ਇਸ ਤਰ੍ਹਾਂ ਬਣਾਓ ਗਰਮਾ-ਗਰਮ ਆਟੇ ਦਾ ਹਲਵਾ

09/06/2017 2:22:50 PM

ਨਵੀਂ ਦਿੱਲੀ— ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਹੀ ਆਟੇ ਦਾ ਹਲਵਾ ਕਾਫੀ ਪਸੰਦ ਹੁੰਦਾ ਹੈ। ਇਹ ਖਾਣੇ ਵਿਚ ਵੀ ਬਹੁਤ ਸੁਆਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਆਟੇ ਦਾ ਹਲਵਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
-
280 ਗ੍ਰਾਮ ਘਿਓ
- 200 ਗ੍ਰਾਮ ਆਟਾ
- 330 ਗ੍ਰਾਮ ਚੀਨੀ
- 1 ਚਮੱਚ ਇਲਾਇਚੀ ਪਾਊਡਰ
- 1 ਲੀਟਕ ਗਰਮ ਪਾਣੀ
- ਬਾਦਾਮ ਗਾਰਨਿਸ਼ ਕਰਨ ਲਈ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਕੜਾਹੀ ਵਿਚ ਘਿਓ ਗਰਮ ਕਰ ਲਓ। ਫਿਰ ਇਸ ਵਿਚ ਆਟਾ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ। 
2. ਇਸ ਨੂੰ ਉਦੋਂ ਤੱਕ ਭੁੰਨੋਂ ਜਦੋਂ ਤੱਕ ਇਸ ਦਾ ਰੰਗ ਹਲਕਾ ਬ੍ਰਾਊਨ ਨਾ ਹੋ ਜਾਵੇ। 
3. ਫਿਰ ਇਸ ਵਿਚ ਚੀਨੀ ਪਾ ਕੇ ਮਿਲਾਓ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ। 
4. ਫਿਰ ਇਸ ਵਿਚ ਇਲਾਇਚੀ ਪਾਊਡਰ ਮਿਲਾ ਕੇ ਮਿਕਸ ਕਰੋ। ਫਿਰ ਇਸ ਵਿਚ ਗਰਮ ਪਾਣੀ ਮਿਲਾਓ ਅਤੇ ਲਗਾਤਾਰ ਹਿਲਾਉਂਦੇ ਰਹੋ। ਜਦੋਂ ਇਹ ਗਾੜਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। 
5. ਬਾਦਾਮ ਦੇ ਨਾਲ ਗਾਰਨਿਸ਼ ਕਰਕੇ ਸਰਵ ਕਰੋ।