ਇਸ ਤਰ੍ਹਾਂ ਬਣਾਓ ਪਨੀਰ ਮੱਖਣੀ

08/19/2017 5:01:03 PM

ਨਵੀਂ ਦਿੱਲੀ— ਲਸਣ ਅਤੇ ਪਿਆਜ ਦੇ ਫਲੇਵਰ ਦੇ ਬਿਨਾਂ, ਜੈਨੀ ਸਟਾਇਲ ਦੀ ਪਨੀਰ ਮੱਖਣੀ ਸਬਜ਼ੀ ਦਾ ਸੁਆਦ ਬਹੁਤ ਹੀ ਚਟਾਖੇਦਾਰ ਹੁੰਦਾ ਹੈ। ਵਰਤ ਵਿਚ ਖਾਦੇ ਜਾਣ ਵਾਲੀ ਇਸ ਮਸਾਲੇਦਾਰ ਸਬਜ਼ੀ ਵਿਚ ਪਨੀਰ ਨੂੰ ਟਮਾਟਰ ਦੀ ਥੀਕ ਅਤੇ ਸਪਾਇਸੀ ਗ੍ਰੇਵੀ ਦੇ ਨਾਲ ਬਣਾਇਆ ਜਾਂਦਾ ਹੈ। ਇਸ ਕ੍ਰੀਮੀ ਟੈਕਸਚਰ ਵਾਲੀ ਸਬਜ਼ੀ ਦਾ ਸੁਆਦ ਲੈਣ ਲਈ ਤੁਸੀਂ ਹਰ ਤਰ੍ਹਾਂ ਦੀ ਰੋਟੀ ਅਤੇ ਚਾਵਲਾਂ ਦੇ ਨਾਲ ਇਸ ਦਾ ਸੁਆਦ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
-
1 ਚਮੱਚ ਮੱਖਣ
- ਚੁਟਕੀ ਇਕ ਜੀਰਾ
- ਟਮਾਟਰ ਦੀ ਪਿਊਰੀ
- ਤਾਜਾ ਕ੍ਰੀਮ 3/4 ਕੱਪ 
- ਨਮਕ ਸੁਆਦ ਮੁਤਾਬਕ
- ਟਮਾਟਰ ਦੀ ਸਾਓਸ 2 ਚਮੱਚ 
- ਕਸ਼ਮੀਰੀ ਮਿਰਚ ਪਾਊਡਰ 1 ਚਮੱਚ
- ਪਨੀਰ ਮਸਾਲਾ ਪਾਊਡਰ 1 ਚਮੱਚ
- ਪਨੀਰ ਕੱਟਿਆ ਹੋਇਆ 200 ਗ੍ਰਾਮ 
- ਪੀਸੀ ਹੋਈ ਚੀਨੀ 1 ਚਮੱਚ 
- ਕਸੂਰੀ ਮੇਥੀ 1 ਚਮੱਚ
ਬਣਾਉਣ ਦੀ ਵਿਧੀ
1.
ਪੈਨ ਗਰਮ ਕਰੋ ਅਤੇ ਉਸ ਵਿਚ ਮੱਖਣ ਪਾਓ।
2. ਮੱਖਣ ਪਿਘਲ ਜਾਣ 'ਤੇ ਉਸ ਵਿਚ ਜੀਰਾ ਪਾਓ
3. ਜੀਰੇ ਦੇ ਚਟਕਣ 'ਤੇ ਇਸ ਵਿਚ ਟਮਾਟਰ ਪਿਊਰੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
4. ਟਮਾਟਰ ਪਿਊਰੀ ਵਿਚ ਉਬਾਲ ਆਉਣ 'ਤੇ ਤਾਜ਼ਾ ਕ੍ਰੀਮ ਮਿਲਾਓ।
5. ਫਿਰ ਸਾਓਸ ਅਤੇ ਨਮਕ ਮਿਲਾ ਕੇ ਬਲੈਂਡ ਕਰੋ।
6. ਇਸ ਤੋਂ ਬਾਅਦ ਇਸ ਪੈਨ ਨੂੰ 10 ਮਿੰਟ ਤੱਕ ਢੱਕ ਕੇ ਰੱਖ ਦਿਓ ਅਤੇ ਪੱਕਣ ਦਿਓ। ਥੋੜ੍ਹੀ-ਥੋੜ੍ਹੀ ਦੇਰ ਵਿਚ ਹਿਲਾਉਣਾ ਨਾ ਭੁੱਲੋ।
7. ਢੱਕਣ ਹਟਾਓ ਅਤੇ ਕਸ਼ਮੀਰੀ ਲਾਲ ਮਿਰਚ ਪਾਊਡਰ ਅਤੇ ਪਨੀਰ ਮਸਾਲਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
8. ਫਿਰ ਟੁੱਕੜੇ ਕੀਤੇ ਹੋਏ ਪਨੀਰ ਪਾ ਕੇ ਮਿਕਸ ਕਰ ਲਓ।
9. ਸਰਵ ਕਰਨ ਤੋਂ ਪਹਿਲਾਂ ਇਸ ਵਿਚ ਕਸੂਰੀ ਮੇਥੀ ਪਾਓ ਅਤੇ ਪੀਸੀ ਹੋਈ ਖੰਡ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।