ਮੇਥੀ ਮੱਛੀ

03/13/2018 2:05:21 PM

ਨਵੀਂ ਦਿੱਲੀ— ਫਿਸ਼ ਖਾਣ ਦੇ ਸ਼ੌਕੀਨ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਫਿਸ਼ ਰੈਸਿਪੀ ਪਸੰਦ ਹੁੰਦੀ ਹੈ। ਉਹ ਹਰ ਵਾਰ ਨਵੇਂ ਤਰੀਕਿਆਂ ਦੀ ਫਿਸ਼ ਡਿਸ਼ ਬਣਾਉਣ ਦੀ ਸੋਚਦੇ ਹਨ। ਅੱਜ ਅਸੀਂ ਤੁਹਾਨੂੰ ਸੁਆਦ ਨੂੰ ਵੱਖਰਾ ਟਵਿਸਟ ਦੇਣ ਲਈ ਉਨ੍ਹਾਂ ਨੂੰ ਮੇਥੀ ਮੱਛੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਇਹ ਬਣਾਉਣ 'ਚ ਕਾਫੀ ਆਸਾਨ ਰੈਸਿਪੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਮੱਛੀ 680 ਗ੍ਰਾਮ
- ਸਫੈਦ ਕਾਲੀ ਮਿਰਚ 11/2 ਚੱਮਚ
- ਨਮਕ 1/2 ਚੱਮਚ
- ਨਿੰਬੂ ਦਾ ਰਸ 1 ਚੱਮਚ
- ਤੇਲ 60 ਮਿਲੀਲੀਟਰ
- ਤੇਲ 2 ਚੱਮਚ
- ਲਸਣ 1 ਚੱਮਚ
- ਅਦਰਕ 11/2 ਚੱਮਚ
- ਪਿਆਜ਼ 110 ਗ੍ਰਾਮ
- ਜੀਰਾ ਪਾਊਡਰ 1 ਚੱਮਚ
- ਲਾਲ ਮਿਰਚ 1 ਚੱਮਚ
- ਨਮਕ 1 ਚੱਮਚ
- ਟਮਾਟਰ ਪਿਊਰੀ 400 ਗ੍ਰਾਮ
- ਮੇਥੀ 110 ਗ੍ਰਾਮ
- ਪਾਣੀ 100 ਮਿਲੀਲੀਟਰ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਬਾਉਲ 'ਚ 680 ਗ੍ਰਾਮ ਮੱਛੀ, 11/2 ਚੱਮਚ ਸਫੈਦ ਮਿਰਚ, 1/2 ਚੱਮਚ ਨਮਕ, 1 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਫਿਰ ਇਸ ਨੂੰ 1 ਘੰਟੇ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
2. ਫਿਰ ਪੈਨ 'ਚ ਤੇਲ ਗਰਮ ਕਰੋ ਅਤੇ ਉਸ 'ਚ ਮਸਾਲੇਦਾਰ ਮੱਛੀ ਪਾ ਕੇ ਇਸ ਨੂੰ ਦੋਵਾਂ ਸਾਈਡਾਂ ਤੋਂ ਭੂਰਾ ਰੰਗ ਦੀ ਹੋਣ ਤਕ ਫ੍ਰਾਈ ਕਰੋ।
3. ਫਿਰ ਵੱਖਰੇ ਪੈਨ 'ਚ 2 ਚੱਮਚ ਤੇਲ ਗਰਮ ਕਰਕੇ ਉਸ 'ਚ 1 ਚੱਮਚ ਲਸਣ,11/2 ਚੱਮਚ ਅਦਰਕ ਪਾਓ ਅਤੇ 1-2 ਮਿੰਟ ਤਕ ਭੁੰਨ ਲਓ।
4. ਫਿਰ ਇਸ 'ਚ 110 ਗ੍ਰਾਮ ਪਿਆਜ਼ ਮਿਕਸ ਕਰਕੇ ਚੰਗੀ ਤਰ੍ਹਾਂ ਨਾਲ ਪਕਾਓ।
5. ਪਿਆਜ਼ ਪੱਕਣ ਦੇ ਬਾਅਦ ਇਸ 'ਚ ਜੀਰਾ ਪਾਊਡਰ, 1 ਚੱਮਚ ਲਾਲ ਮਿਰਚ, 1 ਚੱਮਚ ਨਮਕ ਚੰਗੀ ਤਰ੍ਹਾਂ ਨਾਲ ਮਿਲਾਓ।
6. ਇਸ ਤੋਂ ਬਾਅਦ ਇਸ 'ਚ 400 ਗ੍ਰਾਮ ਟਮਾਟਰ ਪਿਊਰੀ ਮਿਲਾ ਕੇ 5 ਤੋਂ 7 ਮਿੰਟ ਤਕ ਪੱਕਣ ਦਿਓ।
7. ਫਿਰ ਇਸ 'ਚ 110 ਗ੍ਰਾਮ ਮੇਥੀ ਮਿਕਸ ਕਰਕੇ 100 ਮਿਲੀਲੀਟਰ ਪਾਣੀ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ ਉਬਾਲ ਲਓ।
8. ਫਿਰ ਇਸ 'ਚ ਫ੍ਰਾਈ ਕੀਤੀ ਹੋਈ ਮੱਛੀ ਪਾ ਕੇ 3 ਤੋਂ 5 ਮਿੰਟ ਤਕ ਪਕਾਓ।
9. ਮੇਥੀ ਮੱਛੀ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।