ਇਸ ਫੈਸਟੀਵਲ ਸੀਜ਼ਨ ਕ੍ਰਿਸਟਲ ਡੈਕੋਰੇਸ਼ਨ ਨਾਲ ਸਜਾਓ ਆਪਣਾ ਘਰ

09/18/2017 1:57:41 PM

ਨਵੀਂ ਦਿੱਲੀ— ਫੈਸਟੀਵਲ ਸੀਜ਼ਨ ਸ਼ੁਰੂ ਹੁੰਦੇ ਹੀ ਲੋਕ ਤਿਓਹਾਰ ਦੀ ਡੈਕੋਰੇਸ਼ਨ ਦੀਆਂ ਤਿਆਰੀਆਂ ਕਰਨ ਲੱਗ ਜਾਂਦੇ ਹਨ। ਨੌਰਾਤੇ , ਦੁਸਹਿਰਾ , ਕਰਵਾਚੋਥ ਅਤੇ ਦਵਾਲੀ ਆਉਣ ਤੋਂ ਪਹਿਲਾਂ ਹੀ ਲੋਕ ਘਰ ਨੂੰ ਸਜਾਉਣ ਦੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਹਰ ਸਾਲ ਡੈਕੋਰੇਸ਼ਨ ਦੀਆਂ ਨਵੇਂ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਹਨ। ਉਸੇ ਤਰ੍ਹਾਂ ਅੱਜਕਲ ਲੋਕ ਸਿੰਪਲ ਕਰਟਨ ਦੀ ਬਜਾਏ ਕ੍ਰਿਸਟਲ ਕਰਟਨ ਦੀ ਵਰਤੋਂ ਕਰ ਰਹੇ ਹਨ। ਘਰ ਦੀ ਪਾਟੀ੍ਰਸ਼ਨ ਕਰਨ ਲਈ ਇਹ ਚੰਗਾ ਤਰੀਕਾ ਹੈ। ਤੁਸੀਂ ਇਨ੍ਹਾਂ ਕ੍ਰਿਸਟਲ ਕਰਟਨ ਨੂੰ ਬੈਡਰੂਮ, ਡ੍ਰਾਈਇੰਗ ਰੂਮ, ਲਿਵਿੰਗ ਰੂਮ ਅਤੇ ਘਰ ਦੇ ਦਰਵਾਜ਼ਿਆ 'ਤੇ ਵੀ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਘਰ ਨੂੰ ਨਵਾਂ ਲੁਕ ਮਿਲੇਗਾ। ਇਸ ਫੈਸਟੀਵਲ ਸੀਜ਼ਨ ਘਰ ਨੂੰ ਡਿਫਰੈਂਟ ਤਰੀਕੇ ਨਾਲ ਸਜਾਉਣ ਲਈ ਇਹ ਬਹੁਤ ਚੰਗਾ ਆਈਡਿਆ ਹੈ। ਪਾਰਟੀਸ਼ਨ ਦੇ ਇਲਾਵਾ ਕ੍ਰਿਸਟਲ ਡੈਕੋਰੇਸ਼ਨ ਦੀ ਵਰਤੋਂ ਤੁਸੀਂ ਦੂਸਰੀ ਤਰ੍ਹਾਂ ਨਾਲ ਵੀ ਕਰ ਸਕਦੇ ਹੋ। ਘਰ ਨੂੰ ਡਿਫਰੈਂਟ ਤਰੀਕੇ ਨਾਲ ਸਜਾਉਣ ਲਈ ਤੁਸੀਂ ਇਨ੍ਹਾਂ ਤਸਵੀਰਾਂ ਤੋਂ ਵੀ ਆਈਡਿਆ ਲੈ ਸਕਦੇ ਹੋ।