ਗਲੋਇੰਗ ਸਕਿਨ ਪਾਉਣ ਲਈ ਵਰਤੋਂ ਕੱਚਾ ਦੁੱਧ

09/06/2019 12:28:03 PM

ਦੁੱਧ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਸਗੋਂ ਇਹ ਤੁਹਾਡੀ ਚਮੜੀ ਨੂੰ ਵੀ ਬਹੁਤ ਸੁੰਦਰ ਬਣਾਉਣ 'ਚ ਕਾਫੀ ਮਦਦ ਕਰਦਾ ਹੈ। ਦੁੱਧ 'ਚ ਕਈ ਤਰ੍ਹਾਂ ਦੇ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੀ ਚਮੜੀ ਨੂੰ ਵੱਖ-ਵੱਖ ਤਰ੍ਹਾਂ ਦੀ ਸਮੱਸਿਆ ਤੋਂ ਬਚਾ ਕੇ ਉਸ ਨੂੰ ਜਵਾਨ ਬਣਾਏ ਰੱਖਣ 'ਚ ਮਦਦ ਕਰਦੇ ਹਨ। ਚੱਲੋ ਦੱਸਦੇ ਹਾਂ ਕਿ ਕਿਸ ਤਰ੍ਹਾਂ ਕੱਚੇ ਦੁੱਧ ਨੂੰ ਤੁਸੀਂ ਫੇਸ ਪੈਕ, ਸਕਰੱਬ ਅਤੇ ਹੋਰ ਤਰੀਕਿਆਂ ਨਾਲ ਆਪਣੀ ਚਮੜੀ 'ਤੇ ਵਰਤੋਂ ਕਰ ਸਕਦੇ ਹੋ।
ਕਲੀਂਜਰ
ਮਾਰਕਿਟ 'ਚ ਮਿਲਣ ਵਾਲੇ ਕਲੀਂਜਰ ਦੀ ਥਾਂ ਕੱਚਾ ਦੁੱਧ ਬਹੁਤ ਹੀ ਚੰਗਾ ਕਲੀਂਜਰ ਹੁੰਦਾ ਹੈ। ਇਸ ਨਾਲ ਚਿਹਰੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਹੀਂ ਪਹੁੰਚਦਾ ਹੈ। ਇਸ ਲਈ ਕੱਚੇ ਦੁੱਧ 'ਚ ਇਕ ਕਾਟਨ ਦੇ ਟੁੱਕੜੇ ਨੂੰ ਡੁੱਬੋ ਕੇ ਸਾਫ ਚਿਹਰੇ 'ਤੇ ਲਗਾਉਣਾ ਚਾਹੀਦਾ। ਕੁਝ ਦੇਰ ਬਾਅਦ ਤੁਸੀਂ ਆਪਣੇ ਚਿਹਰੇ ਧੋ ਲਓ ਗਏ ਤਾਂ ਉਹ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ।


ਸਕਿਨ ਰਹੇਗੀ ਸਾਫਟ
ਗੁਲਾਬ ਦੀਆਂ ਪੰਖੜੀਆਂ ਨੂੰ ਪੀਸ ਕੇ ਅੱਧੇ ਗਿਲਾਸ ਕੱਚੇ ਦੁੱਧ 'ਚ 30 ਮਿੰਟ ਤੱਕ ਭਿਓ ਕੇ ਰੱਖੋ। ਇਸ ਦੇ ਬਾਅਦ ਇਸ ਪੇਸਟ ਨੂੰ ਪੂਰੇ ਚਿਹਰੇ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਕੁਝ ਸਮੇਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ, ਤੁਹਾਡੀ ਸਕਿਨ ਪਿੰਕ ਅਤੇ ਸਾਫਟ ਹੋ ਜਾਵੇਗੀ।
ਗਲੋਇੰਗ ਸਕਿਨ
ਜੇਕਰ ਸਕਿਨ ਜ਼ਿਆਦਾ ਡਰਾਈ ਹੈ ਤਾਂ ਦੋ ਚਮਚ ਦੁੱਧ 'ਚ ਮਲਾਈ ਅਤੇ 1 ਚਮਚ ਸ਼ਹਿਦ ਮਿਲਾ ਕੇ ਸਕਿਨ 'ਤੇ ਲਗਾ ਲਓ। ਇਸ ਨਾਲ ਚਿਹਰੇ ਦੀ ਸਾਰੀ ਖੁਸ਼ਸੀ ਖਤਮ ਹੋ ਜਾਵੇਗੀ ਅਤੇ ਚਮੜੀ ਗਲੋ ਕਰਨ ਲੱਗੇਗੀ।
ਸਾਂਵਲੀ ਸਕਿਨ
ਸਾਂਵਲੀ ਸਕਿਨ 'ਤੇ ਗਲੋ ਲਿਆਉਣ ਲਈ ਦੁੱਧ ਦੀ ਮਲਾਈ 'ਚ ਹਲਦੀ ਪਾਊਡਰ ਪਾ ਕੇ ਚਿਹਰੇ 'ਤੇ ਲਗਾਓ। ਕੁਝ ਸਮੇਂ ਬਾਅਦ ਇਸ ਨੂੰ ਰਗੜ ਕੇ ਉਤਾਰ ਲਓ। ਦੋ ਹਫਤੇ ਤੱਕ ਇਹ ਤਰੀਕਾ ਅਪਣਾਓ ਤੁਹਾਡੇ ਚਿਹਰੇ 'ਚ ਕਾਫੀ ਨਿਖਾਰ ਆ ਜਾਵੇਗਾ।


ਬਲੀਚ ਦੀ ਥਾਂ
ਦੋ ਚਮਚ ਦੁੱਧ 'ਚ 1 ਚਮਚ ਸ਼ਹਿਦ ਅਤੇ ਨਿੰਬੂ ਦਾ ਰੱਸ ਮਿਲਾ ਕੇ 10 ਮਿੰਟ ਤਕ ਚਿਹਰੇ 'ਤੇ ਲੱਗਿਆ ਰਹਿਣ ਦਿਓ। ਚਿਹਰੇ ਲਈ ਇਹ ਬਹੁਤ ਹੀ ਚੰਗੀ ਬਲੀਚ ਦਾ ਕੰਮ ਕਰੇਗਾ।
ਖਤਮ ਹੋਵੇਗੀ ਬਾਰੀਕ ਲਾਈਨ
1 ਕੇਲੇ ਨੂੰ ਕੱਚੇ ਦੁੱਧ 'ਚ ਮੈਸ਼ ਕਰਕੇ ਪੇਸਟ ਬਣਾ ਕੇ ਸਕਿਨ 'ਤੇ 15 ਮਿੰਟ ਲਗਾ ਕੇ ਛੱਡ ਦਿਓ। ਇਸ ਦੇ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਸਕਿਨ 'ਤੇ ਗਲੋ ਲਿਆਉਣ ਦੇ ਨਾਲ ਇਕ ਬਾਰੀਕ ਲਾਈਨਸ ਨੂੰ ਵੀ ਖਤਮ ਕਰਨ 'ਚ ਮਦਦ ਕਰਦੀ ਹੈ।


ਸਨਬਰਨ
ਧੁੱਪ 'ਚ ਰਹਿਣ ਦੇ ਕਾਰਨ ਕਈ ਵਾਰ ਸਕਿਨ 'ਤੇ ਸਨਬਰਨ ਹੋ ਜਾਂਦਾ ਹੈ ਅਜਿਹੇ 'ਚ ਉਸ ਥਾਂ 'ਤੇ ਬਟਰਮਿਲਕ ਲਗਾਓ। ਸਨਬਰਨ ਨੂੰ ਦੂਰ ਕਰਨ ਦੇ ਨਾਲ ਇਹ ਟੈਨਿੰਗ ਨੂੰ ਵੀ ਦੂਰ ਕਰੇਗਾ।
ਫਟੇ ਲਿਪ
ਜੇਕਰ ਲਿਪ ਫਟੇ ਹੋਏ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਬੂੰਦ ਗੁਲਾਬ ਜਲ , ਨਿੰਬੂ ਦਾ ਰੱਸ ਦੁੱਧ ਦੀ ਮਲਾਈ ਮਿਲਾ ਕੇ ਲਗਾ ਲਓ। ਨਿਯਮਿਤ ਰੂਪ ਨਾਲ ਇਸ ਦੀ ਵਰਤੋਂ ਕਰਨ 'ਤੇ ਫਟੇ ਲਿਪ ਜਲਦੀ ਠੀਕ ਹੋ ਜਾਣਗੇ।

Aarti dhillon

This news is Content Editor Aarti dhillon