ਇਸ ਤਰ੍ਹਾਂ ਬਣਾਓ ਘਰ ''ਚ ਮਾਸਾਲਾ ਪੀਨਟਸ

05/25/2017 1:23:39 PM

ਨਵੀ ਦਿੱਲੀ— ਪੀਨਟਸ ਖਾਣ ਦੇ ਸਾਰੇ ਹੀ ਸ਼ੌਕੀਨ ਹੁੰਦੇ ਹਨ। ਬੱਚੇ ਵੀ ਇਸ ਨੂੰ ਬੜੇ ਚਾਅ ਨਾਲ ਖਾਦੇ ਹਨ। ਮਾਸਾਲਾ ਪੀਨਟਸ ਨੂੰ ਤੁਸੀ ਚਾਹ ਜਾਂ ਕੌਫੀ ਨਾਲ ਸਨੈਕਸ ਦੇ ਤੌਰ ''ਤੇ ਖਾ ਸਕਦੇ ਹੋ। ਨਿੰਬੂ ਮਾਰੀ ਪੀਨਟਸ ਨੂੰ ਤੁਸੀਂ ਚਿਲਡ ਡ੍ਰਿੰਕ ਨਾਲ ਵੀ ਖਾ ਸਕਦੇ ਹੋ। ਇਨ੍ਹਾਂ ਨੂੰ ਬਣਾਉਣ ਲਈ ਤੁਹਾਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਵੇਗੀ। ਕਿਉਂਕਿ ਇਹ ਬਹੁਤ ਹੀ ਜਲਦੀ ਬਣਨ ਵਾਲੀ ਰੇਸਿਪੀ ਹੈ।
ਸਮੱਗਰੀ—
-380 ਗ੍ਰਾਮ ਮੂੰਗਫਲੀ
- 60 ਗ੍ਰਾਮ ਬੇਸਨ
- 40 ਗ੍ਰਾਮ ਚੌਲ ਦਾ ਆਟਾ
-1/8 ਚਮਚ ਹਲਦੀ
-1 ਚਮਚ ਲਾਲ ਮਿਰਚ
- 1/4 ਚਮਚ ਹਿੰਗ
- 11/2 ਚਮਚ ਲਸਣ ਪਿਸਿਆ ਹੋਇਆ
- 1 ਚਮਚ ਨਮਕ
- 80 ਮਿਲੀਲੀਟਰ ਪਾਣੀ
- 2 ਚਮਚ ਘਿਓ
- ਤੇਲ ਤਲਨ ਲਈ

-ਬਣਾਉਣ ਦੀ ਵਿਧੀ
1. ਇੱਕ ਪੈਨ ''ਚ 380 ਗ੍ਰਾਮ ਮੂੰਗਫਲੀ ਦੇ ਦਾਣੇ 7 ਤੋਂ 8 ਮਿੰਟ ਲਈ ਸੁੱਕੇ ਹੀ ਰੋਸਟ ਕਰੋਂ।
2. ਫਿਰ ਇਨ੍ਹਾਂ ਨੂੰ ਇੱਕ ਕੌਲੀ ''ਚ ਕੱਢ ਲਓ ਅਤੇ ਇਸ ''ਚ ਬੇਸਨ, ਚੌਲਾਂ ਦਾ ਆਟਾ, ਹਲਦੀ, ਲਾਲ ਮਿਰਚ, ਹਿੰਗ, ਪਿਸਿਆ ਹੋਇਆ ਲਸਣ, ਨਮਕ , ਪਾਣੀ ਅਤੇ ਘਿਓ, ਚੰਗੀ ਤਰ੍ਹਾਂ ਮਿਕਸ ਕਰੋਂ।
3.ਇੱਕ ਕੜਾਹੀ ''ਚ ਤੇਲ ਗਰਮ ਕਰੋਂ ਅਤੇ ਫਿਰ ਇਸ ''ਚ ਮੂੰਗਫਲੀ ਦੇ ਦਾਣਿਆਂ ਨੂੰ ਚਮਚ ਦੀ ਮਦਦ ਨਾਲ ਥੋੜਾ-ਥੋੜਾ ਫ੍ਰਾਈ ਕਰੋਂ।
4. ਸੁਨਹਿਰਾ ਬਰਾਉੂਨ ਰੰਗ ਹੋਣ ਤੇ ਇਨ੍ਹਾਂ ਨੂੰ ਨੈਪਕਿਨ ਪੇਪਰ ''ਚ ਕੱਢ ਲਓ।
5. ਇਨ੍ਹਾਂ ਨੂੰ ਚਾਹ ਨਾਲ ਸਰਵ ਕਰੋਂ।

-ਨਿੰਬੂ ਮਾਰੀ ਪੀਨਟਸ

ਸਮੱਗਰੀ
- 250 ਗ੍ਰਾਮ ਮੂੰਗਫਲੀ ਦੇ ਦਾਣੇ
-  2ਚਮਚ ਤੇਲ
- 2 ਚਮਚ ਨਿੰਬੂ ਦਾ ਰਸ
- 1 ਚਮਚ ਨਮਕ
-1/8 ਚਮਚ  ਲਾਲ ਮਿਰਚ
- 1ਚਮਚ ਕਾਲੀ ਮਿਰਚ

ਬਣਾਉਣ ਦੀ ਵਿਧੀ
1. ਇੱਕ ਪੈਨ ''ਚ 250 ਗ੍ਰਾਮ ਮੂੰਗਫਲੀ ਦੇ ਦਾਣੇ 7 ਤੋਂ 8 ਮਿੰਟ ਲਈ ਸੁੱਕੇ ਹੀ ਰੋਸਟ ਕਰੋਂ।
2. ਹੁਣ ਇਨ੍ਹਾਂ ਨੂੰ ਇੱਕ ਕੌਲੀ ''ਕੱਢ ਲਓ ਅਤੇ ਇਸ ''ਚ ਅੱਧੇ ਦਾਣਿਆਂ ਦੇ ਛਿਲਕੇ ਰਗੜ ਕੇ ਉਤਾਰ ਲਓ।
3. ਇੱਕ ਮਿਕਸਿੰਗ ਕੌਲੀ  ''ਚ 2 ਚਮਚ ਤੇਲ ਪਾਓ ਅਤੇ ਫਿਰ ਉਸ ''ਚ ਨਿੰਬੂ ਦਾ ਰਸ ,  ਨਮਕ, ਲਾਲ ਮਿਰਚ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋਂ।
4. ਇਸ ਮਿਸ਼ਰਨ ''ਚ ਰੋਸਟੇਡ ਪੀਨਟਸ ਮਿਕਸ ਕਰੋਂ।
5. ਅਵਨ ਨੂੰ 350 ਫਾਰੇਨਹਇਟ/180 ਡਿਗਰੀ ਸੈਸਲੀਅਸ ''ਤੇ ਗਰਮ ਕਰੋਂ। ਫਿਰ ਇਸ ''ਚ ਪੀਨਟਸ ਨੂੰ 15/20 ਮਿੰਟ ਤਕ ਡ੍ਰਾਈ ਹੋਣ ਤਕ ਰੱਖੋ।
6. ਹੁਣ ਇਨ੍ਹਾਂ ਨੂੰ ਠੰਡਾ ਹੋਣ ਲਈ ਰੱਖ ਦਿਓ।
7. ਪੀਨਟਸ ਤਿਆਰ ਹਨ, ਤੁਸੀਂ ਇਨ੍ਹਾਂ ਨੂੰ ਆਪਣੀ ਪਸੰਦ ਦੀ ਡ੍ਰਿਕ ਨਾਲ ਖਾ ਸਕਦੇ ਹੋ।