ਚਿਹਰੇ ''ਤੇ ਹੀਰੇ ਵਰਗੀ ਚਮਕ ਲਿਆਵੇਗਾ ਮੇਕਅੱਪ ਤੋਂ ਪਹਿਲਾਂ ਲਗਾਇਆ ਇਹ ਸੀਰਮ

03/08/2020 9:49:06 AM

ਜਲੰਧਰ—ਕਈ ਵਾਰ ਕੁਝ ਔਰਤਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਫਾਊਂਡੇਸ਼ਨ ਲਗਾਉਣ ਦੇ ਬਾਅਦ ਉਨ੍ਹਾਂ ਦਾ ਚਿਹਰਾ ਡਾਰਕ ਦਿਖਾਈ ਦੇਣ ਲੱਗਦਾ ਹੈ। ਅਜਿਹਾ ਨਾ ਸਿਰਫ ਸਾਂਵਲੇ ਰੰਗ ਦੀਆਂ ਔਰਤਾਂ ਨੂੰ ਸਗੋਂ ਗੋਰੇ ਰੰਗ ਦੀਆਂ ਔਰਤਾਂ ਨੂੰ ਵੀ ਸ਼ਿਕਾਇਤ ਰਹਿੰਦੀ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜਿਹੇ ਟਿਪਸ ਜਿਨ੍ਹਾਂ ਨੂੰ ਤੁਸੀਂ ਚਿਹਰੇ 'ਤੇ ਫਾਊਂਡੇਸ਼ਨ ਅਪਲਾਈ ਕਰਨ ਤੋਂ ਪਹਿਲਾਂ ਫੋਲੋ ਕਰਨਾ ਹੈ।


ਬਰਫ ਨਾਲ ਚਿਹਰੇ ਦੀ ਮਾਲਿਸ਼
ਜੇਕਰ ਤੁਸੀਂ ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਹਰ ਵਾਰ 2 ਮਿੰਟ ਦੇ ਲਈ ਬਰਫ ਦੇ ਟੁੱਕੜੇ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰੋ ਤਾਂ ਤੁਹਾਡੇ ਫਾਊਂਡੇਸ਼ਨ ਦਾ ਰੰਗ ਗਹਿਰਾ ਨਹੀਂ ਹੋਵੇਗਾ। ਨਾਲ ਹੀ ਤੁਹਾਡਾ ਫਾਊਂਡੇਸ਼ਨ ਬੇਸ ਚੰਗੀ ਤਰ੍ਹਾਂ ਨਾਲ ਉਭਰ ਕੇ ਆਵੇਗਾ।


ਕੱਚਾ ਦੁੱਧ ਅਤੇ ਵਿਟਾਮਿਨ ਈ ਕੈਪਸੂਲ ਦੀ ਵਰਤੋਂ ਕਰੋ ਤਾਂ ਇਹ ਹੋਰ ਵੀ ਫਾਇਦੇਮੰਦ ਸਾਬਿਤ ਹੋਵੇਗਾ। ਇਕ ਕੌਲੀ 'ਚ 2 ਚਮਚ ਕੱਚਾ ਦੁੱਧ ਲਓ, ਉਸ 'ਚ ਵਿਟਾਮਿਨ ਈ ਕੈਪਸੂਲ ਮਿਲਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਦੇ ਬਾਅਦ ਇਸ ਨਾਲ ਚਿਹਰੇ ਦੀ ਮਾਲਿਸ਼ ਕਰੋ। ਜਦੋਂ ਚਿਹਰਾ ਸੁੱਕ ਜਾਵੇ ਤਾਂ ਸਾਦੇ ਪਾਣੀ ਨਾਲ ਚਿਹਰਾ ਧੋ ਲਓ ਅਤੇ ਉਸ ਦੇ ਬਾਅਦ ਫੇਸ 'ਤੇ ਫਾਊਂਡੇਸ਼ਨ ਲਗਾਓ।
ਸਕਿਨ 'ਚ ਮੌਜੂਦ ਸੀਬਮ
ਸਾਡੀ ਸਭ ਦੀ ਸਕਿਨ 'ਚ ਸੀਬਮ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਚਿਹਰੇ ਦੇ ਆਇਲ ਨੂੰ ਲਾਕ ਕਰਨ ਦਾ ਕੰਮ ਕਰਦਾ ਹੈ। ਬਰਫ ਦੀ ਟਕੋਰ ਕਰਨ ਅਤੇ ਕੱਚਾ ਦੁੱਧ ਚਿਹਰੇ 'ਤੇ ਲਗਾਉਣ ਨਾਲ ਸਕਿਨ 'ਚ ਮੌਜੂਦ ਆਇਲ ਕੰਟਰੋਲ ਹੁੰਦਾ ਹੈ ਜਿਸ ਨਾਲ ਫਾਊਂਡੇਸ਼ਨ ਲਗਾਉਣ 'ਤੇ ਤੁਹਾਡਾ ਫੇਸ ਬਿਲਕੁੱਲ ਵੀ ਆਇਲੀ ਜਾਂ ਫਿਰ ਡਾਰਕ ਦਿਖਾਈ ਨਹੀਂ ਦਿੰਦਾ।

Aarti dhillon

This news is Content Editor Aarti dhillon