ਇਸ ਤਰ੍ਹਾਂ ਬਣਾਓ ਸਟਫਡ ਪਟੈਟੋ ਕੜੀ

11/17/2017 12:25:24 PM

ਨਵੀਂ ਦਿੱਲੀ— ਤੁਸੀਂ ਕਾਫੀ ਤਰ੍ਹਾਂ ਦੀ ਕੜੀ ਬਣਾ ਕੇ ਖਾਧੀ ਹੋਵੇਗੀ ਅੱਜ ਅਸੀਂ ਤੁਹਾਨੂੰ ਸਟਫਡ ਪਟੈਟੋ ਕੜੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 500 ਗ੍ਰਾਮ ਉਬਲੇ ਆਲੂ
- 200 ਗ੍ਰਾਮ ਕਦੂਕਸ ਕੀਤਾ ਹੋਇਆ ਪਨੀਰ
- 1ਯ4 ਚੱਮਚ ਕਾਲੀ ਮਿਰਚ 
- ਨਮਕ 1/4 ਚੱਮਚ 
- 1 ਚੱਮਚ ਧਨੀਆ
- 2 ਚੱਮਚ ਕਾਜੂ
- 70 ਗ੍ਰਾਮ ਮੈਦਾ 
- 125 ਮਿਲੀਲੀਟਰ ਪਾਣੀ
- ਤੇਲ
- 2 ਚੱਮਚ ਜੀਰਾ
- 1/4 ਚੱਮਚ ਹਿੰਗ
- 1/4 ਚੱਮਚ ਹਲਦੀ
- 1 1/2 ਚੱਮਚ ਸੁੱਕਾ ਧਨੀਆ
- 1 ਚੱਮਚ ਅਦਰਕ ਪੇਸਟ
- 1 ਚੱਮਚ ਧਨੀਆ
- 350 ਗ੍ਰਾਮ ਟਮਾਟਰ ਪਿਊਰੀ
- 100 ਗ੍ਰਾਮ ਕਰੀਮ
- 1/4 ਚੱਮਚ ਗਰਮ ਮਸਾਲਾ
- 1 ਚੱਮਚ ਨਮਕ
- 2 ਚੱਮਚ ਧਨੀਆ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਉਬਲੇ ਆਲੂ ਲਓ। ਇਸ ਨੂੰ ਵਿਚੋਂ ਚੱਮਚ ਦੀ ਮਦਦ ਨਾਲ ਖਾਲੀ ਕਰ ਲਓ ਤਾਂ ਕਿ ਇਸ ਵਿਚ ਮਿਸ਼ਰਣ ਭਰਿਆ ਜਾ ਸਕੇ।
ਫਿਰ ਇਕ ਬਾਊਲ ਲਓ ਅਤੇ ਇਸ ਵਿਚ ਕਦੂਕਸ ਕੀਤਾ ਹੋਇਆ ਪਨੀਰ, ਕਾਲੀ ਮਿਰਚ, ਧਨੀਆ, ਨਮਕ ਅਤੇ ਕਾਜੂ ਪਾਓ। ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
ਫਿਰ ਇਸ ਮਿਸ਼ਰਣ ਨੂੰ ਸਾਰੇ ਆਲੂਆਂ ਦੇ ਵਿਚ ਭਰੋ। 
ਫਿਰ ਇਕ ਬਾਊਲ ਲਓ ਅਤੇ ਉਸ ਵਿਚ ਪਾਣੀ ਮਿਲਾ ਕੇ ਘੋਲ ਤਿਆਰ ਕਰ ਲਓ। 
ਫਿਰ ਆਲੂਆਂ ਨੂੰ ਇਸ ਵਿਚ ਡਿਪ ਕਰ ਕੇ ਭੂਰਾ ਹੋਣ ਤੱਕ ਤਲ ਲਓ। 
ਫਿਰ ਇਕ ਕੜਾਈ ਲਓ ਅਤੇ ਉਸ ਵਿਚ ਤੇਲ ਜੀਰਾ, ਹਿੰਗ, ਹਲਦੀ ਅਤੇ ਸੁੱਕਾ ਧਨੀਆ ਪਾਊਡਰ ਮਿਲਾਓ। ਚੰਗੀ ਤਰ੍ਹਾਂ ਨਾਲ ਭੁੰਨ ਲਓ। 
ਫਿਰ ਇਸ ਵਿਚ ਅਦਰਕ ਪੇਸਟ, ਹਰੀ ਮਿਰਚ ਅਤੇ ਟਮਾਟਰ ਪਿਊਰੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਅਤੇ ਭੁੰਨ ਲਓ।
ਫਿਰ ਇਸ ਵਿਚ ਫ੍ਰੈਸ਼ ਕ੍ਰੀਮ ਅਤੇ ਪਾਣੀ ਪਾ ਕੇ 5 ਮਿੰਟ ਲਈ ਉਬਾਲੋ। 
ਫਿਰ ਇਸ ਵਿਚ ਗਰਮ ਮਸਾਲਾ,ਨਮਕ ਅਤੇ ਧਨੀਆ ਪਾਓ ਅਤੇ ਮਿਕਸ ਕਰੋ। 
ਫਿਰ ਇਸ ਵਿਚ ਉਬਲੇ ਹੋਏ ਆਲੂ ਪਾਓ ਅਤੇ ਮਿਕਸ ਕਰ ਲਓ। 
ਸਟਫਡ ਪਟੈਟੋ ਕੜੀ ਤਿਆਰ ਹੈ ਇਸ ਨੂੰ ਗੈਸ 'ਤੋਂ ਉਤਾਰ ਕੇ ਕ੍ਰੀਮ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।