ਕਪੂਰ ਨਾਲ ਮਿਲਦੇ ਹਨ ਕਈ ਬੇਮਿਸਾਲ ਫਾਇਦੇ

05/27/2017 3:39:44 PM

ਨਵੀਂ ਦਿੱਲੀ— ਕਪੂਰ ਸਫੇਦ ਰੰਗ ਦਾ ਇਕ ਅਜਿਹਾ ਪਦਾਰਥ ਹੈ ਜਿਸਨੂੰ ਜਲਾਉਣ ''ਤੇ ਅੱਗ ਤੇਜ਼ ਹੁੰਦੀ ਹੈ। ਇਸ ਲਈ ਇਸ ਦਾ ਇਸਤੇਮਾਲ ਪਾਠ-ਪੂਜਾ ਲਈ ਅਤੇ ਹਵਨ ''ਚ ਕੀਤਾ ਜਾਂਦਾ ਹੈ ਇਸ ਦੀ ਸੁਗੰਧ ਨਾਲ ਘਰ ਦਾ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਜਿਸ ਨਾਲ ਸਰੀਰ ਦੀਆਂ ਕਈ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਕਪੂਰ ਦਾ ਇਸਤੇਮਾਲ ਕਰਨ ਨਾਲ ਘਰ ''ਚ ਕਈ ਤਰ੍ਹਾਂ ਦੇ ਕੰਮਾਂ ਦੇ ਲਈ ਵੀ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕਪੂਰ ਦੇ ਫਾਇਦਿਆਂ ਬਾਰੇ
ਸਿਹਤ ਦੇ ਲਈ
1. ਏੜੀਆਂ ''ਚ ਦਰਦ
ਕਈ ਵਾਰ ਹਲਕੀ ਸੱਟ ਦੀ ਵਜ੍ਹਾ ਨਾਲ ਪੈਰ ''ਚ ਸੋਜ ਜਾਂ ਏੜੀਆਂ ''ਚ ਦਰਦ ਹੋਣ ਲਗਦਾ ਹੈ। ਅਜਿਹੇ ''ਚ ਲੋਕ ਪੇਨਕਿਲਰ ਦਵਾਈਆਂ ਅਤੇ ਕਰੀਮ ਦਾ ਇਸਤੇਮਾਲ ਕਰਦੇ ਹਨ। ਇਸ ਦੀ ਬਜਾਏ ਕਪੂਰ ਨੂੰ ਸੋਜ ਵਾਲੀ ਥਾਂ ''ਤੇ ਅਤੇ ਰਗੜ ਸਕਦੇ ਹੋ। ਜਿਸ ਨਾਲ ਦਰਦ ਠੀਕ ਹੋ ਜਾਵੇਗਾ ਅਤੇ ਸੋਜ ਵੀ ਘੱਟ ਹੋ ਜਾਵੇਗੀ।
2. ਫੰਗਲ ਇੰਨਫੈਕਸ਼ਨ
ਗਰਮੀਆਂ ''ਚ ਅਕਸਰ ਪਸੀਨੇ ਦੀ ਵਜ੍ਹਾ ਨਾਲ ਪੈਰਾਂ ''ਤੇ ਛਾਲੇ ਹੋ ਜਾਂਦੇ ਹਨ ਜਿਸ ਨੂੰ ਫੰਗਲ ਇੰਫੈਕਸ਼ਨ ਕਹਿੰਦੇ ਹਨ। ਇਸ ਲਈ ਕੋਸੇ ਪਾਣੀ ''ਚ ਕਪੂਰ ਨੂੰ ਪੀਸ ਕੇ ਪਾ ਲਓ ਅਤੇ ਉਸ ''ਚ ਪੈਰਾਂ ਨੂੰ ਭਿਓਂ ਕੇ ਰੱਖੋ। ਇਸ ਨਾਲ ਇੰਨਫੈਕਸ਼ਨ ਦੂਰ ਹੋ ਜਾਂਦੀ ਹੈ।
3. ਜੋੜਾਂ ''ਚ ਦਰਦ
ਥਕਾਵਟ ਦੀ ਵਜ੍ਹਾ ਨਾਲ ਕਈ ਵਾਰ ਪੂਰੇ ਸਰੀਰ ''ਚ ਅਤੇ ਜੋੜਾਂ ''ਚ ਦਰਦ ਹੋਣ ਲਗਦਾ ਹੈ ਇਸ ਲਈ ਨਾਰੀਅਲ ਤੇਲ ਨੂੰ ਕੋਸਾ ਕਰੋ ਅਤੇ ਉਸ ''ਚ ਕਪੂਰ ਪੀਸ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੇਲ ਨਾਲ ਸਰੀਰ ਦੀ ਮਸਾਜ ਕਰੋ ਜਿਸ ਨਾਲ ਦਰਦ ਤੋਂ ਰਾਹਤ ਮਿਲੇਗੀ। ਹਮੇਸ਼ਾ ਨਹਾਉਣ ਤੋਂ ਪਹਿਲਾਂ ਇਸ ਤੇਲ ਨਾਲ ਸਰੀਰ ਦੀ ਮਸਾਜ਼ ਕਰਨ ਨਾਲ ਤੁਸੀਂ ਫ੍ਰੈਸ਼ ਮਹਿਸੂਸ ਕਰੋਗੇ। 
4. ਜੁਕਾਮ ਤੋਂ ਰਾਹਤ
ਜੁਕਾਮ ਹੋਣ ''ਤੇ ਨੱਕ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਂਦਾ ਹੈ ਅਤੇ ਸਾਹ ਲੈਣ ''ਚ ਵੀ ਮੁਸ਼ਕਿਲ ਆਉਂਦੀ ਹੈ। ਅਜਿਹੇ ''ਚ ਪਾਣੀ ਨੂੰ ਗਰਮ ਕਰੋ ਅਤੇ ਉਸ ''ਚ ਕਪੂਰ ਦੇ ਕੁਝ ਟੁੱਕੜੇ ਪਾ ਲਓ। ਇਸ ਗਰਮ ਪਾਣੀ ਨਾਲ ਸਟੀਮ ਲੈਣ ਨਾਲ ਨੱਕ ਖੁੱਲ ਜਾਂਦਾ ਹੈ ਅਤੇ ਜੁਕਾਮ ਤੋਂ ਵੀ ਰਾਹਤ ਮਿਲਦੀ ਹੈ।
ਬਿਊਟੀ ਦੇ ਲਈ 
1. ਸਿਰ ਦੀਆਂ ਜੂੰਆਂ
ਛੋਟੇ ਬੱਚਿਆਂ ਦੇ ਸਿਰ ''ਚ ਅਕਸਰ ਜੂੰਆਂ ਪੈ ਜਾਂਦੀਆਂ ਹਨ ਜਿਸ ਨਾਲ ਸਿਰ ''ਚ ਖਾਰਸ਼ ਹੋਣ ਲਗਦੀ ਹੈ ਅਤੇ ਪੜਾਈ ''ਚ ਵੀ ਧਿਆਨ ਨਹੀਂ ਲਗਦਾ। ਅਜਿਹੇ ''ਚ ਕੋਸੇ ਨਾਰੀਅਲ ਦੇ ਤੇਲ ''ਚ ਕਪੂਰ ਨੂੰ ਪੀਸ ਕੇ ਮਿਲਾਓ ਅਤੇ ਇਸ ਨਾਲ ਸਿਰ ਦੀ ਚੰਗੀ ਤਰ੍ਹਾਂ ਮਸਾਜ਼ ਕਰੋ। ਸਵੇਰੇ ਸਿਰ ਧੋ ਲਓ ਹਫਤੇ ''ਚ 2-3 ਵਾਰ ਇੰਝ ਕਰਨ ਨਾਲ ਜੂੰਆਂ ਖਤਮ ਹੋ ਜਾਂਦੀਆਂ ਹਨ।
2. ਜਲਣ ''ਤੇ  
ਕਈ ਵਾਰ ਰਸੋਈ ''ਚ ਕੰਮ ਕਰਦੇ ਸਮੇਂ ਹੱਥ ਹਲਕਾ ਜਿਹਾ ਸੜ ਜਾਂਦਾ ਹੈ ਜਿਸ ਨਾਲ ਨਿਸ਼ਾਨ ਪੈ ਜਾਂਦੇ ਹਨ। ਇਸ ਨਿਸ਼ਾਨ ਨੂੰ ਦੂਰ ਕਰਨ ਦੇ ਲਈ ਪਾਣੀ ''ਚ ਕਪੂਰ ਨੂੰ ਘੋਲ ਕੇ ਇਕ ਗਾੜਾ ਪੇਸਟ ਤਿਆਰ ਕਰ ਲਓ। ਰੋਜ਼ਾਨਾ ਇਸ ਪੇਸਟ ਨੂੰ ਸੜੀ ਹੋਈ ਥਾਂ ''ਤੇ ਲਗਾਓ। ਇਸ ਨਾਲ ਦਾਗ ਸਾਫ ਹੋ ਜਾਂਦੇ ਹਨ। 
3. ਫੱਟੀ ਅੱਡੀਆਂ
ਫੱਟੀ ਅੱਡੀਆਂ ਨੂੰ ਨਰਮ ਕਰਨ ਦੇ ਲਈ ਕੋਸੇ ਪਾਣੀ ''ਚ ਕਪੂਰ ਮਿਲਾਓ ਅਤੇ ਇਸ ਨਾਲ 15 ਮਿੰਟਾਂ ਤੱਕ ਪੈਰਾਂ ਨੂੰ ਭਿਓਂ ਕੇ ਰੱਖੋ। 
ਘਰ ਦੇ ਲਈ
1. ਮੱਖੀ ਮੱਛਰ ਨੂੰ ਕਰੇ ਦੂਰ 
ਗਰਮੀ ਦੇ ਦਿਨਾਂ ''ਚ ਘਰ ''ਚ ਮੱਖੀ-ਮੱਛਰ ਆ ਜਾਂਦੇ ਹਨ ਜੋ ਕਾਫੀ ਪਰੇਸ਼ਾਨ ਕਰਦੇ ਹਨ। ਇਸ ਲਈ ਕਿਸੇ ਕੋਲੀ ''ਚ ਕਪੂਰ ਦੇ ਕੁਝ ਟੁੱਕੜੇ ਜਲਾ ਕੇ ਕਮਰੇ ''ਚ ਰੱਖ ਦਿਓ। ਇਸ ਦੇ ਧੂਏ ਨਾਲ ਮੱਛਰ ਦੂਰ ਹੋ ਜਾਣਗੇ ਅਤੇ ਹਵਾ ਵੀ ਸ਼ੁੱਧ ਹੋ ਜਾਂਦੀ ਹੈ। 
2. ਕੱਪੜਿਆਂ ਦੇ ਲਈ 
ਅਲਮਾਰੀ ''ਚ ਰੱਖੇ ਹੋਏ ਸਾਫ ਕੱਪੜਿਆਂ ''ਚੋਂ ਵੀ ਕਈ ਵਾਰ ਬਦਬੂ ਆਉਣ ਲਗਦੀ ਹੈ ਅਜਿਹੇ ''ਚ ਅਲਮਾਰੀ ਦੇ ਕੋਨਿਆਂ ''ਚ ਕਪੂਰ ਦੀ ਟਿੱਕੀਆਂ ਰੱਖਣ ਨਾਲ ਲਾਭ ਹੁੰਦਾ ਹੈ ਇਸ ਨਾਲ ਕੱਪੜਿਆਂ ''ਚੋਂ ਹਮੇਸ਼ਾ ਖੂਸ਼ਬੂ ਆਉਂਦੀ ਰਹਿੰਦੀ ਹੈ।