ਇਸ ਤਰ੍ਹਾਂ ਘਰ ''ਚ ਬਣਾਓ ਸੁਆਦੀ ਪਾਓ ਭਾਜੀ ਪੀਜ਼ਾ

03/27/2017 12:10:07 PM

ਨਵੀਂ ਦਿੱਲੀ— ਪਾਓ ਭਾਜੀ ਅਤੇ ਪੀਜ਼ਾ ਖਾਣ ਦਾ ਹਰ ਕੋਈ ਸ਼ੁਕੀਨ ਹੁੰਦਾ ਹੈ। ਪਾਓ ਭਾਜੀ ''ਚ ਬਹੁਤ ਸਾਰੀਆਂ ਸਬਜੀਆਂ ਪੈਣ ਕਾਰਨ ਇਹ ਕਾਫੀ ਪੌਸ਼ਟਿਕ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਨੂੰ ਮਿਕਸ ਕਰਕੇ ਇਕ ਨਵੀਂ ਅਤੇ ਸੁਆਦੀ ਡਿਸ਼ ਪਾਓ ਭਾਜੀ ਪੀਜ਼ਾ ਬਨਾਉਣਾ ਦੱਸ ਰਹੇ ਹਾਂ। ਇਸ ਨੂੰ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਹਨ।

ਸਮੱਗਰੀ-
- 200 ਗ੍ਰਾਮ ਕਣਕ ਦਾ ਆਟਾ
- 60 ਗ੍ਰਾਮ ਓਟਸ ਦਾ ਆਟਾ
- ਦੋ ਚਮਚ ਖਮੀਰ
- 250 ਮਿਲੀ ਲਿਟਰ ਗਰਮ ਪਾਣੀ
- ਪਾਓ ਭਾਜੀ
- ਇਕ ਪਿਆਜ਼ 
- ਪਨੀਰ
ਵਿਧੀ-
1. ਇਕ ਕਟੋਰੀ ''ਚ 200 ਗ੍ਰਾਮ ਕਣਕ ਦਾ ਆਟਾ, 60 ਗ੍ਰਾਮ ਓਟਸ ਦਾ ਆਟਾ, ਦੋ ਚਮਚ ਖਮੀਰ, 250 ਮਿਲੀ ਲਿਟਰ ਗਰਮ ਪਾਣੀ ਪਾ ਕੇ ਨਰਮ ਮੁਲਾਇਮ ਆਟਾ ਗੁੰਨ ਲਓ।
2. ਇਸ ਆਟੇ ਨੂੰ ਇਕ ਘੰਟੇ ਤੱਕ ਢੱਕ ਕੇ ਰੱਖੋ।
3. ਇਕ ਘੰਟੇ ਬਾਅਦ ਆਟੇ ਦਾ ਇਕ ਗੋਲ ਆਕਾਰ ਦਾ ਪੇੜ ਬਣਾ ਕੇ ਉਸ ''ਤੇ ਸੁੱਕਾ ਆਟਾ ਲਗਾ ਕੇ ਬੇਲਨ ਦੀ ਮਦਦ ਨਾਲ ਪੀਜ਼ੇ ਦਾ ਆਕਾਰ ਦਿਓ।
4. ਓਵਨ ਨੂੰ 480 ਡਿਗਰੀ ਫਾਰਨਹਾਈਟ / 250 ਡਿਗਰੀ ਸੈਲਸੀਅਸ ''ਤੇ ਗਰਮ ਕਰੋ ਅਤੇ ਇਸ ''ਚ ਪੀਜ਼ਾ ਬੇਸ ਨੂੰ 7 ਤੋ 10 ਮਿੰਟ ਤੱਕ ਬੇਕ ਕਰੋ।
5. ਹੁਣ ਇਸ ਪੀਜ਼ੇ ''ਤੇ ਇਕ ਚਮਚ ਦੀ ਮਦਦ ਨਾਲ ਪਾਓ ਭਾਜੀ ਦਾ ਮਿਸ਼ਰਣ ਫੈਲਾਓ।
6. ਫਿਰ ਇਸ ਦੇ ਉੱਪਰ ਥੋੜ੍ਹਾ ਪਿਆਜ਼ ਅਤੇ ਪਨੀਰ ਕੱਦੂਕਸ ਕਰ ਕੇ ਪਾਓ। 
7. ਓਵਨ ਨੂੰ ਫਿਰ ਤੋਂ 480 ਡਿਗਰੀ ਫਾਰਨਹਾਈਟ / 250 ਡਿਗਰੀ ਸੈਲਸੀਅਸ ਤੱਕ ਗਰਮ ਕਰੋ ਅਤੇ ਇਸ ''ਚ 12 ਤੋਂ 15 ਮਿੰਟ ਤੱਕ ਪੀਜ਼ਾ ਬੇਕ ਕਰੋ।
8. ਪਾਓ ਭਾਜੀ ਪੀਜ਼ਾ ਤਿਆਰ ਹੈ। ਇਸ ਨੂੰ ਗਰਮ-ਗਰਮ ਸਰਵ ਕਰੋ।