੁਝ ਅਜਿਹਾ ਹੀ ਲੈ ਕੇ ਆਏ ਹਾਂ। ਗਰਮੀਆਂ 'ਚ ਆਈਸ-ਕਰੀਮ ਜਾਂ ਕੁਲਫੀ ਖਾਣਾ ਇਕ ਵੱਖਰੀ ਮਜ਼ੇ ਦੀ ਗੱਲ ਹੈ। ਆਈਸ-ਕਰੀਮ ਜਾਂ ਕੁੱਲਫੀ ਤਾਲਾਬੰਦੀ 'ਚ ਅਸਾਨੀ ਨਾਲ ਉਪਲੱਬਧ ਨਹੀਂ ਹੋਣਗੇ ਪਰ ਤੁਸੀਂ ਘਰ 'ਚ ਇਸ ਵਿਧੀ ਤੋਂ ਕੁਲਫੀ ਬਣਾ ਕੇ ਇਸ ਸੁਆਦ ਦਾ ਅਨੰਦ ਲੈ ਸਕਦੇ ਹੋ। ਆਓ ਜਾਣਦੇ ਹਾਂ ਬਣਾਉਣ ਦੀ ਵਿਧੀ ਤੇ ਸਮੱਗਰੀ ਬਾਰੇ :-

ਸਮੱਗਰੀ—
2 ਕੱਪ ਬਾਰੀਕ ਕੱਟੇ ਹੋਏ ਬਦਾਮ
2 ਕੱਪ ਕਸਟਰਡ ਦੁੱਧ
1/2 ਕੱਪ ਦੁੱਧ
8 ਵੱਡੇ ਚਮਚ ਕਰੀਮ
1 ਛੋਟਾ ਚਮਚ ਕੇਸਰ
1 ਵੱਡਾ ਚਮਚ ਸਾਬਤ ਬਦਾਮ

ਵਿਧੀ :-
ਇਕ ਵੱਡੇ ਭਾਂਡੇ 'ਚ ਬਦਾਮ, ਕਰੀਮ ਅਤੇ ਕਸਟਰਡ ਦੁੱਧ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇਕ ਸੰਘਣਾ ਪੇਸਟ ਬਣਾਓ। ਹਲਕੀ ਅੇਗ 'ਤੇ ਇਕ ਪੈਨ 'ਚ ਦੁੱਧ ਉਬਲਣ ਲਈ ਰੱਖ ਦਿਓ ਅਤੇ ਇਸ 'ਚ ਕੇਸਰ ਵੀ ਪਾ ਦਿਓ। ਜਦੋਂ ਕੇਸਰ ਦੁੱਧ 'ਚ ਚੰਗੀ ਤਰ੍ਹਾਂ ਰਲ ਜਾਵੇ ਤਾਂ ਦੁੱਧ ਦਾ ਰੰਗ ਵੀ ਬਦਲ ਜਾਂਦਾ ਹੈ ਤਾਂ ਹਲਕੀ ਅੱਗ ਬੰਦ ਕਰ ਦਿਓ ਤੇ ਇਸ ਨੂੰ ਠੰਡਾ ਹੋਣ ਦਿਓ। ਹੁਣ ਕੇਸਰ ਦੇ ਦੁੱਧ ਨੂੰ ਤਿਆਰ ਕੀਤੇ ਪੇਸਟ 'ਚ ਮਿਲਾਓ। ਹਲਕੀ ਅੱਗ 'ਤੇ ਸਬੂਤੇ ਬਦਾਮ ਨੂੰ ਤਵੇ 'ਤੇ ਸੁੱਕਾ ਭੁੰਨੋ ਅਤੇ ਇਸ ਨੂੰ ਬਰੀਕ ਕੱਟ ਲਓ। ਇਨ੍ਹਾਂ 'ਚੋਂ ਕੁਝ ਬਦਾਮ ਨੂੰ ਕੁਲਫੀ ਮਿਕਸਰ 'ਚ ਮਿਲਾਓ ਅਤੇ ਕੁਝ ਗਾਰਨਿਸ਼ ਲਈ ਇਕ ਪਾਸੇ ਰੱਖੋ। ਹੁਣ ਇਸ ਤਿਆਰ ਕੀਤੇ ਹੋਏ ਮਿਸ਼ਰਣ ਨੂੰ ਕੁਲਫੀ ਦੇ ਸਾਂਚੇ 'ਚ ਪਾ ਦਿਓ ਅਤੇ ਇਕ ਢੱਕਣ ਲਗਾ ਕੇ ਲਗਭਗ 4 ਘੰਟਿਆਂ ਲਈ ਫਰੀਜ਼ਰ ਚ ਰੱਖ ਦਿਓ। 4 ਘੰਟਿਆਂ ਬਾਅਦ ਕੁਲਫੀ ਨੂੰ ਸਾਂਚੇ 'ਚੋਂ ਕੱਢ ਲਓ। ਹੁਣ ਭੁੰਨੇ ਹੋਏ ਬਦਾਮ ਅਤੇ ਕੇਸਰ ਨਾਲ ਗਾਰਨਿਸ਼ ਕਰਕੇ ਠੰਡੀ-ਠੰਡੀ ਸਰਵ ਕਰੋ।

sunita

This news is Content Editor sunita