ਇਸ ਦੀਵਾਲੀ ਪੁਰਾਣੀਆਂ ਬੋਤਲਾਂ ਨਾਲ ਬਣਾਓ ਕੈਂਡਲ ਸਟੈਂਡ

10/16/2017 4:20:26 PM

ਨਵੀਂ ਦਿੱਲੀ— ਹਰ ਕੋਈ ਦੀਵਾਲੀ ਆਉਣ ਤੋਂ ਪਹਿਲਾਂ ਉਸ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਦੀਵਾਲੀ 'ਤੇ ਹਰ ਕੋਈ ਦੀਵੇ ਤਾਂ ਜਲਾਉਂਦਾ ਹੈ ਪਰ ਜੇ ਤੁਸੀਂ ਘਰ ਵਿਚ ਹੀ ਦੀਵਾਲੀ 'ਤੇ ਕੁਝ ਨਵਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੀਵੇ ਰੱਖਣ ਲਈ ਡਿਫਰੈਂਟ ਕਲਰ ਦੇ ਸਟੈਂਡ ਬਣਾ ਸਕਦੇ ਹੋ। ਘਰ ਵਿਚ ਪਈ ਪੁਰਾਣੀਆਂ ਬੋਤਲਾਂ ਨਾਲ ਤੁਸੀਂ ਸੋਹਣੇ ਦੀਵੇ ਦੇ ਸਟੈਂਡ ਬਣਾ ਸਕਦੇ ਹੋ। ਆਓ ਜਾਣਦੇ ਹਾਂ ਪੁਰਾਣੀਆਂ ਬੋਤਲਾਂ ਨਾਲ ਕੈਂਡਲ ਸਟੈਂਡ ਬਣਾਉਣ ਦੇ ਤਰੀਕਿਆਂ ਬਾਰੇ...ਬਣਾਉਣ ਦਾ ਸਾਮਾਨ
-
ਪਲਾਸਟਿਕ ਜਾਂ ਕੱਚ ਦੀ ਬੋਤਲਾਂ 
- ਕੈਂਚੀ 
- ਕਾਰਡ ਬੋਰਡ 
- ਗਲੂ 
- ਕਲਰ, ਗਿਲਟਰ ਅਤੇ ਪੇਂਟ ਬਰੱਸ਼
- ਸਿੱਪੀਆਂ ਜਾਂ ਬਟਨ
ਬਣਾਉਣ ਦਾ ਤਰੀਕਾ
1.
ਸਭ ਤੋਂ ਪਹਿਲਾਂ ਤੁਸੀਂ ਬੋਤਲਾਂ ਨੂੰ ਅੱਧਾ ਕੱਟ ਕੇ ਸ਼ੇਪ ਦਿਓ। ਤੁਸੀਂ ਚਾਹੋ ਤਾਂ ਇਸ ਨੂੰ ਫਲਾਵਰ ਸ਼ੇਪ ਵੀ ਦੇ ਸਕਦੇ ਹੋ। 


2. ਫਿਰ ਇਸ ਨੂੰ ਗਿਲਟਰ ਜਾਂ ਕੋਈ ਕਲਰ ਕਰਕੇ ਸੁੱਖਣ ਲਈ ਛੱਡ ਦਿਓ। ਕਲਰ ਸੁੱਖਣ ਤੋਂ ਬਾਅਦ ਇਸ ਨੂੰ ਬਟਨ ਸਿੱਪੀਆਂ ਜਾਂ ਕਿਸੇ ਚੀਜ਼ ਨਾਲ ਡੈਕੋਰੇਟ ਕਰ ਦਿਓ। 


3. ਕੱਚ ਦੀਆਂ ਬੋਤਲਾਂ ਨਾਲ ਕੈਂਡਲ ਸਟੈਂਡ ਬਣਾਉਣ ਲਈ ਉਨ੍ਹਾਂ ਦੇ ਥੱਲੇ ਵਾਲਾ ਹਿੱਸਾ ਕੱਢ ਦਿਓ ਫਿਰ ਥੱਲੇ ਕਿਸੇ ਮੋਟੇ ਗੱਤੇ ਜਾਂ ਕਾਰਡ ਬੋਰਡ ਦਾ ਬੇਸ ਦੇ ਕੇ ਕੈਂਡਲ ਲਗਾ ਦਿਓ। 


4. ਫਿਰ ਤੁਸੀਂ ਇਸ ਸੋਹਣੇ ਕੈਂਡਲ ਸਟੈਂਡ ਨੂੰ ਦੀਵਾਲੀ ਡੈਕੋਰੇਸ਼ਨ ਲਈ ਵਰਤੋਂ ਕਰ ਸਕਦੀ ਹੋ। 


5. ਡਿਫਰੈਂਟ ਸਟਾਈਲ ਨਾਲ ਕੈਂਡਲ ਸਟੈਂਡ ਬਣਾਉਣ ਲਈ ਤੁਸੀਂ ਫੋਟੋ ਤੋਂ ਵੀ ਆਈਡਿਆ ਲੈ ਸਕਦੇ ਹੋ।