ਘਰ ਵਿਚ ਇਸ ਤਰ੍ਹਾਂ ਬਣਾਓ ਆਲੂ ਚਾਟ

09/09/2017 3:41:47 PM

ਨਵੀਂ ਦਿੱਲੀ— ਚਟਪਟੀ ਚੀਜ਼ਾਂ ਦੇ ਨਾਂ ਸੁਣਦੇ ਹੀ ਲੋਕਾਂ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ ਚਾਹੇ ਫਿਰ ਉਹ ਚਟਪਟੀ ਚਾਟ ਹੋਵੇ ਜਾਂ ਕੁਝ ਹੋਰ। ਅੱਜ ਅਸੀਂ ਵੀ ਤੁਹਾਡੇ ਲਈ ਚਟਪਟੀ ਆਲੂ ਚਾਟ ਦੀ ਰੈਸਿਪੀ ਲੈ ਕੇ ਆਏ ਹੈ। ਇਹ ਖਾਣੇ ਵਿਚ ਸੁਆਦ ਹੁੰਦੀ ਹੈ ਅਤੇ ਬਣਾਉਣ ਵਿਚ ਆਸਾਨ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਚਟਪਟੀ ਆਲੂ ਚਾਟ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 230 ਗ੍ਰਾਮ ਚੀਨੀ
- 320 ਮਿਲੀ ਲੀਟਰ ਪਾਣੀ
- 2 ਚਮੱਚ ਅੰਬ ਦਾ ਪਾਊਡਰ
- 1 ਚਮੱਚ ਲਾਲ ਮਿਰਚ 
- 1 ਚਮੱਚ ਜੀਰਾ ਪਾਊਡਰ
- 1 ਚਮੱਚ ਕਾਲਾ ਨਮਕ
- 1 ਚਮੱਚ ਅਦਰਕ ਪਾਊਡਰ 
- 1 ਚਮੱਚ ਸੌਂਫ ਪਾਊਡਰ 
- 400 ਗ੍ਰਾਮ ਆਲੂ
- ਚਾਟ ਮਸਾਲਾ ਗਾਰਨਿਸ਼ ਲÎਈ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਇਕ ਪੈਨ ਵਿਚ ਚੀਨੀ ਅਤੇ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਫਿਰ ਇਸ ਵਿਚ ਅੰਬ ਪਾਊਡਰ, ਲਾਲ ਮਿਰਚ, ਜੀਰਾ ਪਾਊਡਰ , ਕਾਲਾ ਨਮਕ ਅਦਰਕ ਅਤੇ ਸੌਂਫ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
2. ਇਸ ਮਿਕਸਰ ਨੂੰ 4-5 ਮਿੰਟ ਲਈ ਪਕਾਓ। ਜਦੋਂ ਮਿਕਸਰ ਗਾੜਾ ਹੋ ਜਾਵੇ ਤਾਂ ਇਸ ਨੂੰ ਗੈਸ ਤੋਂ ਹਟਾ ਦਿਓ। 
3. ਇਕ ਪੈਨ ਵਿਚ ਤੇਲ ਗਰਮ ਕਰਕੇ ਆਲੂਆਂ ਨੂੰ ਫ੍ਰਾਈ ਕਰ ਲਓ। ਫਿਰ ਇਨ੍ਹਾਂ ਨੂੰ ਤੋਲਿਏ ਵਿਚ ਰੱਖ ਕੇ ਹਲਕਾ ਦਬਾਓ ਅਤੇ ਕੋਲੀ ਵਿਚ ਪਾ ਲਓ। 
4. ਫਿਰ ਫ੍ਰਾਈ ਕੀਤੇ ਹੋਏ ਆਲੂਆਂ ਵਿਚ ਤਿਆਰ ਚਟਨੀ ਪਾ ਕਾ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫਿਰ ਚਾਟ ਮਸਾਲਾ ਪਾਓ। 
5. ਆਲੂ ਚਾਟ ਤਿਆਰ ਹੈ। ਇਸ ਨੂੰ ਸਰਵ ਕਰੋ ਅਤੇ ਇਸ ਦਾ ਸੁਆਦ ਲਓ।