ਇਸ ਤਰ੍ਹਾਂ ਬਣਾਓ ਦਹੀਂ-ਵੇਸਣ ਵਾਲੇ ਆਲੂ

05/28/2017 2:12:52 PM

ਮੁੰਬਈ— ਗਰਮੀਆਂ 'ਚ ਜ਼ਿਆਦਾਤਰ ਸੁੱਕੀਆਂ ਸਬਜੀਆਂ ਬਣਾਈਆਂ ਜਾਂਦੀਆਂ ਹਨ। ਜੇ ਤੁਸੀਂ ਵੀ ਇਹ ਸਬਜੀਆਂ ਖਾ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਦਹੀਂ ਵੇਸਣ ਵਾਲੀ ਆਲੂ ਕੜੀ ਬਣਾਉਣੀ ਦੱਸ ਰਹੇ ਹਾਂ। ਇਸ ਨੂੰ ਅਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। 
ਸਮੱਗਰੀ
- ਅੱਧਾ ਛੋਟਾ ਚਮਚ ਜੀਰਾ
- ਅੱਧਾ ਛੋਟਾ ਚਮਚ ਰਾਈ
- ਦੋ ਵੱਡੇ ਚਮਚ ਤੇਲ
- ਅੱਧਾ ਛੋਟਾ ਚਮਚ ਹਲਦੀ ਪਾਊਡਰ
- ਇਕ ਛੋਟਾ ਚਮਚ ਧਨੀਆ ਪਾਊਡਰ
- ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ
- ਦੋ ਛੋਟੇ ਚਮਚ ਵੇਸਣ
- ਅੱਧਾ ਕਿਲੋ ਉਬਲੇ ਹੋਏ ਆਲੂ
- ਦੋ ਕੱਪ ਦਹੀਂ
- ਦੋ ਵੱਡੇ ਚਮਚ ਹਰਾ ਧਨੀਆ ਕੱਟਿਆ ਹੋਇਆ
- ਨਮਕ ਸਵਾਦ ਮੁਤਾਬਕ
ਵਿਧੀ
1. ਸਭ ਤੋਂ ਪਹਿਲਾਂ ਗੈਸ 'ਤੇ ਇਕ ਕੜਾਹੀ 'ਚ ਤੇਲ ਗਰਮ ਕਰ ਕੇ ਇਸ 'ਚ ਰਾਈ, ਜੀਰਾ ਪਾਓ ਅਤੇ ਬਾਅਦ 'ਚ ਲਾਲ ਮਿਰਚ, ਧਨੀਆ ਪਾਊਡਰ, ਹਲਦੀ ਪਾਊਡਰ ਅਤੇ ਨਮਕ ਮਿਲਾਓ।
2. ਹੁਣ ਇਸ 'ਚ ਮੈਸ਼ ਕੀਤੇ ਆਲੂ ਪਾਓ ਅਤੇ ਮਸਾਲੇ ਨੂੰ ਇਨ੍ਹਾਂ ਆਲੂਆਂ 'ਚ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਹੁਣ ਇਕ ਕਟੋਰੀ 'ਚ ਵੇਸਣ, ਦਹੀਂ ਅਤੇ ਪਾਣੀ ਪਾਓ। ਇਨ੍ਹਾਂ ਨੂੰ ਚੰਗੀ ਤਰ੍ਹ੍ਹਾਂ ਫੈਂਟ ਲਓ। ਇਸ ਘੋਲ ਨੂੰ ਆਲੂਆਂ 'ਚ ਪਾ ਕੇ ਹੋਲੀ ਗੈਸ 'ਤੇ ਵੇਸਣ ਪੱਕ ਜਾਣ ਤੱਕ ਪਕਾਓ।
4. ਜਦੋਂ ਸਬਜੀ ਬਣ ਜਾਵੇ ਤਾਂ ਇਸ ਉੱਪਰ ਕੱਟਿਆ ਹੋਇਆ ਹਰਾ ਧਨੀਆ ਪਾਓ।
5. ਗਰਮ-ਗਰਮ ਸਬਜੀ ਨੂੰ ਰੋਟੀ ਨਾਲ ਸਰਵ ਕਰੋ।