ਦੀਵਾਲੀ ਮੌਕੇ ਘਰ ''ਚ ਬਣਾਓ ਮਿੱਠੀ ਚਮ-ਚਮ

11/10/2020 1:11:11 PM

ਜਲੰਧਰ: ਬੰਗਾਲ ਦੀ ਮਸ਼ਹੂਰ ਮਠਿਆਈ ਚਮ-ਚਮ ਦਾ ਨਾਂ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ ਪਰ ਬਾਜ਼ਾਰ ਦੀ ਬਜਾਏ ਤੁਸੀਂ ਘਰ 'ਚ ਹੀ ਸੁਆਦਿਸ਼ਟ ਅਤੇ ਮਿੱਠੀ ਚਮ-ਚਮ ਬਣਾ ਕੇ ਖਾ ਸਕਦੇ ਹਨ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਮਿੱਠੀ ਚਮ-ਚਮ ਬਣਾਉਣ ਦੀ ਵਿਧੀ...

ਇਹ ਵੀ ਪੜ੍ਹੋ: ਸਰਦੀ ਦੇ ਮੌਸਮ 'ਚ ਆਪਣੇ ਪਰਿਵਾਰ ਨੂੰ ਬਣਾ ਕੇ ਖਵਾਓ ਬਰੈੱਡ ਰੋਲ


ਬਣਾਉਣ ਲਈ ਸਮੱਗਰੀ
ਪਨੀਰ-2 ਕੱਪ
ਚੀਨੀ ਪਾਊਡਰ- 2 ਕੱਪ
ਘਿਓ-1 ਵੱਡਾ ਚਮਚ
ਪਾਣੀ- 1 ਕੱਪ
ਦੁੱਧ ਪਾਊਡਰ-1/2 ਕੱਪ
ਮੈਦਾ- 1 ਵੱਡਾ ਚਮਚ
ਹਰੀ ਇਲਾਇਚੀ- ਥੋੜ੍ਹਾ ਜਿਹੀ
ਕੇਸਰ-1/4 ਚਮਚ
ਦੁੱਧ-1 ਕੱਪ

ਇਹ ਵੀ ਪੜ੍ਹੋ:ਬੱਚਿਆਂ ਨੂੰ ਖਾਣੇ 'ਚ ਬਹੁਤ ਪਸੰਦ ਆਵੇਗੀ ਪਨੀਰ ਮਖਮਲੀ, ਬਣਾਓ ਇਸ ਵਿਧੀ ਨਾਲ


ਬਣਾਉਣ ਦੀ ਵਿਧੀ...
1. ਸਭ ਤੋਂ ਪਹਿਲਾਂ ਪਨੀਰ 'ਚ ਮੈਦਾ ਪਾ ਕੇ ਸਮੂਦ ਆਟਾ ਗੁੰਨ੍ਹ ਲਓ। ਆਟੇ ਨਾਲ ਇਕ ਛੋਟੀ ਜਿਹੀ ਗੇਂਦ ਬਣਾਓ ਅਤੇ ਉਸ ਨੂੰ ਆਂਡਾਕਾਰ ਆਕਾਰ ਦਿਓ। ਉਸ ਤਰ੍ਹਾਂ ਹੀ ਸਾਰੇ ਗੇਂਦੇ ਤਿਆਰ ਕਰ ਲਓ। 
2. ਇਕ ਪੈਨ 'ਚ ਪਾਣੀ ਅਤੇ ਚੀਨੀ ਪਾ ਕੇ ਚਾਸ਼ਨੀ ਬਣਾਓ ਅਤੇ ਫਿਰ ਉਸ 'ਚ ਪਨੀਰ ਦੇ ਗੋਲੇ ਪਾਓ। ਇਸ ਨੂੰ ਢੱਕਣ ਨਾਲ ਕਵਰ ਕਰਕੇ 10 ਮਿੰਟ ਤੱਕ ਓਬਾਲੋ।
3. ਦੂਜੇ ਪੈਨ 'ਚ ਘਿਓ ਗਰਮ ਕਰਕੇ ਉਸ 'ਚ ਦੁੱਧ ਪਾ ਕੇ ਪਕਾਓ। ਇਸ ਨੂੰ ਲਗਾਤਾਰ ਹਿਲਾਉਂਦੇ ਰਹੇ ਤਾਂ ਜੋ ਕੋਈ ਗੱਠ ਨਾ ਬਣੇ।
4. ਹੁਣ ਇਸ ਦੁੱਧ 'ਚ ਕੇਸਰ ਦੇ ਧਾਗੇ ਅਤੇ ਚੀਨੀ ਮਿਲਾਓ। ਮਿਸ਼ਰਨ ਮੋਟੀ ਸਥਿਰਤਾ 'ਚ ਹੋਣਾ ਚਾਹੀਦਾ ਅਤੇ ਪੈਨ ਨਾਲ ਚਿਪਕਣਾ ਨਹੀਂ ਚਾਹੀਦਾ। ਖੋਇਆ ਬਣ ਕੇ ਤਿਆਰ ਹੈ।
5. ਇਸ ਦੇ ਬਾਅਦ ਪਨੀਰ ਬਾਲਸ ਨੂੰ ਕਾਟ ਕੇ ਉਸ 'ਚ ਖੋਏ ਦੀ ਸਟਫਿੰਗ ਕਰੋ। 
6. ਇਸ ਤਿਆਰ ਪਨੀਰ ਬਾਲਸ ਨੂੰ ਚੀਨੀ ਦੀ ਚਾਸ਼ਨੀ 'ਚ ਪਾਓ। 
7. ਲਓ ਜੀ ਤੁਹਾਡੀ ਬੰਗਾਲੀ ਚਮ-ਚਮ ਬਣ ਕੇ ਤਿਆਰ ਹੈ। ਇਸ ਨੂੰ ਪਲੇਟ 'ਚ ਪਾਓ ਅਤੇ ਪਰਿਵਾਰ ਵਾਲਿਆਂ ਨੂੰ ਖਾਣ ਲਈ ਦਿਓ। 

Aarti dhillon

This news is Content Editor Aarti dhillon