ਇਸ ਤਰ੍ਹਾਂ ਬਣਾਓ ਅੰਬਾਂ ਦੀ ਖੱਟੀ-ਮਿੱਠੀ ਚਟਨੀ

05/27/2017 2:11:56 PM

ਜਲੰਧਰ— ਗਰਮੀਆਂ ਦੇ ਮੌਸਮ ''ਚ ਅੰਬ ਆਸਾਨੀ ਨਾਲ ਮਿਲ ਜਾਂਦੇ ਹਨ। ਹਰ ਕੋਈ ਅੰਬ ਦਾ ਆਚਾਰ ਹੋਵੇ ਜਾਂ ਫਿਰ ਇਸਦੀ ਖੱਟੀ ਮਿੱਠੀ ਚਟਨੀ ਬਹੁਤ ਸ਼ੌਕ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਅੰਬ ਦੀ ਚਟਨੀ ਦੀ ਰੇਸਿਪੀ ਦੱਸਣ ਜਾ ਰਹੇ ਹਾਂ। ਜਿਸ ਨੂੰ ਘਰ ''ਚ ਬਣਾਉਣਾ ਬਹੁਤ ਆਸਾਨ ਹੈ। ਤੁਸੀਂ ਇਸ ਚਟਨੀ ਨੂੰ ਸਾਲ ਭਰ ਲਈ ਸਟੋਰ ਕਰਕੇ ਰੱਖ ਸਕਦੇ ਹੋ।
ਸਮੱਗਰੀ
-2 ਚਮਚ ਤੇਲ
-2 ਚਮਚ ਅਦਰਕ ( ਪਿਸਿਆ ਹੋਇਆ)
-1 1/2 ਚਮਚ ਲਸਣ ( ਪਿਸਿਆ ਹੋਇਆ)
-1 ਚਮਚ ਲਾਲ ਮਿਰਚ
-1 ਚਮਚ ਕਲੌਂਜੀ
-2 ਚਮਚ ਧਨੀਆ ਪਾਊਡਰ
-1 ਚਮਚ ਜੀਰਾ ਪਾਊਡਰ
-1/2 ਚਮਚ ਇਲਾਇਚੀ ਪਾਊਡਰ
-1/2 ਚਮਚ ਹਲਦੀ
-600 ਗ੍ਰਾਮ ਅੰਬ
-350 ਗ੍ਰਾਮ ਚੀਨੀ
-1/2 ਚਮਚ ਨਮਕ
- 400 ਮਿਲੀਲੀਟਰ ਸਫੇਦ ਸਿਰਕਾ
ਬਣਾਉਣ ਦੀ ਵਿਧੀ
1. ਇੱਕ ਪੈਨ ''ਚ 2 ਚਮਚ ਤੇਲ ਗਰਮ ਕਰੋਂ ਅਤੇ ਫਿਰ ਇਸ ''ਚ ਅਦਰਕ, ਲਸਣ ਅਤੇ ਲਾਲ ਮਿਰਚ ਪਾ ਕੇ ਭੁੰਨੋ।
2. ਹੁਣ ਇਸ ''ਚ ਕਲੌਂਜੀ , ਧਨੀਆ ਪਾਊਡਰ.ਜੀਰਾ ਪਾਊਡਰ, ਇਲਾਇਚੀ, ਪਾਊਡਰ ਅਤੇ ਹਲਦੀ ਪਾ ਕੇ ਇੱਕ ਮਿੰਟ ਲਈ ਭੁੰਨੋ।
3. ਫਿਰ ਇਸ ''ਚ ਕੱਟੇ ਹੋਏ ਅੰਬ ਚੀਨੀ ਨਮਕ ਅਤੇ ਸਫੇਦ ਸਿਰਕਾ ਪਾ ਦਿਓ। ਜਦੋਂ ਇਸ ''ਚ ਉਬਾਲ ਆਉਣ ਲੱਗੇ ਤਾਂ ਅੱਗ ਨੂੰ ਘੱਟ ਕਰ ਦਿਓ।
4. ਇੱਕ ਘੰਟੇ ਲਈ ਰਿਝਣ ਦਿਓ। ਫਿਰ ਇਸਨੂੰ ਅੱਗ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖੋਂ।
5. ਕੱਚ ਦੇ ਜਾਰ ''ਚ ਚਟਨੀ ਨੂੰ ਭਰਕੇ ਟਾਈਟ ਢੱਕਣ ਨਾਲ ਬੰਦ ਕਰ ਦਿਓ।
6. ਇਸ ਚਟਨੀ ਦੇ ਜਾਰ ਨੂੰ ਠੰਡੇ ਸਥਾਨ ''ਤੇ 24 ਘੰਟੇ ਲਈ ਰੱਖੋ ਅਤੇ ਬਿਲਕੁਲ ਨਾ ਹੱਥ ਲਗਾਓ। ਤੁਸੀਂ ਇਸ ਚਟਨੀ ਨੂੰ ਇੱਕ ਸਾਲ ਤੱਕ ਰੱਖ ਕੇ ਵਰਤ ਸਕਦੇ ਹੋ।