ਇਸ ਤਰ੍ਹਾਂ ਬਣਾਓ ਚਟਪਟੇ ਗੋਲਗੱਪੇ

06/23/2017 4:54:44 PM

ਨਵੀਂ ਦਿੱਲੀ— ਗੋਲਗੱਪੇ ਹਰ ਕਿਸੇ ਨੂੰ ਪਸੰਦ ਹੁੰਦੇ ਹਨ ਇਸ ਨੂੰ ਵੱਡੇ ਅਤੇ ਬੱਚੇ ਬਹੁਤ ਹੀ ਚਾਹ ਨਾਲ ਖਾਂਦੇ ਹਨ ਇਹ ਖਾਣ 'ਚ ਬਹੁਤ ਸੁਆਦ ਹੁੰਦੇ ਹਨ ਜੇ ਤੁਹਾਡਾ ਵੀ ਚਟਪਟਾ ਖਾਣ ਦਾ ਮਨ ਕਰਦਾ ਹੈ ਤਾਂ ਲੋਕ ਗੋਲਗੱਪੇ ਖਾਣਾ ਹੀ ਪਸੰਦ ਕਰਦੇ ਹਨ ਇਸ ਨੂੰ ਘਰ 'ਚ ਵੀ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ ਬਾਰੇ 
ਗੋਲਗੱਪੇ ਬਣਾਉਣ ਦੀ ਸਮੱਗਰੀ
- ਅੱਧਾ ਕੱਪ ਕਣਕ ਦਾ ਆਟਾ 
- 1 ਕੱਪ ਸੂਜੀ
- ਤੇਲ 
ਬਣਾਉਣ ਦੀ ਵਿਧੀ
1. ਇਕ ਬਰਤਨ 'ਚ ਸੂਜੀ ਅਤੇ ਆਟੇ ਨੂੰ ਕੱਢ ਲਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। ਕੋਸੇ ਪਾਣੀ 'ਚ ਆਟਾ ਗੁੰਨ ਲਓ। ਗੋਲਗੱਪੇ ਦੇ ਲਈ ਆਟਾ ਸਖਤ ਅਤੇ ਇਕਦਮ ਚਿਕਨਾ ਗੁੰਨਿਆਂ ਹੋਣਾ ਚਾਹੀਦਾ ਹੈ। ਗੋਲਗੱਪੇ ਨੂੰ ਵੇਲਦੇ ਸਮੇਂ ਧਿਆਨ ਰੱਖੋ ਕਿ ਇਸ ਨੂੰ ਸਾਮਾਨ ਰੂਪ 'ਚ ਵੇਲ ਲਓ ਅਤੇ ਇਹ ਪਤਲਾ ਨਾ ਹੋਵੇ।
2. ਫਿਰ ਆਟੇ ਨੂੰ 20 ਮਿੰਟ ਦੇ ਲਈ ਢੱਰ ਕੇ ਰੱਖ ਦਿਓ। ਹੁਣ ਇਸ ਆਟੇ ਦੀਆਂ ਛੋਟੇ-ਛੋਟੇ ਪੇੜੇ ਬਣਾ ਲਓ ਅਤੇ ਕੱਪੜੇ ਨਾਲ ਢੱਕ ਕੇ ਰੱਖ ਲਓ। 
3. ਇਕ ਕੜਾਈ 'ਚ ਤੇਲ ਗਰਮ ਕਰੋ ਅਤੇ ਪੇੜਿਆਂ ਨੂੰ ਤਲ ਲਓ। ਗੋਲਡਨ ਬ੍ਰਾਊਨ ਹੋਣ 'ਤੇ ਇਨ੍ਹਾਂ ਨੂੰ ਬਾਹਰ ਕੱਢ ਲਓ। 
ਗੋਲਗੱਪੇ ਦਾ ਪਾਣੀ
- ਅੱਧਾ ਕੱਪ ਹਰਾ ਧਨੀਆ ਕੱਟਿਆ ਹੋਇਆ
- ਅੱਧਾ ਕੱਪ ਪੁਦੀਨਾ ਕੱਟਿਆ ਹੋਇਆ
- 2 ਚਮਚ ਅੰਬਚੂਰ ਪਾਊਡਰ 
- 2 ਹਰੀ ਮਿਰਚ 
- 1 ਚਮਚ ਕੱਟੀ ਹੋਈ
- 1 ਇੰਚ ਲੰਬਾ ਅਦਰਕ 
- 2 ਚਮਚ ਜੀਰਾ ਪਾਊਡਰ 
- 2 ਚਮਚ ਕਾਲੀ ਮਿਰਚ
- ਨਮਕ ਸੁਆਦ ਮੁਤਾਬਕ
- ਅੱਧਾ ਚਮਚ ਕਾਲਾ ਨਮਕ
ਬਣਾਉਣ ਦੀ ਵਿਧੀ
1. ਸਾਰਿਆਂ ਮਸਾਲਿਆਂ ਨੂੰ ਮਿਕਸੀ 'ਚ ਪੀਸ ਲਓ।
2. ਇਸ ਸਮੱਗਰੀ ਨੂੰ 1 ਲੀਟਰ ਪਾਣੀ 'ਚ ਘੋਲ ਲਓ।
3. ਇਸ ਪਾਣੀ 'ਚ ਥੋੜ੍ਹੀ ਜਿਹੀ ਬੂੰਦ ਪਾ ਲਓ ਅਤੇ ਸਜਾ ਲਓ। ਇਸ ਨਾਲ ਪਾਣੀ ਦਿੱਖਣ 'ਚ ਵੀ ਚੰਗਾ ਲਗਦਾ ਹੈ ਅਤੇ ਇਸ ਦਾ ਸੁਆਦ ਵੀ ਵਧ ਜਾਂਦਾ ਹੈ।
4. ਤੁਹਾਡਾ ਪਾਣੀ ਤਿਆਰ ਹੈ।