ਸਭ ਤੋਂ ਖਤਰਨਾਕ ਸੜਕ, ਦੇਖ ਕੇ ਹੋ ਜਾਵੋਗੇ ਤੁਸੀਂ ਵੀ ਹੈਰਾਨ

03/28/2017 4:34:42 PM

ਨਵੀਂ ਦਿੱਲੀ— ਸਫਰ ਦੌਰਾਨ ਕਈ ਵਾਰ ਖਤਰਨਾਕ ਸੜਕਾਂ ਤੋਂ ਗੁਜ਼ਰਨਾ ਪੈਂਦਾ ਹੈ। ਦੁਨੀਆ ਭਰ ''ਚ ਕਈ ਅਜਿਹੀਆਂ ਸੜਕਾਂ ਹਨ ਜਿਨ੍ਹਾਂ ''ਤੇ ਗੱਡੀ ਚਲਾਉਣਾ ਮੌਤ ਨਾਲ ਖੇਡਨਾ ਹੈ। ਇਕ ਅਜਿਹੀ ਹੀ ਸੜਕ ਹੈ ਜਿਸ ਦਾ ਨਾਂ ਸੁਣਦੇ ਹੀ ਲੋਕ ਡਰ ਜਾਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ''ਦ ਰੋਡ ਆਫ ਡੈਥ'' ਬਾਰੇ। ਇਸ ਸੜਕ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਸੜਕ ਕਿਹਾ ਜਾਂਦਾ ਹੈ। 
ਇਹ ਵੋਲਵਿਆ ਦੇ ਯੁਗਾਂਸ ਪ੍ਰਾਂਤ ''ਚ ਸਥਿਤ ਹੈ। ਇਸ ਖਤਰਨਾਕ ਸੜਕ ਦੀ ਲੰਬਾਈ 64 ਕਿਲੋਮੀਟਰ ਹੈ। ਇਹ ਸੜਕ ਸਮੁੰਦਰ ਤਲ ਦੇ 15,400 ਫੁੱਟ ਉਚਾਈ ''ਤੇ ਸਥਿਤ ਹੈ। ਇੱਥੇ ਫਿਸਲਣ ਵੀ ਹੈ ਅਤੇ ਇਸੇ ਵਜ੍ਹਾ ਕਾਰਨ ਇੱਥੇ ਡਰਾਈਵ ਕਰਦੇ ਹੋਏ ਗੱਡੀਆਂ ਦੇ ਟਾਇਰ ਸਲਿਪ ਹੋ ਜਾਂਦੇ ਹਨ। ਇਹ ਸੜਕ ਸਿੰਗਲ ਲੈਣ ''ਚ ਹੈ ਇਸ ਲਈ ਇੱਥੋਂ ਇਕੱਠੀਆਂ ਦੋ ਗੱਡੀਆਂ ਨਹੀਂ ਲੰਘ ਸਕਦੀਆਂ। ਇੱਥੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਕਈ ਵਾਰ ਟਾਇਰ ਫਿਸਲਣ ਕਾਰਨ ਗੱਡੀਆਂ ਖਾਈ ''ਚ ਡਿੱਗ ਜਾਂਦੀਆਂ ਹਨ। ਹਰ ਸਾਲ ਇੱਥੇ ਕਈ ਹਾਦਸੇ ਹੁੰਦੇ ਹਨ ਅਤੇ ਲੋਕਾਂ ਦੀ ਜਾਨਾਂ ਜਾਂਦੀਆਂ ਹਨ। 
ਇਸ ਸੜਕ ''ਤੇ ਡਰਾਈਵਿੰਗ ਦੇ ਦੌਰਾਨ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ। ਇੱਥੇ ਗੱਡੀ ਨੂੰ ਘੁੰਮਾਣਾ ਬਹੁਤ ਮੁਸ਼ਕਿਲ ਹੈ। ਇਸੇ ਤਰ੍ਹਾਂ ਇੱਥੇ ਆਮ ਲੋਕ ਜਾਣ  ਤੋਂ ਡਰਦੇ ਹਨ। ਉੱਥੇ ਹੀ ਐਡਵੈਂਚਰ ਰਾਇਡਰਸ ਦੀ ਇਹ ਮਨ ਪਸੰਦ ਜਗ੍ਹਾ ਹੈ। ਅੱਜ ਅਸੀਂ ਤੁਹਾਨੂੰ ਇਸ ਖਤਨਾਕ ਸੜਕ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਸਨੂੰ ਦੇਖਕੇ ਸ਼ਾਇਦ ਹੀ ਤੁਸੀਂ ਇੱਥੇ ਜਾਣ ਬਾਰੇ ਸੋਚੋ।