ਇਸ ਤਰ੍ਹਾਂ ਬਣਾਓ ਟੇਸਟੀ ਅਤੇ ਸਪਾਇਸੀ ਪਨੀਰ

09/23/2017 4:20:55 PM

ਨਵੀਂ ਦਿੱਲੀ— ਪਨੀਰ ਖਾਣ ਦੇ ਸ਼ੌਕੀਨ ਤਾਂ ਤਕਰੀਬਨ ਸਾਰੇ ਲੋਕ ਹੁੰਦੇ ਹਨ। ਜੋ ਘਰ ਵਿਚ ਮਹਿਮਾਨ ਆਉਣ ਵਾਲੇ ਹੋਣ ਤਾਂ ਖਾਸਤੋਰ 'ਤੇ ਪਨੀਰ ਦੀ ਸਬਜ਼ੀ ਬਣਾਈ ਜਾਂਦੀ ਹੈ। ਤਾਂ ਕਿਉਂ ਨਾ ਟੇਸਟੀ ਅਤੇ ਸੁਆਦੀ ਪਨੀਰ ਬਣਾਇਆ ਜਾਵੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 1 ਚਮੱਚ ਤੇਸ 
- 1/2 ਚਮੱਚ ਲਸਣ 
- 1 ਚਮੱਚ ਹਰੀ ਮਿਰਚ 
- 3 ਚਮੱਚ ਸਾਓਸ 
- 3 ਚਮੱਚ ਚਿਲੀ ਸਾਓਸ 
- 1/4 ਚਮੱਚ ਲਾਲ ਮਿਰਚ 
- 1/4 ਚਮੱਚ ਕਾਲੀ ਮਿਰਚ 
- 1 ਚਮੱਚ ਲਾਲ ਫਲੇਕਸ 
- 1 ਚਮੱਚ ਚਾਟ ਮਸਾਲਾ
- 1 ਚਮੱਚ ਨਮਕ 
- 2 ਚਮੱਚ ਪਨੀਰ ਬਟਰ 
- ਪਨੀਰ 500 ਗ੍ਰਾਮ 
- 1 ਚਮੱਚ ਸਰੋਂ ਦਾ ਪੇਸਟ
ਬਣਾਉਣ ਦੀ ਵਿਧੀ
1.
ਇਕ ਵੱਡੀ ਕੜਾਈ ਵਿਚ 1 ਵੱਡਾ ਚਮੱਚ ਤੇਲ ਗਰਮ ਕਰੋ। ਇਸ ਵਿਚ ਅਜਵਾਈਨ , ਲਸਣ ਅਤੇ ਹਰੀ ਮਿਰਚ ਮਿਲਾ ਕੇ 3 ਤੋਂ 5 ਮਿੰਟ ਲਈ ਭੁੰਨ ਲਓ ਜਦੋਂ ਤੱਕ ਇਹ ਸੁਨਿਹਰਾ ਨਾ ਹੋ ਜਾਵੇ। 
2. ਫਿਰ ਇਸ ਵਿਚ 3 ਚਮੱਚ ਸਾਓਸ ਅਤੇ 2 ਚਮੱਚ ਚਿਲੀ ਸਾਓਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। 
3. ਫਿਰ 1/4 ਚਮੱਚ ਲਾਲ ਮਿਰਚ, ਕਾਲੀ ਮਿਰਚ, ਚਿਲੀ ਫਲੇਕਸ , ਚਾਟ ਮਸਾਲਾ , ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
4. ਇਸ ਤੋਂ ਬਾਅਦ 2 ਚਮੱਚ ਪੀਨਟ ਬਟਰ ਪਾ ਕੇ ਮਿਲਾਓ।
5. ਫਿਰ 500 ਗ੍ਰਾਮ ਪਨੀਰ ਇਸ ਵਿਚ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
6. ਫਿਰ 1 ਚਮੱਚ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਤੁਹਾਡਾ ਸਪਾਇਸੀ ਪਨੀਰ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।