ਇਸ ਤਰ੍ਹਾਂ ਬਣਾਓ ਮੈਕਰੋਨੀ ਸੈਲੇਡ

01/04/2018 1:56:34 PM

ਨਵੀਂ ਦਿੱਲੀ— ਛੁੱਟੀ ਦੇ ਦਿਨ ਹਰ ਕਿਸੇ ਦਾ ਕੁਝ ਨਾ ਕੁਝ ਨਵਾਂ ਖਾਣ ਦਾ ਮਨ ਕਰਦਾ ਹੈ ਅਜਿਹੇ 'ਚ ਤੁਸੀਂ ਘਰ 'ਚ ਹੀ ਮੈਕਰੋਨੀ ਸੈਲੇਡ ਬਣਾ ਕੇ ਖਾ ਸਕਦੇ ਹੋ। ਆਓ ਜਾਣਦੇ ਹਾਂ ਘਰ 'ਚ ਟੇਸਟੀ ਅਤੇ ਸਪਾਇਸੀ ਮੈਕਰੋਨੀ ਸੈਲੇਡ ਬਣਾਉਣ ਦੀ ਆਸਾਨ ਵਿਧੀ ਬਾਰੇ...
ਸਮੱਗਰੀ
- ਪਾਣੀ 1 ਲੀਟਰ 
- ਨਮਕ 1/2 ਛੋਟੇ ਚੱਮਚ 
- ਮੈਕਰੋਨੀ 150 ਗ੍ਰਾਮ 
- ਮੇਓਨੀਜ਼ 200 ਗ੍ਰਾਮ 
- ਐੱਪਲ ਸਾਈਡਰ ਸਿਰਕਾ 11/2 ਵੱਡੇ ਚੱਮਚ 
- ਸਰੋਂ ਦੀ ਸਾਓਸ 1 ਵੱਡਾ ਚੱਮਚ 
- ਖੰਡ 1 ਵੱਡਾ ਚੱਮਚ
- ਨਮਕ 1 ਛੋਟਾ ਚੱਮਚ
- ਕਾਲੀ ਮਿਰਚ 1/4 ਚੱਮਚ 
- ਗਾਜਰ 50 ਗ੍ਰਾਮ (ਉਬਲੀ ਹੋਏ)
- ਹਰਾ ਮਟਰ 35 ਗ੍ਰਾਮ( ਉਬਲੇ ਹੋਏ)
- ਸਵੀਟ ਕੋਰਨ 35 ਗ੍ਰਾਮ (ਉਬਲੇ ਹੋਏ)
- ਹਰੀਆਂ ਫਲੀਆਂ 35 ਗ੍ਰਾਮ (ਉਬਲੀਆਂ ਹੋਈਆਂÎ)
ਬਣਾਉਣ ਦੀ ਵਿਧੀ 
1.
ਇਕ ਪੈਨ 'ਚ 1 ਲੀਟਰ ਪਾਣੀ ਗਰਮ ਕਰਕੇ ਉਸ 'ਚ 1/2 ਚੱਮਚ ਨਮਕ ਅਤੇ 150 ਗ੍ਰਾਮ ਮੈਕਰੋਨੀ ਪਾ ਕੇ ਉਬਾਲ ਲਓ। 
2. ਮੈਕਰੋਨੀ ਦੇ ਉਬਲਣ ਦੇ ਬਾਅਦ ਇਸ ਨੂੰ ਛਾਣ ਕੇ ਇਕ ਸਾਈਡ 'ਤੇ ਰੱਖ ਦਿਓ। 
3. ਇਕ ਬਾਊਲ 'ਚ 200 ਗ੍ਰਾਮ ਮੇਓਨੀਜ਼ ਪਾ ਕੇ ਉਸ 'ਚ 1 1/2 ਚੱਮਚ ਐੱਪਲ ਸਾਈਡਰ ਸਿਰਕਾ, 1 ਵੱਡਾ ਚੱਮਚ ਸਰੋਂ ਦੀ ਸਾਓਸ,1 ਵੱਡਾ ਚੱਮਚ ਖੰਡ 1 ਚੱਮਚ ਨਮਕ ਅਤੇ 35 ਗ੍ਰਾਮ ਉਬਲੇ ਮਟਰ, 35 ਗ੍ਰਾਮ ਸਵੀਟ ਕੋਰਨ ਅਤੇ 35 ਗ੍ਰਾਮ ਉਬਲੀਆਂ ਹਰੀਆਂ ਫਲੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
4. ਫਿਰ ਇਸ ਉਬਲੀ ਹੋਈ ਮੈਕਰੋਨੀ ਨੂੰ 50 ਗ੍ਰਾਮ ਗਾਜਰ,35 ਗ੍ਰਾਮ ਉਬਲੇ ਮਟਰ, 35 ਗ੍ਰਾਮ ਸਵੀਟ ਕੋਰਨ ਅਤੇ 35 ਗ੍ਰਾਮ ਉਬਲੀਆਂ ਹਰੀਆਂ ਫਲੀਆਂ ਪਾ ਕੇ ਮਿਕਸ ਕਰੋ। 
5. ਤੁਹਾਡੀ ਮੈਕਰੋਨੀ ਸੈਲੇਡ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।