ਇਸ ਤਰ੍ਹਾਂ ਬਣਾਓ ਸੁਆਦੀ ਅੰਗੂਰ ਦੀ ਲੱਸੀ

04/24/2017 2:46:13 PM

ਨਵੀਂ ਦਿੱਲੀ— ਗਰਮੀਆਂ ''ਚ ਅੰਗੂਰ ਦੀ ਲੱਸੀ ਸਿਹਤ ਲਈ ਬਹੁਤ ਲਾਭਕਾਰੀ ਹੁੰਦੀ ਹੈ। ਇਹ ਦਿਮਾਗ ਨੂੰ ਠੰਡਾ ਅਤੇ ਤਾਜ਼ਾ ਰੱਖਦੀ ਹੈ। ਇਸ ਨੂੰ ਆਸਾਨੀ ਨਾਲ ਘਰ ''ਚ ਬਣਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅੰਗੂਰ ਦੀ ਸੁਆਦੀ ਲੱਸੀ ਬਨਾਉਣੀ ਦੱਸ ਰਹੇ ਹਾਂ।
ਸਮੱਗਰੀ
- 250 ਗ੍ਰਾਮ ਤਾਜ਼ਾ ਦਹੀਂ
- 200 ਗ੍ਰਾਮ ਅੰਗੂਰ
- 40 ਗ੍ਰਾਮ ਚੀਨੀ
- ਭੁੱਜਿਆ ਜੀਰਾ
- ਇਕ ਕੱਪ ਬਰਫ ਦਾ ਚੂਰਾ
- ਨਮਕ ਸਵਾਦ ਮੁਤਾਬਕ
ਵਿਧੀ
1. ਸਭ ਤੋਂ ਪਹਿਲਾਂ ਅੰਗੂਰਾਂ ਨੂੰ ਧੋ ਲਓ।
2. ਹੁਣ ਦਹੀਂ ''ਚ ਅੰਗੂਰ, ਚੀਨੀ, ਬਰਫ ਦਾ ਚੂਰਾ ਅਤੇ ਨਮਕ ਮਿਲਾ ਕੇ ਮਿਕਸੀ ''ਚ ਬਲੈਂਡ ਕਰ ਲਓ।
3. ਬਾਅਦ ''ਚ ਇਸ ਉੱਪਰ ਭੁੱਜਿਆ ਹੋਇਆ ਜੀਰਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
4. ਇਸ ਲੱਸੀ ਨੂੰ ਗਿਲਾਸ ''ਚ ਪਾਓ ਅਤੇ ਸਰਵ ਕਰੋ।