ਇਸ ਤਰ੍ਹਾਂ ਬਣਾਓ ਬਕਲਾਵਾ

11/18/2017 4:15:57 PM

ਨਵੀਂ ਦਿੱਲੀ— ਤੁਸੀਂ ਕਾਫੀ ਤਰੀਕਿਆਂ ਦੀਆਂ ਡਿਸ਼ਸ ਬਣਾ ਕੇ ਖਾਧੀਆਂ ਹੋਣਗੀਆਂ ਅੱਜ ਅਸੀਂ ਤੁਹਾਨੂੰ ਬਦਲਾਵਾ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ :
(ਸਿਰਪ ਲਈ)
ਖੰਡ ਪਾਊਡਰ-900 ਗ੍ਰਾਮ
ਪਾਣੀ-600 ਮਿਲੀਲੀਟਰ
ਨਿੰਬੂ ਦਾ ਰਸ-1 ਵੱਡਾ ਚੱਮਚ
ਦਾਲਚੀਨੀ-3 ਇੰਚ
(ਆਟੇ ਲਈ)
ਮੈਦਾ-480 ਗ੍ਰਾਮ
ਆਂਡਾ-1
ਬੇਕਿੰਗ ਪਾਊਡਰ-2 ਛੋਟੇ ਚੱਮਚ
ਤੇਲ-50 ਮਿਲੀਲੀਟਰ
ਦੁੱਧ-150 ਮਿਲੀਲੀਟਰ
(ਬਾਕੀ ਦੀ ਤਿਆਰੀ)
ਕਾਰਨ ਸਟਾਰਚ-250 ਗ੍ਰਾਮ
ਮੈਦਾ-80 ਗ੍ਰਾਮ
ਮੱਖਣ-ਬਰਸ਼ ਕਰਨ ਲਈ
ਪਿਸਤਾ-ਸੁਆਦ ਅਨੁਸਾਰ
ਬਾਦਾਮ-ਸੁਆਦ ਅਨੁਸਾਰ
ਵਿਧੀ
(ਸਿਰਪ ਲਈ)
1. ਇਕ ਭਾਂਡੇ ਨੂੰ ਹਲਕੇ ਸੇਕ 'ਤੇ ਰੱਖੋ ਅਤੇ ਉਸ 'ਚ 900 ਗ੍ਰਾਮ ਖੰਡ ਪਾਊਡਰ, 600 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਇਸ ਨੂੰ ਉਬਾਲ ਲਓ।
2. ਹੁਣ ਇਸ 'ਚ 1 ਵੱਡਾ ਚੱਮਚ ਨਿੰਬੂ ਦਾ ਰਸ, 3 ਇੰਚ ਦਾਲਚੀਨੀ ਪਾ ਕੇ ਮਿਕਸ ਕਰੋ ਅਤੇ ਇਸ ਨੂੰ 8-10 ਮਿੰਟ ਪਕਾਓ।
3. ਇਸ ਤੋਂ ਬਾਅਦ ਇਸ ਨੂੰ ਸੇਕ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਿਓ।
(ਆਟੇ ਲਈ)
1. ਇਕ ਬਾਊਲ 'ਚ 480 ਗ੍ਰਾਮ ਮੈਦਾ, 1 ਆਂਡਾ, 2 ਛੋਟੇ ਚੱਮਚ ਬੇਕਿੰਗ ਪਾਊਡਰ, 50 ਮਿਲੀਲੀਟਰ ਤੇਲ, 150 ਮਿਲੀਲੀਟਰ ਦੁੱਧ ਪਾਓ ਅਤੇ ਇਸ ਨੂੰ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਫਿਰ ਇਸ ਘੋਲ ਨੂੰ 15 ਮਿੰਟ ਰੱਖ ਦਿਓ।
(ਬਾਕੀ ਦੀ ਤਿਆਰੀ)
1. ਵੀਡੀਓ 'ਚ ਦਿਖਾਏ ਅਨੁਸਾਰ ਫਾਇਲੋ ਸ਼ੀਟ ਬਣਾਓ।
2. ਇਸ ਤੋਂ ਬਾਅਦ ਬਕਲਾਵਾ ਨੂੰ ਆਕਾਰ ਦੇਣ ਤੋਂ ਪਹਿਲਾਂ ਅਤੇ ਬਾਅਦ 'ਚ ਫਾਇਲੋ ਸ਼ੀਟ 'ਤੇ ਪਿਘਲੇ ਹੋਏ ਮੱਖਣ ਨੂੰ ਚੰਗੀ ਤਰ੍ਹਾਂ ਲਗਾ ਲਓ।
3. ਇਸ ਉਪਰ ਪਿਸਤਾ ਅਤੇ ਬਾਦਾਮ ਪਾਓ।
4. ਓਵਨ ਨੂੰ 300 ਡਿਗਰੀ ਫਾਰੇਨਹਾਈਟ/180 ਡਿਗਰੀ ਸੈਲਸੀਅਸ 'ਤੇ ਪ੍ਰੀਹੀਟ ਕਰੋ ਅਤੇ ਬਕਲਾਵਾ ਨੂੰ ਇਸ 'ਚ 45 ਮਿੰਟਾਂ ਤਕ ਬੇਕ ਕਰੋ।
5. ਤੁਹਾਡਾ ਬਕਲਾਵਾ ਤਿਆਰ ਹੈ, ਇਸ 'ਤੇ ਸ਼ੂਗਰ ਸਿਰਪ ਪਾ ਕੇ ਸਰਵ ਕਰੋ।