ਸ਼ਿਵਰਾਤਰੀ ''ਤੇ ਬਣਾਓ ਕੇਲੇ ਦਾ ਬਣਿਆ ਸਲਾਦ

02/24/2017 11:36:20 AM

ਜਲੰਧਰ— ਜੇਕਰ ਸ਼ਿਵਰਾਤਰੀ ਦਾ ਵਰਤ ਰੱਖਿਆ ਹੈ ਤਾਂ ਤੁਸੀਂ ਇਸ ਨੂੰ ਖਾਸ ਤਰ੍ਹਾਂ ਦੇ ਬਣੇ ਸਿਹਤਮੰਦ ਸਲਾਦ ਖਾ ਕੇ ਵਰਤ ਖੋਲ੍ਹ ਸਕਦੇ ਹੋ। ਕੇਲੇ ਦਾ ਬਣਿਆ ਸੁਆਦ ਨਾਲ ਭਰਪੂਰ ਸਲਾਦ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। 
ਬਣਾਉਣ ਲਈ ਸਮੱਗਰੀ:
- 2 ਕੇਲੇ
- 2 ਵੱਡੇ ਚਮਚ ਤਾਜ਼ ਦਹੀ
- ਨਿੰਬੂ ਦੀਆਂ ਕੁਝ ਬੁੰਦਾਂ
- ਇਕ ਕੱਪ ਪੁਦੀਨੇ ਦੀਆਂ ਪੱਤੀਆਂ
- ਅੱਧਾ ਕੱਪ ਖੀਰਾ(ਕੱਟਿਆ ਹੋਇਆ)
- 1 ਵੱਡਾ ਚਮਚ ਮੂੰਗਫਲੀ
- 1 ਵੱਡਾ ਚਮਚ ਖੰਡ
- ਨਮਕ(ਸੁਆਦ ਅਨੁਸਾਰ)
- ਹਰਾ ਧਨੀਆਂ
ਬਣਾਉਣ ਦੀ ਵਿਧੀ:
- ਇਕ ਭਾਂਡੇ ''ਚ ਦਹੀਂ ਲਓ ਅਤੇ ਇਸ ''ਚ ਪੁਦੀਨੇ ਦੀਆਂ ਪੱਤੀਆਂ ਕੱਟ ਕੇ ਮਿਲਾ ਲਓ। ਫਿਰ ਖੰਡ, ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
- ਕੱਟੇ ਹੋਏ ਖੀਰਿਆਂ ਨੂੰ ਪੀਸੋ। ਨਮਕ, ਮੂੰਗਫਲੀ ਅਤੇ ਧਨੀਆਂ ਇਸ ''ਚ ਪਾ ਦਿਓ। ਫਿਰ ਕੇਲੇ ਵਾਲੇ ਮਿਸ਼ਰਨ ਨੂੰ ਮਿਲਾ ਲਓ।
- ਇਸ ਨਾਲ ਤੁਹਾਡਾ ਸਲਾਦ ਤਿਆਰ ਹੋ ਜਾਵੇਗਾ। ਇਸ ਨੂੰ ਖਾ ਕੇ ਤੁਸੀਂ ਆਪਣਾ ਵਰਤ ਖੋਲ੍ਹ ਸਕਦੇ ਹੋ।