ਇਸ ਤਰ੍ਹਾਂ ਬਣਾਓ ਮੈਂਗੋ ਮਿਲਕ ਸ਼ੇਕ

03/11/2018 3:56:38 PM

ਨਵੀਂ ਦਿੱਲੀ— ਮੈਂਗੋ ਸ਼ੇਕ ਇਕ ਆਮ ਜਿਹੀ ਸਮਰ ਡਰਿੰਕ ਹੈ, ਜੋ ਭਾਰਤ 'ਚ ਕਾਫੀ ਪਸੰਦ ਕੀਤੀ ਜਾਂਦੀ ਹੈ। ਮੈਂਗੋ ਸ਼ੇਕ ਸਾਡੇ ਸਰੀਰ ਅਤੇ ਦਿਮਾਗ ਦੋਵਾਂ ਲਈ ਚੰਗਾ ਅਤੇ ਸਿਹਤਮੰਦ ਹੈ। ਅੱਜ ਅਸੀਂ ਤੁਹਾਨੂੰ ਮੈਂਗੇ ਸ਼ੇਕ ਰੈਸਿਪੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 3 ਅੰਬ
- ਗਾਂ ਦਾ ਦੁੱਧ ਮਿਲੀਲੀਟਰ
- ਸ਼ੱਕਰ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1. ਸੱਭ ਤੋਂ ਪਹਿਲਾਂ ਅੰਬ ਲਓ ਅਤੇ ਇਸ ਦਾ ਛਿਲਕਾ ਉਤਾਰ ਕੇ ਪਲਪ ਕੱਢ ਲਓ।
2. ਫਿਰ ਇਸ ਨੂੰ ਮਿਕਸਰ 'ਚ ਪਾਓ ਅਤੇ ਇਸ ਵਿਚ ਦੁੱਧ ਪਾ ਕੇ ਮਿਕਸਰ ਵਿਚ ਪੀਸ ਲਓ।
3. ਫਿਰ ਇਸ ਵਿਚ ਥੋੜ੍ਹੀ ਜਿਹੀ ਸ਼ੱਕਰ ਮਿਲਾਓ ਅਤੇ ਫਿਰ ਇਕ ਵਾਰ ਮਿਕਸਰ ਵਿਚ ਪੀਸ ਲਓ।
4. ਮੈਂਗੋ ਮਿਲਕ ਸ਼ੇਕ ਤਿਆਰ ਇਸ ਨੂੰ ਫਰਿੱਜ ਵਿਚ ਰੱਖ ਕੇ ਠੰਡਾ ਕਰਕੇ ਪੀਓ।