ਇਸ ਤਰ੍ਹਾਂ ਬਣਾਓ ਚਟਪਟੀ ਮਟਰ ਚਾਟ

07/18/2017 6:12:04 PM

ਨਵੀਂ ਦਿੱਲੀ— ਜੇ ਤੁਸੀਂ ਸਨੈਕਸ ਵਿਚ ਕੁਝ ਨਵਾਂ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਬਣਾਓ ਚਟਪਟੀ ਮਟਰ ਚਾਟ। ਇਸ ਮੌਸਮ ਵਿਚ ਤਾਂ ਇਸ ਦਾ ਮਜ਼ਾ ਹੋਰ ਵੀ ਜ਼ਿਆਦਾ ਹੋ ਜਾਵੇਗਾ। ਇਸ ਨੂੰ ਵੱਡੇ ਅਤੇ ਬੱਚੇ ਸਾਰੇ ਹੀ ਬੜੇ ਚਾਅ ਨਾਲ ਖਾਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 2 ਕੱਪ ਸੁੱਕੇ ਮੇਵੇ 
- 3 ਆਲੂ
- 1 ਪਿਆਜ, ਬਾਰੀਕ ਕੱਟਾ ਹੋਈ
- 1 ਟਮਾਟਰ, ਬਾਰੀਤ ਕੱਟਿਆ ਹੋਇਆ
- 2 ਨਿੰਬੂ
- ਅੱਧਾ ਛੋਟਾ ਚਮਚ ਬੇਕਿੰਗ ਸੋਡਾ
-1 ਚੁਟਕੀ ਹਿੰਗ
- 1 ਕੱਪ ਇਮਲੀ ਦੀ ਚਟਨੀ
- 1 ਕੱਪ ਹਰੀ ਚਟਨੀ
- 1 ਚਮਚ ਲਾਲ ਮਿਰਚ ਪਾਊਡਰ
- 1 ਚਮਚ ਕਾਲਾ ਨਮਕ 
- 1 ਚਮਚ ਜੀਰਾ
- ਸੁਆਦ ਮੁਤਾਬਕ ਨਮਕ
- 2 ਚਮਚ ਹਰਾ ਧਨੀਆ
- ਸੇਵ ਗਾਰਨਿਸ਼ ਦੇ ਲਈ
- 2 ਚਮਚ ਤੇਲ
- 1 ਚਮਚ ਚਾਟ ਮਸਾਲਾ
- ਅੱਧਾ ਛੋਟਾ ਚਮਚ ਧਨੀÎਆ ਪਾਊਡਰ
- 1 ਚੋਥਾਈ ਚਮਚ ਲਾਲ ਮਿਰਚ ਪਾਊਡਰ 
- 1 ਚੋਥਾਈ ਚਮਚ ਅੰਬਚੂਰ
- 2-3 ਪਾਪੜੀ
ਬਣਾਉਣ ਦੀ ਵਿਧੀ
- ਸੱਭ ਤੋਂ ਪਹਿਲਾਂ ਮਟਰ ਨੂੰ ਧੋ ਕੇ 5-6 ਘੰਟੇ ਲਈ ਪਾਣੀ ਵਿਚ ਭਿਓਂ ਦਿਓ। ਜਦੋਂ ਮਟਰ ਚੰਗੀ ਤਰ੍ਹਾਂ ਨਾਲ ਭਿੱਜ ਜਾਣ ਤਾਂ ਪਾਣ ਕੱਢ ਦਿਓ।
- ਫਿਰ ਮਟਰਾਂ ਨੂੰ ਇਕ ਵਾਰ ਫਿਰ ਤੋਂ ਧੋ ਕੇ ਪ੍ਰੈਸ਼ਰ ਕੁੱਕਰ ਵਿਚ ਮਟਰ, ਥੋੜ੍ਹਾ ਜਿਹ੍ਹਾ ਪਾਣੀ, ਬੇਕਿੰਗ ਸੋਡਾ ਅਤੇ ਹਿੰਗ ਮਿਲਾ ਕੇ 4 ਸੀਟੀਆਂ ਲਗਾ ਲਓ।
- ਫਿਰ ਫ੍ਰਾਈ ਪੈਨ ਵਿਚ ਤੇਲ ਪਾਓ ਅਤੇ ਗਰਮ ਹੋਣ ਲਈ ਤੇਜ਼ ਗੈਸ 'ਤੇ ਰੱਖੋ। ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿਚ ਜੀਰਾ ਅਤੇ ਟਮਾਟਰ ਮਿਲਾ ਕੇ ਮੈਸ਼ ਕਰਦੇ ਹੋਏ ਪਕਾਓ।
- ਫਿਰ ਇਸ ਵਿਚ ਉਬਲੇ ਹੋਏ ਮਟਰ ਅਤੇ ਆਲੂ ਪਾ ਦਿਓ। ਇਸ ਦੇ ਉੱਪਰ ਧਨੀਆ, ਲਾਲ ਮਿਰਚ ਪਾਊਡਰ ਅੰਬਚੂਰ ਪਾਓ ਅਤੇ ਚੰਗੀ ਤਰ੍ਹਾਂ ਮੈਸ਼ ਕਰੋ।
- ਫਿਰ ਇਸ ਵਿਚ ਅੱਧਾ ਕੱਪ ਪਾਣੀ ਪਾਓ ਅਤੇ ਨਮਕ ਪਾ ਕੇ ਪਕਾਓ। ਜਦੋਂ ਪਾਣੀ ਲੱਗਭਗ ਸੁੱਕ ਜਾਵੇ ਤਾਂ ਗੈਸ ਬੰਦ ਕਰ ਦਿਓ। 
- ਫਿਰ ਇਕ ਛੋਟੇ ਬਾਊਲ ਵਿਚ ਮਟਰ ਚਾਟ ਕੱਢੋ ਅਤੇ ਉੱਪਰ ਪਿਆਜ ਪਾ ਦਿਓ ਨਾਲ ਹੀ ਸਾਰੇ ਮਸਾਲੇ ਅਤੇ ਨਿੰਬੂ ਦਾ ਰਸ ਮਿਲਾ ਕੇ ਜ਼ਰੂਰਤ ਮੁਤਾਬਕ ਇਮਲੀ ਅਤੇ ਹਰੀ ਚਟਨੀ ਵੀ ਪਾਓ।
- ਇਸ 'ਤੇ ਸੇਵ, ਪਾਪੜੀ ਅਤੇ ਹਰਾ ਧਨੀਆ ਪੱਤੀ ਪਾਓ ਅਤੇ ਸਰਵ ਕਰੋ।