ਇਸ ਤਰ੍ਹਾਂ ਬਣਾਓ ਕੇਲਾ ਓਟਸ ਸਮੂਦੀ

04/30/2017 3:46:13 PM

ਜਲੰਧਰ— ਜੇਕਰ ਤੁਸੀਂ ਕੇਲਾ ਅਤੇ ਓਟਸ ਖਾਣਾ ਪਸੰਦ ਕਰਦੇ ਹੋ। ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹੀ ਡਿਸ਼ ਲੈ ਕੇ ਆਏ ਹਾਂ ਜੋ ਦੋਵਾਂ ਨੂੰ ਮਿਲਾ ਕੇ ਬਣਾਈ ਗਈ ਹੈ। ਇਹ ਇਕ ਹੈਲਦੀ ਡ੍ਰਿੰਕ ਹੈ। ਇਸ ਨੂੰ ਬਣਾਉਣ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ। 
ਸਮੱਗਰੀ
- 150 ਮਿ. ਲੀ. ਸਕਿੰਮਡ ਮਿਲਕ
- 1 ਕੇਲਾ
- 3 ਚਮਚ ਓਟਸ
ਆਈਸ ਕਊਬ
ਬਣਾਉਣ ਦੀ ਵਿਧੀ
1. ਕੇਲਾ ਸਮੂਦੀ ਬਣਾਉਣ ਦੇ ਲਈ ਸਾਰੀ ਸਮੱਗਰੀ ਨੂੰ ਇਕ ਮਿਕਸੀ ''ਚ ਪਾ ਕੇ ਪੀਸ ਲਓ। 
2. ਪੇਸਟ ਨੂੰ ਸੰਘਣਾ ਅਤੇ ਕਰੀਮੀ ਹੋਣ ਤੱਕ ਫੈਂਟਦੇ ਰਹੋ। 
3. ਕੇਲੇ ਅਤੇ ਓਟਸ ਦੀ ਹੈਲਦੀ ਸਮੂਦੀ ਤਿਆਰ ਹੈ। ਆਈਸ ਕਊਬ '' ਪਾ ਕੇ ਠੰਡਾ-ਠੰਡਾ ਸਰਵ ਕਰੋ।