ਇਸ ਤਰ੍ਹਾਂ ਬਣਾਓ ਹੈਲਦੀ ਅਤੇ ਟੇਸਟੀ Fruit Custard

07/03/2017 2:57:34 PM

ਨਵੀਂ ਦਿੱਲੀ— ਫਰੂਟ ਕਸਟਰਡ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ ਇਹ ਇਕ ਅਜਿਹੀ ਡਿਸ਼ ਹੈ ਜਿਸ ਨੂੰ ਤੁਸੀਂ ਮਹਿਮਾਨ ਦੇ ਆਉਣ 'ਤੇ ਡੈਜਰਟ ਦੇ ਰੂਪ 'ਚ ਵੀ ਸਰਵ ਕਰ ਸਕਦੇ ਹੋ। ਇਸ ਨੂੰ ਘਰ 'ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਇਹ ਖਾਣ 'ਚ ਵੀ ਬਹੁਤ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 1 ਲੀਟਰ ਦੁੱਧ
- 4 ਚਮਚ ਕਸਟਰਡ ਪਾਊਡਰ
- 4 ਚਮਚ ਚੀਨੀ
- ਅੰਮ, ਅੰਗੂਰ, ਸੇਬ, ਕੇਲਾ, ਅਨਾਰ, ਸਟ੍ਰਾਬੇਰੀ
ਬਣਾਉਣ ਦੀ ਵਿਧੀ
1. ਪੈਨ 'ਚ ਦੁੱਧ ਉਬਾਲੋ ਅਤੇ ਇਕ ਕਟੋਰੀ 'ਚ ਵੱਖਰਾ ਥੋੜ੍ਹਾ ਜਿਹਾ ਦੁੱਧ ਪਾ ਕੇ ਉਸ 'ਚ ਕਸਟਰਡ ਮਿਲਾਓ।
2. ਫਿਰ ਇਸ ਕਸਟਰਡ ਨੂੰ ਉਬਲਦੇ ਹੋਏ ਦੁੱਧ 'ਚ ਮਿਲਾ ਦਿਓ। ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਗਾੜਾ ਨਾ ਹੋ ਜਾਵੇ। 
3. ਇਸ ਦੇ ਬਾਅਦ ਚੀਨੀ ਪਾ ਕੇ ਹਿਲਾਓ ਅਤੇ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਕਰ ਲਓ।
4. 3-4 ਘੰਟੇ ਇਸ ਨੂੰ ਠੰਡਾ ਹੋਣ ਦੇ ਲਈ ਫਰਿੱਜ 'ਚ ਰੱਖੋ। ਠੰਡਾ ਹੋਣ 'ਤੇ ਸਾਰੇ ਫਰੂਟ ਕੱਟ ਕੇ ਇਸ 'ਚ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਸਰਵ ਕਰੋ।