ਇਸ ਤਰ੍ਹਾਂ ਬਣਾਓ ਦਹੀ ਦੀ ਆਈਸਕਰੀਮ

05/26/2017 2:58:05 PM

ਨਵੀਂ ਦਿੱਲੀ— ਆਈਸਕਰੀਮ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ ਹੈ। ਬੱਚੇ ਹੋਣ ਜਾਂ ਬੁੱਢੇ ਸਾਰਿਆਂ ਨੂੰ ਹੀ ਆਈਸਕਰੀਮ ਬੇਹਦ ਪਸੰਦ ਹੁੰਦੀ ਹੈ। ਗਰਮੀਆਂ ਦੇ ਮੌਸਮ 'ਚ ਜੇ ਤੁਹਾਨੂੰ ਰੋਜ਼ ਆਈਸਕਰੀਮ ਖਾਣ ਨੂੰ ਮਿਲੇ ਤਾਂ ਗੱਲ ਹੀ ਵਖਰੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਦਹੀ ਨਾਲ ਆਈਸਕਰੀਮ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। 
ਸਮੱਗਰੀ
- 500 ਗ੍ਰਾਮ ਤਾਜ਼ਾ ਦਹੀ
- 500 ਗ੍ਰਾਮ ਪੀਸੀ ਹੋਈ ਚੀਨੀ
- 50 ਗ੍ਰਾਮ ਪਿਸੇ ਹੋਏ ਬਾਦਾਮ
- 1 ਚਮਚ ਇਲਇਚੀ ਪਾਊਡਰ
- 1 ਚੁਟਕੀ ਦਾਲਚੀਨੀ ਪਾਊਡਰ
- 2 ਵੱਡੇ ਚਮਚ ਕਿਸ਼ਮਿਸ਼ 
- 1 ਚੁਟਕੀ ਪੀਲਾ ਰੰਗ
- 2 ਬੂੰਦ ਬਾਦਾਮ ਦਾ ਅਰਕ
- ਪਿਸਤਾ, ਬਾਦਾਮ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਦਹੀ ਨੂੰ ਪਤਲੇ ਕੱਪੜੇ 'ਚ ਬੰਨ ਕੇ ਸਾਰਾ ਪਾਣੀ ਕੱਢ ਲਓ।
2. ਫਿਰ ਦਹੀ ਨੂੰ ਇਕ ਕੋਲੀ 'ਚ ਪਾਓ। ਉਸ 'ਚ ਚੀਨੀ, ਪੀਸੇ ਹੋਏ ਬਾਦਾਮ, ਇਲਾਇਚੀ, ਦਾਲਚੀਨੀ, ਪੀਲਾ ਰੰਗ ਅਤੇ ਅਰਕ ਪਾਓ। 
3. ਹੁਣ ਇਸ ਨੂੰ ਉਦੋਂ ਤੱਕ ਫੈਂਟੋ ਜਦੋ ਤੱਕ ਇਸ 'ਚੋਂ ਝੱਗ ਨਾ ਆ ਜਾਵੇ।
4. ਫਿਰ ਇਸਨੂੰ ਪਿਸਤਾ ਅਤੇ ਬਾਦਾਮ ਨਾਲ ਗਾਰਨਿਸ਼ ਕਰੋ ਅਤ ਫਿਰ ਜੰਮਣ ਦੇ ਲਈ ਫਰਿੱਜ 'ਚ ਰੱਖ ਦਿਓ।
5. ਚੰਗੀ ਤਰ੍ਹਾਂ ਜੰਮ ਜਾਣ ਦੇ ਬਾਅਦ ਠੰਡੀ-ਠੰਡੀ ਕਰਡ ਆਈਸਕਰੀਮ ਦਾ ਸੁਆਦ ਲਓ।