ਇਸ ਤਰ੍ਹਾਂ ਬਣਾਓ ਪਨੀਰ ਨੋ ਬਟਰ ਮਸਾਲਾ

05/26/2017 5:51:15 PM

ਨਵੀਂ ਦਿੱਲੀ— ਪਨੀਰ ਨੋ ਬਟਰ ਮਸਾਲਾ ਇਕ ਉੱਤਰੀ ਇੰਡੀਅਨ ਰੈਸਿਪੀ ਹੈ। ਜਿਸ ''ਚ ਪਨੀਰ, ਟਮਾਟਰ, ਪਿਆਜ਼ ਅਤੇ ਘੱਟ ਫੈਟ ਵਾਲੀ ਕਰੀਮ ਹੁੰਦੀ ਹੈ। ਇਹ ਖਾਣ ''ਚ ਬਹੁਤ ਸੁਆਦੀ ਹੁੰਦਾ ਹੈ। ਇਕ ਵਾਰ ਖਾਣ ਵਾਲਾ ਵਿਅਕਤੀ ਇਸ ਨੂੰ ਬਾਰ-ਬਾਰ ਖਾਣਾ ਚਾਹੇਗਾ। ਜੇ ਤੁਸੀਂ ਆਪਣੇ ਪਰਿਵਾਰ ਲਈ ਕੁਝ ਖਾਸ ਬਣਾਉਣਾ ਚਾਹੁੰਦੇ ਹੋ ਤਾਂ ਇਸ ਰੈਸਿਪੀ ਨੂੰ ਇਕ ਵਾਰੀ ਜ਼ਰੂਰ ਟ੍ਰਾਈ ਕਰੋ। ਅੱਜ ਅਸੀਂ ਤੁਹਾਨੂੰ ਪਨੀਰ ਨੋ ਬਟਰ ਮਸਾਲਾ ਰੈਸਿਪੀ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
- 250 ਗ੍ਰਾਮ ਪਨੀਰ
- ਦੋ ਚਮਚ ਤੇਲ
- ਇਕ ਛੋਟਾ ਪਿਆਜ਼
- ਤਿੰੰਨ ਵੱਡੇ ਟਮਾਟਰ
- ਅੱਧਾ ਕੱਪ ਕਾਜੂ
- 100 ਗ੍ਰਾਮ ਟਮਾਟਰ ਪਿਊਰੀ
- ਇਕ ਚਮਚ ਸੁੱਕੀ ਕਸੂਰੀ ਮੇਥੀ
- 50 ਮਿਲੀਲਿਟਰ ਲੋਅ ਫੈਟ ਕਰੀਮ
- ਇਕ ਚਮਚ ਲਾਲ ਮਿਰਚ ਪਾਊਡਰ
- ਇਕ ਚਮਚ ਗਰਮ ਮਸਾਲਾ
- ਇਕ ਚਮਚ ਅਦਰਕ-ਲਸਣ ਪੇਸਟ
- ਦੋ ਚਮਚ ਲੋਅ ਫੈਟ ਦਹੀਂ
- ਨਮਕ ਸਵਾਦ ਮੁਤਾਬਕ
ਵਿਧੀ
1. ਸਭ ਤੋਂ ਪਹਿਲਾਂ ਪਨੀਰ ਨੂੰ ਅਦਰਕ-ਲਸਣ ਪੇਸਟ ਅਤੇ ਦਹੀਂ ਮਿਲਾ ਕੇ ਮੈਰੀਨੇਟ ਕਰ ਲਓ।
2. ਕਾਜੂ ਨੂੰ ਗਰਮ ਪਾਣੀ ''ਚ ਪੰਦਰਾਂ ਮਿੰਟ ਲਈ ਭਿਓਂ ਦਿਓ ਅਤੇ ਠੰਡੇ ਹੋਣ ''ਤੇ ਮਿਕਸੀ ''ਚ ਕਾਜੂ ਪੀਸ ਲਓ।
3. ਪਿਆਜ਼ ਅਤੇ ਟਮਾਟਰ ਕੱਟ ਲਓ। ਹੁਣ ਗੈਸ ''ਤੇ ਇਕ ਕੜਾਹੀ ''ਚ ਇਕ ਚਮਚ ਤੇਲ ਗਰਮ ਕਰੋ। ਇਸ ''ਚ ਕੱਟਿਆ ਪਿਆਜ਼ ਅਤੇ ਟਮਾਟਰ ਪਾਓ।
4. ਇਸ ਨੂੰ ਗੁਲਾਬੀ ਹੋਣ ਤੱਕ ਪਕਾਓ। ਫਿਰ ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ ਪਾ ਕੇ ਗੈਸ ਹੋਲੀ ਕਰ ਕੇ ਪਕਾਓ।
5. ਜਦੋਂ ਮਸਾਲਾ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਓ ।
6. ਹੁਣ ਗੈਸ ''ਤੇ ਦੁਬਾਰਾ ਕੜਾਹੀ ਰੱਖੋ ਅਤੇ ਇਸ ''ਚ ਪਿਸਿਆ ਹੋਇਆ ਪੇਸਟ ਮਿਲਾਓ ਅਤੇ ਉਬਾਲੋ।
7. ਹੁਣ ਇਸ ''ਚ ਪਨੀਰ ਦੇ ਟੁੱਕੜੇ ਪਾਓ। ਚਾਰ-ਪੰਜ ਮਿੰਟ ਤੱਕ ਪਕਾਓ ਅਤੇ ਫਿਰ ਲੋਅ ਫੈਟ ਕਰੀਮ ਪਾ ਕੇ ਦੋ ਮਿੰਟ ਲਈ ਪਕਾਓ।
8. ਹੁਣ ਇਸ ''ਚ ਪਿਸੀ ਹੋਈ ਕਸੂਰੀ ਮੇਥੀ ਪਾਓ ਅਤੇ ਗੈਸ ਬੰਦ ਕਰ ਦਿਓ।
9. ਪਨੀਰ ਨੋ ਬਟਰ ਮਸਾਲਾ ਤਿਆਰ ਹੈ। ਇਸ ਨੂੰ ਗਰਮ-ਗਰਮ ਸਰਵ ਕਰੋ।