ਬੱਚਿਆਂ ਲਈ ਇਸ ਤਰ੍ਹਾਂ ਬਣਾਓ ਸੁਆਦੀ Hot Chocolate Floats

07/08/2017 3:19:32 PM

ਜਲੰਧਰ— ਬੱਚਿਆਂ ਨੂੰ ਘਰ ਦੇ ਭੋਜਨ ਤੋਂ ਇਲਾਵਾ ਬਾਹਰ ਦੀਆਂ ਮਿਲਣ ਵਾਲੀਆਂ ਚੀਜ਼ਾਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ। ਅਜਿਹੀ ਹਾਲਤ ਵਿਚ ਬੱਚਿਆਂ ਨੂੰ ਚਾਕਲੇਟ ਖਾਣਾ ਬਹੁਤ ਪਸੰਦ ਹੁੰਦਾ ਹੈ। ਤੁਸੀਂ ਉਨ੍ਹਾਂ ਨੂੰ ਘਰ ਵਿੱਚ ਹੀ ਹਾਟ ਚਾਕਲੇਟ ਬਣਾ ਕੇ ਦੇ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ।
ਸਮੱਗਰੀ
- 1 ਕੱਪ ਕਰੀਮ
- 3 ਕੱਪ ਦੁੱਧ
- 2-3 ਚਮਚ ਬਰਾਊਨ ਸ਼ੂਗਰ
- 1 ਚਮਚ ਵਨੀਲਾ ਅਸੈਂਸ
- 1 ਚੁਟਕੀ ਨਮਕ
- 1 ਚਾਕਲੇਟ (ਕੱਟੀ ਹੋਈ)
- 1 ਆਈਸਕਰੀਮ
- ਹਾਟ ਫਿਜ ਸਾਓਸ
ਬਣਾਉਣ ਦੀ ਵਿਧੀ
1. ਇਕ ਪੈਨ ਵਿੱਚ ਕਰੀਮ, ਦੁੱਧ, ਬਰਾਊਨ ਸ਼ੂਗਰ, ਵਨੀਲਾ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
2. ਇਸ ਨੂੰ ਘੱਟ ਗੈਸ ਉੱਤੇ ਉੱਬਾਲ ਆਉਣ ਤੱਕ ਪਕਾਓ।
3. ਫਿਰ ਇਸ ਵਿੱਚ ਕੱਟੀ ਹੋਈ ਚਾਕਲੇਟ ਪਾਓ ਅਤੇ ਇਸ ਨੂੰ ਮਿਕਸ ਕਰੋ।
4. ਇਸ ਨੂੰ ਗਿਲਾਸ ਵਿੱਚ ਪਾਓ। ਉੱਪਰ ਤੋਂ ਆਈਸਕਰੀਮ ਅਤੇ ਫਿਜ ਸਾਓਸ ਨਾਲ ਸਜਾਓ।