Beauty Tips:ਚਿਹਰੇ ’ਤੇ ਚਮਕ ਲਿਆਉਣ ਲਈ ਜ਼ਰੂਰ ਲਗਾਓ ਚੌਲ਼ਾਂ ਦੇ ਆਟੇ ਨਾਲ ਬਣਿਆ ਫੇਸਪੈਕ

01/11/2021 4:37:20 PM

ਨਵੀਂ ਦਿੱਲੀ: ਧੁੱਪ ਤੋਂ ਬਚਣ ਲਈ ਸਿਰਫ ਗਰਮੀਆਂ ’ਚ ਹੀ ਨਹੀਂ ਸਗੋਂ ਸਰਦੀਆਂ ਦੀ ਧੁੱਪ ਤੋਂ ਵੀ ਸਕਿਨ ਦਾ ਬਚਾਅ ਜ਼ਰੂਰੀ ਹੈ। ਕਈ ਔਰਤਾਂ ਨੂੰ ਸਨਸਕ੍ਰੀਨ ਲਗਾਉਣ ਤੋਂ ਬਾਅਦ ਆਪਣਾ ਚਿਹਰਾ ਡਾਰਕ ਮਹਿਸੂਸ ਹੁੰਦਾ ਹੈ। ਅਜਿਹਾ ਖ਼ਾਸ ਤੌਰ ’ਤੇ ਸਰਦੀਆਂ ਦੇ ਦੌਰਾਨ ਹੁੰਦਾ ਹੈ ਕਿਉਂਕਿ ਜਿਵੇਂ-ਜਿਵੇਂ ਠੰਡ ਵਧਦੀ ਜਾਂਦੀ ਹੈ ਤਾਂ ਸਕਿਨ ਦਾ ਰੰਗ ਹਲਕਾ ਹੋ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਧੁੱਪ ’ਚ ਬੈਠਣਾ ਪਸੰਦ ਹੈ ਤਾਂ ਤੁਹਾਡੇ ਲਈ ਇਹ ਸਮੱਸਿਆ ਹੋਰ ਵੱਧ ਸਕਦੀ ਹੈ।
ਅਜਿਹੇ ’ਚ ਅੱਜ ਅਸੀਂ ਤੁਹਾਡੇ ਲਈ ਚੌਲਾਂ ਦੇ ਆਟੇ ਨਾਲ ਤਿਆਰ ਹੋਣ ਵਾਲਾ ਇਕ ਅਜਿਹਾ ਫੇਸਪੈਕ ਲਿਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣਾ ਚਿਹਰਾ ਕਾਲਾ ਹੋਣ ਤੋਂ ਬਚਾ ਸਕਦੀ ਹੈ। ਅਸਲ ’ਚ ਚੌਲਾਂ ਦੇ ਆਟੇ ’ਚ ਪੀ.ਏ.ਬੀ.ਏ. ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਤੁਹਾਡੇ ਲਈ ਨੈਚੁਰਲ ਸਨਸਕ੍ਰੀਨ ਦਾ ਕੰਮ ਕਰਦਾ ਹੈ। ਨਾਲ ਹੀ ਤੁਹਾਡੇ ਚਿਹਰੇ ’ਤੇ ਏਜਿੰਗ ਦੇ ਇਫੈਕਟ ਨੂੰ ਵੀ ਘੱਟ ਕਰਦਾ ਹੈ। ਚੌਲਾਂ ਦੇ ਆਟੇ ’ਚ ਤੇਲ ਨਾਲ ਭਰਪੂਰ ਤੱਤ ਵੀ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਨੂੰ ਤਾਜ਼ਾ ਮਹਿਸੂਸ ਕਰਵਾਉਂਦੀ ਹੈ ਤਾਂ ਚੱਲੋ ਹੁਣ ਬਣਾਉਣਾ ਸਿਖਾਉਂਦੇ ਹਾਂ ਚੌਲਾਂ ਦੇ ਆਟੇ ਦਾ ਫੇਸਪੈਕ...

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਫੇਸਪੈਕ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਡੀਪ ਕਲੀਨ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ ’ਚ ਸਭ ਤੋਂ ਪਹਿਲਾਂ ਗੁਲਾਬ ਜਲ ਜਾਂ ਫਿਰ ਟੋਨਰ ਦੀ ਮਦਦ ਨਾਲ ਆਪਣਾ ਚਿਹਰਾ ਚੰਗੀ ਤਰ੍ਹਾਂ ਨਾਲ ਸਾਫ ਕਰੋ। ਉਸ ਤੋਂ ਬਾਅਦ 2 ਟੀ ਸਪੂਨ ਚੌਲਾਂ ਦੇ ਆਟੇ ’ਚ ਕੱਚਾ ਦੁੱਧ ਮਿਕਸ ਕਰਕੇ ਘੋਲ ਤਿਆਰ ਕਰ ਲਓ। ਇਸ ਘੋਲ ਦੇ ਨਾਲ ਚਿਹਰੇ ਦੀ 5 ਮਿੰਟ ਤੱਕ ਸਕਰਬਿੰਗ ਕਰੋ। ਚਿਹਰੇ ਦੇ ਨਾਲ-ਨਾਲ ਗਰਦਨ ਦੀ ਸਕ੍ਰਬਿੰਗ ਵੀ ਜ਼ਰੂਰ ਕਰੋ।
ਉਸ ਤੋਂ ਬਾਅਦ ਇਕ ਕੌਲੀ ਲਓ, ਇਸ ’ਚ 2 ਟੀ ਸਪੂਨ ਚੌਲਾਂ ਦਾ ਆਟਾ, 1 ਟੀ ਸਪੂਨ ਤੋਂ ਵੀ ਘੱਟ ਹਲਦੀ, 1 ਚਮਚਾ ਰੋਜ਼ ਵਾਟਰ ਅਤੇ 1 ਟੀ ਸਪੂਨ ਸ਼ਹਿਦ ਪਾ ਕੇ ਪੈਕ ਤਿਆਰ ਕਰ ਲਓ। ਇਸ ਪੈਕ ਨੂੰ ਆਪਣੇ ਚਿਹਰੇ ’ਤੇ ਸੁੱਕਣ ਤੱਕ ਲੱਗਿਆ ਰਹਿਣ ਦਿਓ। ਸੁੱਕਣ ਤੋਂ ਬਾਅਦ ਹਲਕੇ ਹੱਥਾਂ ਨਾਲ ਮਾਲਿਸ਼ ਕਰਕੇ ਪੈਕ ਸਾਫ ਕਰੋ। ਹਫਤੇ ’ਚ ਦੋ ਵਾਰ ਇਸ ਪੈਕ ਦੀ ਵਰਤੋਂ ਕਰੋ। ਚਿਹਰੇ ਦੇ ਨਾਲ-ਨਾਲ ਗਰਦਨ ’ਤੇ ਵੀ ਅਪਲਾਈ ਕਰੋ।


ਚੌਲਾਂ ਦਾ ਆਟਾ ਅਤੇ ਦਹੀ
ਚੌਲਾਂ ਦੇ ਆਟੇ ’ਚ ਅਮੀਨੋ ਐਸਿਡ ਅਤੇ ਵਿਟਾਮਿਨ ਹੁੰਦੇ ਹਨ ਜੋ ਸਕਿਨ ਲਈ ਵਾਈਟਨਿੰਗ ਏਜੰਟ ਦਾ ਕੰਮ ਕਰਦੇ ਹਨ ਅਤੇ ਉਸ ’ਤੇ ਜਮ੍ਹਾ ਗੰਦਗੀ ਨੂੰ ਡੂੰਘਾਈ ਤੱਕ ਸਾਫ ਕਰਦੇ ਹਨ। ਚੌਲਾਂ ਦੇ ਆਟੇ ’ਚ 3 ਚਮਚੇ ਦਹੀਂ ਅਤੇ 1 ਟੀ ਸਪੂਨ ਸ਼ਹਿਦ ਮਿਲਾ ਕੇ ਚਿਹਰੇ ’ਤੇ ਲਗਾਓ। ਪੈਕ ਸੁੱਕਣ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਕੁਝ ਹੀ ਦਿਨਾਂ ’ਚ ਤੁਹਾਨੂੰ ਆਪਣੇ ਚਿਹਰੇ ’ਚ ਬਦਲਾਅ ਦਿੱਸਣ ਲੱਗ ਜਾਵੇਗਾ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਚੌਲਾਂ ਦੇ ਆਟੇ ਦਾ ਫੇਸ ਪਾਊਡਰ
ਚੌਲਾਂ ਦੇ ਆਟੇ ਨੂੰ ਫੇਸ ਪਾਊਡਰ ਦੇ ਤੌਰ ’ਤੇ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ’ਚ ਮੌਜੂਦ ਤੱਤ ਚਿਹਰੇ ’ਤੇ ਮੌਜੂਦ ਵਾਧੂ ਤੇਲ ਨੂੰ ਸੋਕ ਲੈਂਦਾ ਹੈ ਜਿਸ ਨਾਲ ਚਮੜੀ ਆਇਲੀ ਨਹੀਂ ਲੱਗਦੀ। ਕਈ ਔਰਤਾਂ ਨੂੰ ਫੇਸ ਪਾਊਡਰ ਲਗਾਉਂਦੇ ਹੀ ਚਿਹਰੇ ’ਤੇ ਕਿੱਲ ਹੋਣ ਲੱਗਦੇ ਹਨ, ਚੌਲਾਂ ਦੇ ਆਟੇ ਨਾਲ ਤਿਆਰ ਫੇਸ ਪਾਊਡਰ ਲਗਾਉਣ ਨਾਲ ਚਿਹਰੇ ’ਤੇ ਕਿੱਲ-ਮੁਹਾਸੇ ਨਹੀਂ ਹੁੰਦੇ।


ਹੋਰ ਫ਼ਾਇਦੇ
ਚੌਲਾਂ ਦਾ ਆਟਾ ਝੁਰੜੀਆਂ ਅਤੇ ਕਾਲੇ ਘੇਰੇ ਨੂੰ ਵੀ ਦੂਰ ਰੱਖਣ ਅਤੇ ਚਮੜੀ ਨੂੰ ਗਲੋਇੰਗ ਰੱਖਣ ’ਚ ਮਦਦ ਕਰਦਾ ਹੈ। ਇਹ ਚਮੜੀ ਲਈ ਇਕ ਵਧੀਆ ਐਕਸਫੋਲੀਏਟਰ ਦਾ ਕੰਮ ਕਰਦਾ ਹੈ ਅਤੇ ਮਰੀ ਚਮੜੀ ਨੂੰ ਕੱਢਣ ’ਚ ਮਦਦ ਕਰਦਾ ਹੈ ਅਤੇ ਚਮੜੀ ਨੂੰ ਬਿਲਕੁੱਲ ਤਾਜ਼ਾ ਦਿਖਾਉਂਦਾ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon