ਗਰਮੀਆਂ ''ਚ ਚਮਕਦਾਰ ਚਮੜੀ ਪਾਉਣ ਲਈ ਘਰ ''ਚ ਬਣਾਓ Serum

04/27/2017 1:04:30 PM

ਮੁੰਬਈ— ਗਰਮੀ ਦੇ ਮੌਸਮ ''ਚ ਚਿਹਰੇ ਦੀ ਖਾਸ ਦੇਖਭਾਲ ਕਰਨੀ ਪੈਂਦੀ ਹੈ। ਜ਼ਿਆਦਾ ਧੁੱਪ ਦੇ ਕਾਰਨ ਚਮੜੀ ਖਰਾਬ ਹੋ ਜਾਂਦੀ ਹੈ ਅਤੇ ਪਸੀਨੇ ਦੇ ਕਾਰਨ ਚਮੜੀ ''ਤੇ ਕਿੱਲ-ਮੁਹਾਸੇ ਹੋ ਜਾਂਦੇ ਹਨ। ਇਸ ਨਾਲ ਔਰਤਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਅਜਿਹੀ ਹਾਲਤ ''ਚ ਚਮੜੀ ਨੂੰ ਫ੍ਰੈੱਸ਼ ਅਤੇ ਰੰਗ ਨਿਖਾਰਣ ਦੇ ਲਈ ਘਰ ''ਚ ਹੀ ਸੀਰਮ ਦਾ ਇਸਤੇਮਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। 

ਸਮੱਗਰੀ
- ਖੀਰੇ ਦਾ ਰਸ 
- ਐਲੋਵੀਰਾ ਜੈੱਲ
- ਬਦਾਮ ਦਾ ਤੇਲ 
- ਗੁਲਾਬ ਜਲ
ਬਣਾਉਣ ਦੀ ਵਿਧੀ
ਸੀਰਮ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਖੀਰੇ ਨੂੰ ਕੱਦੂਕਸ ਕਰੋ ਅਤੇ ਉਸਦਾ ਰਸ ਕੱਢ ਲਓ। ਲਗਭਗ 1 ਚਮਚ ਰਸ ''ਚ ਅੱਧਾ ਚਮਚ ਐਲੋਵੀਰਾ ਜੈੱਲ, 1 ਚਮਚ ਬਦਾਮ ਦਾ ਤੇਲ ਅਤੇ ਬਰਾਬਰ ਮਾਤਰਾ ''ਚ ਗੁਲਾਬਜਲ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਤੁਹਾਡਾ ਸੀਰਮ ਤਿਆਰ ਹੈ। ਇਸ ਨੂੰ ਚਿਹਰੇ, ਗਰਦਨ ਅਤੇ ਹੱਥਾਂ ਉਪਰ ਲਗਾ ਸਕਦੇ ਹੋ। ਗਰਮੀਆਂ ''ਚ ਰੋਜ਼ਾਨਾਂ ਚਮੜੀ ''ਤੇ ਇਸ ਦਾ ਇਸਤੇਮਾਲ ਕਰਨ ਨਾਲ ਚਮੜੀ ਚਮਕ ਜਾਂਦੀ ਹੈ ਅਤੇ ਰੰਗ ਵੀ ਨਿਖਰ ਜਾਂਦਾ ਹੈ।