ਪੁਰਸ਼ਾਂ ਦੀ ਸਕਿਨ ''ਚ ਵੀ ਆਵੇਗੀ ਚਮਕ, ਫੋਲੋ ਕਰੋ ਇਹ ਘਰੇਲੂ ਨੁਸਖੇ

09/10/2019 5:35:00 PM

ਧੂੜ-ਮਿੱਟੀ ਦਾ ਜਿਨ੍ਹਾਂ ਪ੍ਰਭਾਵ ਔਰਤਾਂ ਦੀ ਸਕਿਨ 'ਤੇ ਪੈਂਦਾ ਹੈ ਓਨਾ ਹੀ ਪੁਰਸ਼ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਜੀ ਹਾਂ, ਲੜਕੀਆਂ ਦੀ ਤਰ੍ਹਾਂ ਲੜਕਿਆਂ ਦੇ ਚਿਹਰੇ 'ਤੇ ਕਿੱਲ ਹੋ ਜਾਂਦੇ ਹਨ। ਅਜਿਹਾ ਨਹੀਂ ਕਿ ਲੜਕਿਆਂ ਨੂੰ ਆਪਣੇ ਚਿਹਰੇ 'ਚ ਪਿੰਪਲ ਜਾਂ ਦਾਗ ਧੱਬਿਆਂ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਅਸਲ 'ਚ ਚਿਹਰੇ 'ਤੇ ਦਾਗ-ਧੱਬੇ ਵਿਅਕਤੀ ਦੇ ਕਾਨਫੀਡੈਂਸ ਲੈਵਲ ਨੂੰ ਘੱਟ ਕਰ ਦਿੰਦੇ ਹਨ, ਹਾਲਾਂਕਿ ਅਜਿਹਾ ਹੋਣਾ ਨਹੀਂ ਚਾਹੀਦਾ, ਤੁਹਾਡੀ ਅਸਲ ਖੂਬਸੂਰਤੀ ਤੁਹਾਡਾ ਚਿਹਰੇ ਨਾਲ ਨਹੀਂ ਸਗੋਂ ਤੁਹਾਡੀ ਖੁਦ ਵਲੋਂ ਬਣਾਈ ਗਈ ਪਛਾਣ ਹੁੰਦੀ ਹੈ। ਪਰ ਫਿਰ ਵੀ ਜੇਕਰ ਤੁਸੀਂ ਅੰਦਰੂਨੀ ਅਤੇ ਬਾਹਰੀ ਰੂਪ 'ਚ ਸੁੰਦਰ ਦਿਖਦੇ ਹੋ ਤਾਂ ਇਹ ਤੁਹਾਡੀ ਪਰਸਨੈਲਿਟੀ 'ਚ ਚਾਰ-ਚੰਨ ਲਗਾ ਦਿੰਦਾ ਹੈ। ਤਾਂ ਚੱਲੋ ਅੱਜ ਜਾਣਦੇ ਹਾਂ ਪੁਰਸ਼ਾਂ ਦੇ ਚਿਹਰੇ ਲਈ ਫਾਇਦੇਮੰਦ ਕੁਝ ਖਾਸ ਟਿਪਸ...


ਚਿਹਰੇ ਦੀ ਸਫਾਈ
ਚਿਹਰੇ ਦੇ ਪਿੰਪਲਸ ਦੀ ਪ੍ਰਾਬਲਮ ਤੋਂ ਬਚਾਉਣ ਲਈ ਰੂਟੀਨ 'ਚ ਚਿਹਰੇ ਦੀ ਸਫਾਈ ਬਹੁਤ ਜ਼ਰੂਰੀ ਹੈ। ਰੋਜ਼ਾਨਾ ਘਰ ਆ ਕੇ ਚਿਹਰੇ ਨੂੰ ਕਿਸੇ ਫੇਸ ਵਾਸ਼ ਦੇ ਨਾਲ ਜ਼ਰੂਰ ਸਾਫ ਕਰੋ। ਹਫਤੇ 'ਚ 2 ਵਾਰ ਐਂਟੀ-ਏਜਿੰਗ ਵਾਲਾ ਫੇਸ ਵਾਸ਼ ਪੈਕ ਵੀ ਜ਼ਰੂਰ ਲਗਾਓ। ਤਾਂ ਜੋ ਚਿਹਰਾ ਡੀਪ ਕਲੀਨ ਹੋ ਸਕੇ ਅਤੇ ਕਿੱਲਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਨਾ ਕਰਨਾ ਪਵੇ।


ਕਿੱਲਾਂ ਨੂੰ ਨਾ ਛੂਹੋ
ਕਿੱਲਾਂ ਨੂੰ ਵਾਰ-ਵਾਰ ਛੂਹਣ ਨਾਲ ਉਹ ਹੋਰ ਵੀ ਜ਼ਿਆਦਾ ਵਧਣ ਲੱਗਦੇ ਹਨ। ਨਾਲ ਹੀ ਕਿੱਲਾਂ ਨੂੰ ਵਾਰ-ਵਾਰ ਛੇੜਣ ਨਾਲ ਉਨ੍ਹਾਂ ਦੇ ਦਾਗ ਹਮੇਸ਼ਾ ਲਈ ਚਿਹਰੇ 'ਤੇ ਰਹਿ ਜਾਂਦੇ ਹਨ। ਕਿੱਲ 'ਚ ਦਰਦ ਹੋਣ ਦੀ ਵਜ੍ਹਾ ਨਾਲ ਵੀ ਉਨ੍ਹਾਂ ਨੂੰ ਵਾਰ-ਵਾਰ ਛੂਹਣਾ ਪੈਦਾ ਹੈ। ਅਜਿਹੇ 'ਚ ਪਿੰਪਲਸ ਨੂੰ ਛੂਹਣ ਦੀ ਬਜਾਏ ਉਨ੍ਹਾਂ ਨੂੰ ਠੀਕ ਕਰਨ ਦੀ ਸਮੱਸਿਆ ਲੱਭੋ।
ਹਲਦੀ ਅਤੇ ਦੁੱਧ
ਹਲਦੀ ਦੇ ਐਂਟੀ-ਆਕਸੀਡੈਂਟਸ ਤੱਤ ਕਿੱਲਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਹਲਦੀ ਅਤੇ ਦੁੱਧ ਨੂੰ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਸਕਿਨ ਮਾਇਸਚੁਰਾਈਜ਼ ਹੁੰਦੀ ਹੈ। ਹਲਦੀ ਨਾ ਸਿਰਫ ਚਿਹਰੇ ਦੇ ਕਿੱਲ ਦੂਰ ਕਰਦੀ ਹੈ ਸਗੋਂ ਚਿਹਰੇ 'ਤੇ ਨੈਚੁਰਲ ਸ਼ਾਈਨ ਵੀ ਲਿਆਉਂਦੀ ਹੈ।


ਆਲੂ ਦਾ ਰਸ
ਆਲੂ ਦਾ ਰਸ ਸਕਿਨ ਦੀ ਰੰਗਤ ਵਧਾਉਣ ਦਾ ਕੰਮ ਕਰਦਾ ਹੈ। ਕਿੱਲ ਦੀ ਵਜ੍ਹਾ ਨਾਲ ਜੋ ਚਿਹਰੇ 'ਤੇ ਦਾਗ ਧੱਬੇ ਪੈ ਜਾਂਦੇ ਹੈ, ਆਲੂ ਦਾ ਰਸ ਉਨ੍ਹਾਂ ਨੂੰ ਦੂਰ ਕਰਨ 'ਚ ਮਦਦ ਕਰਦ ਹੈ। ਆਲੂ ਦੇ ਇਕ-ਦੋ ਟੁੱਕੜਿਆਂ ਨੂੰ ਕੱਦੂਕਸ ਕਰਨ ਦੇ ਬਾਅਦ ਉਨ੍ਹਾਂ ਦਾ ਰਸ ਕੱਢ ਲਓ, ਰੂੰ ਦੀ ਮਦਦ ਨਾਲ ਰਸ ਨੂੰ ਪੂਰੇ ਚਿਹਰੇ 'ਤੇ ਲਗਾਓ।
ਖੀਰੇ ਦਾ ਰਸ
ਆਲੂ ਦੀ ਤਰ੍ਹਾਂ ਖੀਰੇ ਨੂੰ ਵੀ ਕੱਦੂਕਸ ਕਰਕੇ ਉਸ ਦੇ ਰਸ ਨੂੰ ਚਿਹਰੇ 'ਤੇ ਲਗਾਓ। ਤੁਸੀਂ ਚਾਹੇ ਤਾਂ ਰਸ 'ਚ ਥੋੜ੍ਹਾ ਜਿਹਾ ਸ਼ਹਿਦ ਅਤੇ ਨਿੰਬੂ ਵੀ ਮਿਲਾ ਸਕਦੇ ਹੋ। ਖੀਰੇ ਦੇ ਰਸ ਨੂੰ ਰੋਜ਼ ਚਿਹਰੇ 'ਤੇ ਲਗਾਉਣ ਨਾਲ ਤਮਾਮ ਪ੍ਰੇਸ਼ਾਨੀਆਂ ਕੁਝ ਹੀ ਦਿਨਾਂ 'ਚ ਦੂਰ ਹੋ ਜਾਣਗੀਆਂ।

Aarti dhillon

This news is Content Editor Aarti dhillon