ਇਸ ਵਿਧੀ ਨਾਲ ਬਣਾਓ ਆਲੂ ਦਹੀਂ ਦੀ ਸਬਜ਼ੀ

10/26/2020 10:20:57 AM

ਜਲੰਧਰ: ਆਲੂ ਹਰ ਸਬਜ਼ੀ ਦੀ ਸ਼ਾਨ ਹੁੰਦਾ ਹੈ। ਜ਼ਿਆਦਾਤਰ ਸਬਜ਼ੀਆਂ ਆਲੂ ਤੋਂ ਬਿਨਾਂ ਅਧੂਰੀਆਂ ਹਨ। ਦੱਸ ਦਈਏ ਕਿ ਆਲੂਆਂ ਨੂੰ ਦਹੀਂ 'ਚ ਪਾਇਆ ਜਾ ਸਕਦਾ ਹੈ। ਜੇ ਤੁਹਾਡੇ ਕੋਲ ਘਰ 'ਚ ਕੋਈ ਸਬਜ਼ੀ ਨਹੀਂ ਹੈ ਤਾਂ ਤੁਸੀਂ ਦਹੀਂ ਆਲੂ ਨੂੰ ਘਰ 'ਚ ਅਸਾਨੀ ਨਾਲ ਬਣਾ ਕੇ ਖਾ  ਸਕਦੇ ਹੋ। ਦਹੀਂ ਆਲੂ ਦੀ ਸਬਜ਼ੀ ਘਰ 'ਚ 15-20 ਮਿੰਟ 'ਚ ਤਿਆਰ ਹੋ ਜਾਂਦੀ ਹੈ। ਇਸ ਸਬਜ਼ੀ ਨੂੰ ਤੁਸੀਂ ਪੂਰੀ ਦੇ ਨਾਲ ਵੀ ਖਾ ਸਕਦੇ ਹੋ। 
ਸਮੱਗਰੀ
ਘਿਓ-2 ਟੇਬਲ ਸਪੂਨ 
ਜੀਰਾ-1 ਟੀਸਪੂਨ 
ਕਾਲੀ ਮਿਰਚ-1 ਚਮਚ 
ਆਲੂ- 2 ਤੋਂ 3(ਉਬਾਲੇ ਹੋਏ)
ਨਮਕ-1/2 ਚਮਚ 
ਹਰੀ ਮਿਰਚ-1 ਕੱਟੀ ਹੋਈ
ਅਦਰਕ-1 ਚਮਚ 
ਕੱਟੂ ਦਾ ਆਟਾ-2 ਚਮਚ 
ਦਹੀਂ-1 ਕੱਪ 
ਪਾਣੀ-1 ਕੱਪ 
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਕੜਾਹੀ 'ਚ ਘਿਓ ਪਾਓ ਅਤੇ ਗਰਮ ਕਰੋ। ਹੁਣ ਇਸ 'ਚ ਜੀਰਾ ਪਾ ਕੇ ਭੁੰਨ੍ਹੋ। ਫਿਰ ਇਸ 'ਚ ਕਾਲੀ ਮਿਰਚ ਮਿਲਾਓ ਅਤੇ ਫਰਾਈ ਕਰੋ। ਹੁਣ ਇਸ 'ਚ 
ਉੱਬਲੇ ਹੋਏ ਆਲੂ ਦੇ ਟੁੱਕੜੇ ਅਤੇ ਚੱਟਨੀ ਪਾਓ। ਇਕ ਹੋਰ ਪੈਨ 'ਚ ਵੀ ਘਿਓ ਗਰਮ ਕਰੋ। ਉਸ 'ਚ ਜੀਰਾ, ਹਰੀ ਮਿਰਚ, ਅਦਰਕ ਅਤੇ ਕ੍ਰਸ਼ ਕੀਤੀ ਹੋਈ ਕਾਲੀ ਮਿਰਚ ਪਾਓ।
ਇਸ ਨੂੰ ਭੁੰਨ੍ਹ ਕੇ ਕੱਟੂ ਦਾ ਆਟਾ ਪਾਓ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਨਾਲ ਹੀ ਇਕ ਕੱਪ ਪਾਣੀ ਪਾਓ। ਇਸ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਪੱਕਣ ਦਿਓ। ਹੁਣ ਇਸ 'ਚ ਫਰਾਈ ਕੀਤੇ ਹੋਏ ਆਲੂ ਪਾਓ, ਦਹੀਂ ਪਾਓ ਅਤੇ ਗਾਰਨਿਸ਼ ਕੀਤੀ ਹੋਈ ਹਰੀ ਮਿਰਚ ਪਾਓ। ਹੋਰ ਸਵਾਦਿਸ਼ਟ ਬਣਾਉਣ ਲਈ ਤੁਸੀਂ ਧਨੀਆ ਵੀ ਪਾ ਸਕਦੇ ਹੋ।

Aarti dhillon

This news is Content Editor Aarti dhillon