ਇਸ ਤਰ੍ਹਾਂ ਬਣਾਓ Banana Peanut Butter & Chocolate Milk Shake

11/18/2017 4:53:18 PM

ਜਲੰਧਰ— ਅੱਜ ਅਸੀਂ ਤੁਹਾਡੇ ਲਈ ਬਨਾਨਾ ਪੀਨਟ ਬਟਰ ਐਂਡ ਚਾਕਲੇਟ ਮਿਲਕ ਸ਼ੇਕ ਬਣਾਉਣ ਦੀ ਰੈਸਿਪੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਤਾਂ ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
- 1 ਕੇਲਾ
- ਆਈਸਕਰੀਮ 3 ਸਕੂਪ
- ਕੋਕੋ ਪਾਊਡਰ 2 ਚਮਚ
- ਪੀਨਟ ਬਟਰ 2 ਚਮਚ
- 1 ਕੱਪ ਦੁੱਧ
- ਵਨੀਲਾ ਐਂਸਸ 1 ਚਮਚ
- ਕਰੱਸ਼ ਕੀਤੀ ਹੋਈ ਬਰਫ
- ਵੀਪਿਡ ਕਰੀਮ ਟਾਪਿੰਗ ਲਈ
- ਚਾਕਲੇਟ ਗਾਰਨਿਸ਼ ਲਈ
- ਕਲਰਫੁੱਲ ਸਿਪ੍ਰੰਕਲਜ਼ ਗਾਰਨਿਸ਼ ਲਈ
ਬਣਾਉਣ ਦੀ ਵਿਧੀ
1. ਇਕ ਮਿਕਸੀ 'ਚ 1 ਕੇਲਾ, 3 ਸਕੂਪਸ ਆਈਸਕਰੀਮ, 2 ਚਮਚ ਕੋਕੋ ਪਾਊਡਰ, 1 ਕੱਪ ਦੁੱਧ, 2 ਚਮਚ ਪੀਨਟ ਬਟਰ, 1 ਚਮਚ ਵਨੀਲਾ ਅਤੇ ਕਰੱਸ਼ ਕੀਤੀ ਹੋਈ ਬਰਫ ਪਾ ਕੇ ਮਿਕਸ ਕਰ ਲਓ।
2. ਇਸ ਮਿਸ਼ਰਣ ਨੂੰ ਇਕ ਗਿਲਾਸ 'ਚ ਪਾ ਕੇ ਉੱਪਰ ਤੋਂ ਵੀਪਿਡ ਕਰੀਮ ਪਾ ਦਿਓ।
3. ਹੁਣ ਇਸ 'ਚ ਚਾਕਲੇਟ ਅਤੇ ਕਲਰਫੁੱਲ ਸਿਪ੍ਰੰਕਲਜ਼ ਨਾਲ ਗਾਰਨਿਸ਼ ਕਰੋ।
4. ਤੁਹਾਡੀ ਡ੍ਰਿੰਕ ਤਿਆਰ ਹੈ। ਸਰਵ ਕਰੋ।