ਇਸ ਤਰ੍ਹਾਂ ਬਣਾਓ ਬੈਂਗਨ ਮਸਾਲਾ

11/18/2017 5:11:12 PM

ਨਵੀਂ ਦਿੱਲੀ— ਬੈਂਗਨ ਦੀ ਸਬਜ਼ੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਵੱਖ-ਵੱਖ ਅੰਦਾਜ਼ ਨਾਲ ਬੈਂਗਨ ਮਸਾਲਾ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ, ਜੋ ਕਾਫੀ ਸਿੰਪਲ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 6 ਬੈਂਗਨ
- 3 ਵੱਡੇ ਚੱਮਚ ਤੇਲ
- 1/2 ਚੱਮਚ ਸਰੋਂ ਦੇ ਬੀਜ
- 1/4 ਛੋਟੇ ਚੱਮਚ ਮੇਥੀ 
- ਕੁਝ ਕੜੀ ਪੱਤੇ
- 1 ਪਿਆਜ਼ 
- 1 ਕੱਪ ਇਮਲੀ ਪਾਣੀ
- ਅੱਧਾ ਚੱਮਚ ਗੁੜ
- 2 ਵੱਡੇ ਚੱਮਚ ਧਨੀਆ
ਪਿਆਜ਼-ਟਮਾਟਰ ਪੇਸਟ ਲਈ 
- 2 ਚੱਮਚ ਤੇਲ 
- 1 ਪਿਆਜ਼ 
- 1 ਚੱਮਚ ਅਦਰਕ ਲਸਣ ਪੇਸਟ 
- ਅੱਧਾ ਚੱਮਚ ਹਲਦੀ ਪਾਊਡਰ 
- 1 ਚੱਮਚ ਟਮਾਟਰ ਬਾਰੀਕ ਕੱਟਿਆ ਹੋਇਆ
- 1 ਚੱਮਚ ਧਨੀਆ ਪਾਊਡਰ
- 1/4 ਛੋਟੇ ਚੱਮਚ ਜੀਰਾ ਪਾਊਡਰ 
- 1 ਚੱਮਚ ਲਾਲ ਮਿਰਚ ਪਾਊਡਰ 
- 1/2 ਚੱਮਚ ਗਰਮ ਮਸਾਲਾ ਪਾਊਡਰ
- ਨਮਕ ਸੁਆਦ ਮੁਤਾਬਕ
ਸਟਫਿੰਗ ਲਈ 
- 2 ਵੱਡੇ ਚੱਮਚ ਤਿਲ ਦੇ ਬੀਜ 
- ਅੱਧਾ ਕੱਪ ਨਾਰੀਅਲ 
- 1/4 ਮੂੰਗਫਲੀ 
- 1 ਚੱਮਚ ਲਾਲ ਮਿਰਚ ਪਾਊਡਰ 
- ਨਮਕ ਸੁਆਦ ਮੁਤਾਬਕ
ਬਣਾਉਣ ਦੀ ਵਿਧੀ 
1. ਸਭ ਤੋਂ ਪਹਿਲਾਂ ਬੈਂਗਨ ਨੂੰ ਵਿਚੋਂ ਕੱਟ ਲਓ ਅਤੇ ਪਾਣੀ ਵਿਚ ਪਾ ਕੇ ਰੱਖ ਲਓ। ਫਿਰ ਸਟਫਿੰਗ ਤਿਆਰ ਕਰੋ।
2. ਫਿਰ ਘੱਟ ਗੈਸ 'ਤੇ ਇਕ ਪੈਨ ਰੱਖੋ ਅਤੇ ਉਸ ਵਿਚ 3 ਵੱਡੇ ਚੱਮਚ ਤੇਲ ਪਾਓ। ਫਿਰ ਇਸ ਵਿਚ ਪਿਆਜ਼ ਪਾ ਕੇ ਪਕਾਓ। ਇਸ ਤੋਂ ਬਾਅਦ ਇਸ ਵਿਚ ਅਦਰਕ, ਲਸਣ ਪੇਸਟ, ਹਲਦੀ ਪਾਊਡਰ,ਜੀਰਾ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ ਪਾ ਕੇ 2-4 ਮਿੰਟ ਤੱਕ ਪਕਾਓ। ਫਿਰ ਇਸ ਪੇਸਟ ਨੂੰ ਬਲੈਂਡਰ ਵਿਚ ਸਮੂਦ ਬਲੈਂਡ ਕਰੋ। 
3. ਫਿਰ ਦੂਜੀ ਕੜਾਈ ਗੈਸ 'ਤੇ ਰੱਖੋ ਅਤੇ ਉਸ ਵਿਚ ਤਿਲ ਦੇ ਬੀਜ,ਸੁੱਕਾ ਨਾਰੀਅਲ, ਮੂੰਗਫਲੀ ਦੇ ਦਾਣੇ, ਲਾਲ ਮਿਰਚ ਪਾਊਡਰ, ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਫਿਰ ਇਸ਼ ਨੂੰ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। 
4. ਫਿਰ ਇਸ ਪੇਸਟ ਨੂੰ ਕੱਟ ਕਿਤੇ ਹੋਏ ਬੈਂਗਨ ਵਿਚ ਭਰੋ ਅਤੇ ਉਸ ਨੂੰ ਗੈਸ 'ਤੇ 2 ਮਿੰਟ ਢੱਕ ਕੇ ਫ੍ਰਾਈ ਕਰੋ। ਫ੍ਰਾਈ ਕਰਨ ਦੇ ਬਾਅਦ ਸਾਈਡ 'ਤੇ ਰੱਖ ਦਿਓ। 
5. ਇਕ ਕੜਾਈ ਵਿਚ ਤੇਲ ਪਾਓ ਅਤੇ ਉਸ ਵਿਚ ਸਰੋਂ ਦੇ ਬੀਜ, ਮੇਥੀ, ਕੜੀ ਪੱਤਾ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਬਾਅਦ ਵਿਚ ਪਿਆਜ਼ ਨੂੰ ਮਿਲਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ। 
6. ਫਿਰ ਇਸ ਵਿਚ ਤਿਆਰ ਕੀਤੇ ਪਿਆਜ਼-ਟਮਾਟਰ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਰਸ ਕਰੋ।
7. ਫਿਰ ਫ੍ਰਾਈ ਕੀਤੇ ਹੋਏ ਭਰਵਾਂ ਬੈਂਗਨ ਨੂੰ ਇਸ ਵਿਚ ਰੱਖੋ। ਉਪਰੋਂ ਇਮਲੀ ਦਾ ਪਾਣੀ ਅਤੇ ਗੁੜ ਪਾਓ। 
8. ਮਿਕਸ ਕਰਕੇ ਇਨ੍ਹਾਂ ਨੂੰ ਘੱਟ ਗੈਸ 'ਤੇ 5 ਮਿੰਟ ਲਈ ਪੱਕਣ ਦਿਓ। ਫਿਰ ਬੈਂਗਨ ਮਸਾਲਾ ਨੂੰ ਰੋਟੀ ਨਾਲ ਸਰਵ ਕਰੋ।