ਘਰ ''ਚ ਬਣਾਓ ਦਹੀਂ ਵਾਲੀ ਆਲੂ ਬਰੈੱਡ

03/21/2017 1:29:39 PM

ਨਵੀਂ ਦਿੱਲੀ— ਦਹੀਂ ਅਤੇ ਆਲੂ ਤਾਂ ਅਕਸਰ ਹਰ ਘਰ ''ਚ ਖਾਧੇ ਜਾਂਦੇ ਹਨ। ਇਸ ਨੂੰ ਬੱਚੇ ਅਤੇ ਘਰ ਦੇ ਵੱਡੇ ਬੜੇ ਚਾਅ ਨਾਲ ਖਾਂਦੇ ਹਨ। ਇਸ ਨੂੰ ਮਜ਼ੇਦਾਰ ਤਰੀਕੇ ਨਾਲ ਬਣਾ ਕੇ ਸਾਰਿਆਂ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦਹੀਂ, ਬਰੈੱਡ ਅਤੇ ਆਲੂ ਨਾਲ ਬਣਦਾ ਮਜ਼ੇਦਾਰ ਸੈਂਡਵਿਚ ਬਨਾਉਣਾ ਦੱਸਣ ਜਾ ਰਹੇ ਹਾਂ। ਇਹ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਗੁਣਕਾਰੀ ਹੁੰਦਾ ਹੈ। ਸਮੱਗਰੀ
- 8-10 ਬਰੈੱਡ ਦੇ ਟੁਕੜੇ
- 250 ਗ੍ਰਾਮ ਆਲੂ (ਉਬਲੇ ਹੋਏ)
- 20-25 ਕਿਸ਼ਮਿਸ਼, ਕੱਟੀ ਹੋਈ
- 2 ਕੱਪ ਗਾੜ੍ਹਾ ਦਹੀਂ
- 1 ਕੱਪ ਮਿੱਠੀ ਇਮਲੀ ਦੀ ਚਟਨੀ
- ਬਰੀਕ ਸੇਂਵ (ਸਜਾਉਣ ਲਈ)
- 1 ਕੱਪ ਤੇਲ
- 1 ਵੱਡਾ ਚਮਚ ਚਾਟ ਮਸਾਲਾ
- 1 ਵੱਡਾ ਚਮਚ ਭੁੰਨਿਆ ਹੋਇਆ ਜੀਰਾ
- 1 ਛੋਟਾ ਚਮਚ ਨਮਕ
ਵਿਧੀ
1. ਬਰੈੱਡ ਨੂੰ ਚੌਰਸ ਟੁਕੜਿਆਂ ''ਚ ਕੱਟ ਲਓ।
2. ਹੋਲੀ ਗੈਸ ''ਤੇ ਇਕ ਕੜਾਹੀ ''ਚ ਤੇਲ ਗਰਮ ਕਰੋ।
3. ਤੇਲ ਗਰਮ ਹੋਣ ''ਤੇ ਬਰੈੱਡ ਪਾ ਕੇ ਉਸ ਨੂੰ ਸੁਨਹਿਰੀ ਹੋਣ ਤੱਕ ਭੁੰਨੋ।
4. ਆਲੂ ਛਿੱਲ ਕੇ ਚੌਰਸ ਟੁਕੜਿਆਂ ''ਚ ਕੱਟ ਲਓ।
5. ਹਰ ਬਰੈੱਡ ''ਤੇ ਆਲੂ ਦੇ ਪੀਸ ਅਤੇ ਕੱਟੀ ਹੋਈ ਕਿਸ਼ਮਿਸ਼ ਰੱਖੋ।
6. ਬਾਅਦ ''ਚ ਚਾਟ ਮਸਾਲਾ, ਭੁੰਨਿਆ ਜੀਰਾ ਅਤੇ ਨਮਕ ਪਾਓ।
7. ਅਖੀਰ ''ਚ ਦਹੀਂ, ਬਰੀਕ ਸੇਂਵ ਅਤੇ ਇਮਲੀ ਦੀ ਚਟਨੀ ਪਾ ਕੇ ਸਰਵ ਕਰੋ।