ਭੁੱਲ ਕੇ ਵੀ ਆਪਣੇ ਐਕਸ ਨੂੰ ਨਾ ਕਰੋ ਇਹ ਮੈਸੇਜ, ਪਏਗਾ ਪਛਤਾਉਣਾ

05/23/2019 5:36:00 PM

ਨਵੀਂ ਦਿੱਲੀ— ਜਦੋਂ ਇਕ ਰਿਲੇਸ਼ਨਸ਼ਿਪ ਖਤਮ ਹੋ ਜਾਵੇ ਤਾਂ ਉਸ ਤੋਂ ਬਾਅਦ ਮੂਵਆਨ ਕਰਨਾ ਹੀ ਸਭ ਤੋਂ ਬਿਹਤਰ ਆਪਸ਼ਨ ਹੈ। ਬ੍ਰੇਕਅਪ ਚਾਹੇ ਕਿਸੇ ਵੀ ਮਜਬੂਰੀ ਕਾਰਨ ਹੋਇਆ ਹੋਵੇ ਪਰ ਇਕ ਵਾਰ ਵੱਖ ਹੋ ਜਾਣ ਤੋਂ ਬਾਅਦ ਐਕਸ ਦੇ ਕੋਲ ਵਾਪਸ ਜਾਣਾ ਦੁੱਖ ਹੀ ਦਿੰਦਾ ਹੈ। ਜੋ ਲੋਕ ਲਾਈਫ ਦੇ ਇਸ ਫੇਜ਼ ਤੋਂ ਨਿਕਲਦੇ ਹਨ ਉਹ ਹਮੇਸ਼ਾ ਲਾਈਫ 'ਚ ਅੱਗੇ ਵਧਣ ਦੀ ਸਲਾਹ ਦੇਣਗੇ ਪਰ ਇਹ ਜੋ ਦਿਲ ਹੈ, ਇਹ ਕਿਸੇ ਦੀ ਨਹੀਂ ਸੁਣਦਾ। ਤੁਸੀਂ ਨਾ ਚਾਹ ਕੇ ਵੀ ਉਨ੍ਹਾਂ ਨੂੰ ਯਾਦ ਕਰੋਗੇ ਤੇ ਕਿਸੇ ਤਰ੍ਹਾਂ ਨਾਲ ਉਨ੍ਹਾਂ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਦੇ ਹੋ। ਅਜਿਹਾ ਕਰਨਾ ਹੋਰ ਵੀ ਖਤਰਨਾਕ ਹੋਵੇਗਾ। ਜੇਕਰ ਤੁਸੀਂ ਵੀ ਬ੍ਰੇਕਅਪ ਦੇ ਫੇਜ਼ ਤੋਂ ਬਾਹਰ ਨਿਕਲ ਰਹੇ ਹੋ ਤਾਂ ਭੁੱਲ ਕੇ ਵੀ ਆਪਣੇ ਐਕਸ ਨੂੰ ਅਜਿਹੇ ਮੈਸੇਜ ਨਾ ਕਰੋ।

'ਮਿਸ ਯੂ'
ਕਦੇ ਆਪਣੇ ਐਕਸ ਨੂੰ 'ਮਿਸ ਯੂ' ਨਾ ਲਿਖੋ। ਇਸ ਨਾਲ ਤੁਸੀਂ ਆਪਣੇ ਐਕਸ ਵੱਲ ਦੁਬਾਰਾ ਝੁਕਦੇ ਚਲੇ ਜਾਓਗੇ ਤੇ ਇਸ ਰਿਸ਼ਤੇ ਤੋਂ ਮੂਵਆਨ ਨਹੀਂ ਕਰ ਸਕੋਗੇ।

ਕਦੇ ਆਪਣੀ ਕੋਈ ਤਸਵੀਰ ਸ਼ੇਅਰ ਨਾ ਕਰੋ
ਤੁਹਾਡੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ ਇਸ ਗੱਲ 'ਚ ਤੁਹਾਡੇ ਐਕਸ ਦੀ ਕੋਈ ਦਿਲਚਸਪੀ ਨਹੀਂ ਹੈ। ਇਸ ਲਈ ਆਪਣੀਆਂ ਤਸਵੀਰਾਂ ਉਨ੍ਹਾਂ ਨੂੰ ਭੇਜਣ ਦੀ ਬਜਾਏ ਖੁਦ ਦੀ ਲਾਈਫ 'ਚ ਮਸਤ ਰਹੋ। 

ਯਾਦਾਂ
ਜਿਨ੍ਹਾਂ ਥਾਂਵਾਂ 'ਤੇ ਤੁਸੀਂ ਇਕੱਠੇ ਹੈਂਗਆਊਟ ਕਰਨ ਗਏ ਹੋਵੋਂ ਜਾਂ ਫਿਰ ਕਿਤੇ ਲੰਚ-ਡਿਨਰ ਕਰਨ ਗਏ ਹੋਵੋ ਤਾਂ ਤੁਸੀਂ ਦੁਬਾਰਾ ਉਨ੍ਹਾਂ ਥਾਂਵਾਂ 'ਤੇ ਖਿੱਚੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਨਾ ਕਰੋ।

ਪ੍ਰੇਜ਼ੈਂਟ ਲਾਈਫ
ਬਹੁਤ ਸਾਰੇ ਲੜਕੇ-ਲੜਕੀਆਂ ਸਭ ਤੋਂ ਵੱਡੀ ਗਲਤੀ ਕਰਦੇ ਹਨ ਕਿ ਉਹ ਜਾਣਬੁੱਝ ਕੇ ਆਪਣੀ ਮਸਤੀ ਕਰਦਿਆਂ ਦੀਆਂ ਤਸਵੀਰਾਂ ਐਕਸ ਨੂੰ ਭੇਜਦੇ ਹਨ ਜਾਂ ਕਿਸੇ ਤਰ੍ਹਾਂ ਵੀ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਕਰਕੇ ਆਪਣੇ ਐਕਸ ਦੀ ਅਟੈਂਸ਼ਨ ਹਾਸਲ ਕਰਨ ਦਾ ਕੋਈ ਫਾਇਦਾ ਨਹੀਂ ਹੈ, ਬਲਕਿ ਇਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ। 

'ਨੀਡ ਯੂਅਰ ਹੈਲਪ'
ਕਦੇ ਤੁਹਾਡੇ ਹਰ ਛੋਟੇ-ਵੱਡੇ ਕੰਮ 'ਚ ਤੁਹਾਡਾ ਐਕਸ ਤੁਹਾਡੀ ਮਦਦ ਕਰਦਾ ਹੋਵੇਗਾ ਪਰ ਹੁਣ ਤੁਸੀਂ ਰਿਲੇਸ਼ਨਸ਼ਿਪ 'ਚ ਨਹੀਂ ਹੋ। ਜਿੰਨਾਂ ਹੋ ਸਕੇ ਆਪਣੇ ਕੰਮ ਖੁਦ ਕਰੋ ਤੇ ਉਸ ਤੋਂ ਮਦਦ ਲੈਣ ਤੋਂ ਬਚੋ।

Baljit Singh

This news is Content Editor Baljit Singh