ਲੰਬੇ ਸਮੇਂ ਤੱਕ ਟਿਕਿਆ ਰਹੇਗਾ ਮੇਕਅੱਪ ਜੇਕਰ ਫੋਲੋ ਕਰੋਗੇ ਇਹ ਟਿਪਸ

11/20/2019 3:14:44 PM

ਜਲੰਧਰ—ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਲੜਕੀਆਂ ਭੈਣਾਂ, ਬੈਸਟ ਫਰੈਂਡ ਜਾਂ ਖੁਦ ਦੇ ਵਿਆਹ 'ਚ ਵਧੀਆ ਦਿਸਣ ਲਈ ਬੈਸਟ ਆਊਟਫਿਟਸ ਨਾਲ ਜਿਊਲਰੀ ਪਸੰਦ ਕਰਦੇ ਹਨ। ਪਰ ਇਸ ਦੌਰਾਨ ਜੋ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਹੈ ਉਹ ਹੈ ਮੇਕਅਪ ਦੀ। ਜਿਥੇ ਗਰਮੀਆਂ 'ਚ ਪਸੀਨੇ ਦੇ ਕਾਰਨ ਮੇਕਅੱਪ ਟਿਕ ਨਹੀਂ ਪਾਉਂਦਾ। ਉੱਧਰ ਸਰਦੀਆਂ 'ਚ ਚੱਲਣ ਵਾਲੀ ਠੰਡੀ ਹਵਾ ਦੇ ਕਾਰਨ ਮੇਕਅੱਪ ਖਰਾਬ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਚਾਹੋ ਤਾਂ ਕੁਝ ਅਜਿਹੇ ਟਿਪਸ ਅਪਣਾ ਸਕਦੇ ਹੋ ਜਿਨ੍ਹਾਂ ਦੀ ਮਦਦ ਨਾਲ ਤੁਹਾਡਾ ਮੇਕਅਪ ਲੰਬੇ ਸਮੇਂ ਤੱਕ ਟਿਕਿਆ ਰਹੇ।


ਆਈਸ ਕਿਊਬ ਲਗਾਓ
ਮੇਕਅੱਪ ਕਰਨ ਤੋਂ ਪਹਿਲਾਂ 1-2 ਆਈਸ ਕਿਊਬ ਨੂੰ 5 ਸੈਕਿੰਡ ਤੱਕ ਚਿਹਰੇ 'ਤੇ ਰਬ ਕਰੋ। ਫਿਰ ਚਿਹਰੇ ਨੂੰ ਤੌਲੀਏ ਨਾਲ ਸਾਫ ਕਰ ਲਓ ਅਤੇ ਫਿਰ ਮੇਕਅੱਪ ਕਰੋ। ਇਸ ਨਾਲ ਚਿਹਰੇ ਨੂੰ ਫਰੈੱਸ਼ ਲੁੱਕ ਮਿਲੇਗੀ ਅਤੇ ਮੇਕਅੱਪ ਲੰਬੇ ਸਮੇਂ ਤੱਕ ਟਿਕਿਆ ਰਹੇਗਾ। ਸਰਦੀਆਂ 'ਚ ਬਰਫ ਲਗਾਉਣਾ ਮੁਸ਼ਕਲ ਹੁੰਦਾ ਹੈ ਪਰ ਤੁਸੀਂ ਇਸ ਨੂੰ ਕੱਪੜੇ 'ਚ ਬੰਨ੍ਹ ਕੇ ਲਗਾਓ।
ਵਾਟਰ ਪਰੂਫ ਹੋ ਆਈਜ਼ ਮੇਕਅੱਪ
ਸ਼ਿਮਰੀ ਅਤੇ ਕ੍ਰੀਮ ਆਈ ਲਾਈਨਰ ਦੇ ਬਾਅਦ ਅੱਖਾਂ ਦੀ ਖੂਬਸੂਰਤੀ ਜ਼ਰੂਰ ਵਧ ਜਾਂਦੀ ਹੈ ਪਰ ਜੇਕਰ ਉਹ ਵਾਟਰ ਪਰੂਫ ਨਾ ਹੋਵੇ ਤਾਂ ਅਜਿਹਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਅੱੱਖਾਂ ਲਈ ਵਾਟਰ ਪਰੂਫ ਮੇਕਅੱਪ ਹੀ ਚੁਣੋ।
ਮੇਕਅੱਪ ਦੀ ਲੇਬਰ ਰੱਖੋ ਘੱਟ
ਫਾਊਂਡੇਸ਼ਨ ਦੀ ਮੋਟੀ ਪਰਤ ਲਗਾਉਣ ਤੋਂ ਬਚੋ। ਉਹ ਤੁਹਾਡੀ ਸਕਿਨ ਪੋਰਸ ਨੂੰ ਬਲਾਕ ਕਰ ਦਿੰਦਾ ਹੈ। ਇਸ ਦੀ ਵਜ੍ਹਾ ਨਾਲ ਨਮੀ ਵਾਲੇ ਮੌਸਮ 'ਚ ਮੇਕਅੱਪ ਖਰਾਬ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਦੀ ਵਰਤੋਂ ਕਰਨਾ ਹੀ ਚਾਹੁੰਦੀ ਹੋ ਤਾਂ ਬਹੁਤ ਲਾਈਟਵੇਟ ਫਾਊਂਡੇਸ਼ਨ ਦੀ ਵਰਤੋਂ ਕਰੋ, ਜਿਸ ਨਾਲ ਤੁਹਾਡੀ ਸਕਿਨ ਸਾਹ ਵੀ ਲੈ ਸਕੇ।


ਮਿਸਟ ਦੀ ਕਰੋ ਵਰਤੋਂ
ਸਕਿਨ ਨੂੰ ਤਰੋਤਾਜ਼ਾ ਰੱਖਣ ਲਈ ਮਿਸਟ ਸਪ੍ਰੇਅ ਦੀ ਵਰਤੋਂ ਕਰੋ। ਨਾਲ ਹੀ ਇਸ ਨਾਲ ਮੇਕਅੱਪ ਵੀ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਇਸ 'ਚ ਵਿਟਾਮਿਨ ਸੀ, ਗ੍ਰੀਨ ਟੀ, ਫਰੂਟ ਵਾਟਰ ਵਰਗੇ ਆਪਸ਼ਨ ਮੌਜੂਦ ਹਨ ਜੋ ਹਰ ਸਕਿਨ ਟਾਈਪ ਲਈ ਸਹੀ ਹੁੰਦੇ ਹਨ।
ਡਾਰਕ ਲਿਪਸਟਿਕ ਨਾ ਚੁਣੋ
ਚਟਕਦਾਰ ਰੰਗ ਵਾਲੇ ਲਿਪ ਕਲਰ ਬਹੁਤ ਹੀ ਆਕਰਸ਼ਕ ਲੱਗਦੇ ਹਨ। ਜੇਕਰ ਉਹ ਖਰਾਬ ਹੋ ਜਾਵੇ ਤਾਂ ਤੁਹਾਡੀ ਲੁੱਕ ਵਿਗੜ ਜਾਂਦੀ ਹੈ। ਅਜਿਹੇ 'ਚ ਡਾਰਕ ਲਿਪਸਟਿਕ ਨਾ ਲਗਾਓ। ਇਸ ਦੀ ਬਜਾਏ ਨਿਊਡ, ਲਾਈਟ ਲਿਪਸਟਿਕ ਚੁਣੋ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਲਿਪਸਟਿਕ ਮੈਟ 'ਚ ਹੋਵੇ।


ਪਾਊਡਰ ਦੀ ਕਰੋ ਵਰਤੋਂ
ਜੇਕਰ ਹਰ ਵਾਰ ਤੁਹਾਡਾ ਮਸਕਾਰਾ ਜਾਂ ਕਾਜਲ ਫੈਲ ਜਾਂਦਾ ਹੈ ਤਾਂ ਅੱਖਾਂ ਦੇ ਹੇਠਾਂ ਟਰਾਂਸਲੂਸੈਂਟ ਪਾਊਡਰ ਲਗਾਓ। ਇਸ ਦੀ ਮਦਦ ਨਾਲ ਤੁਹਾਡੇ ਮੇਕਅੱਪ ਨੂੰ ਲੰਬੇ ਸਮੇਂ ਤੱਕ ਟਿਕਾਉਣ 'ਚ ਮਦਦ ਮਿਲੇਗੀ।  

Aarti dhillon

This news is Content Editor Aarti dhillon