ਇਸ ਤਰ੍ਹਾਂ ਬਣਾਓ ਸੁਆਦੀ ਜੈਮ ਰੋਲ

07/09/2017 2:54:56 PM

ਮੁੰਬਈ— ਅੱਜ-ਕੱਲ੍ਹ ਬਚਿਆਂ ਨੂੰ ਕਾਫੀ ਬਾਜ਼ਾਰ ਦੀਆਂ ਚੀਜ਼ਾਂ ਖਾਣ ਦੀ ਆਦਤ ਲੱਗ ਗਈ ਹੈ। ਅਜਿਹੀ ਹਾਲਤ ਵਿਚ ਹਰ ਮਾਂ ਸੋਚਦੀ ਹੈ ਕਿ ਘਰ ਵਿਚ ਅਜਿਹਾ ਕੀ ਬਣਾਇਆ ਜਾਵੇ ਕਿ ਬੱਚੇ ਖੁਸ਼ ਹੋ ਕੇ ਖਾਣ। ਅੱਜ ਅਸੀਂ ਤੁਹਾਨੂੰ ਜੈਮ ਰੋਲ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ, ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
- 3 ਅੰਡੇ
- 1/2 ਕੱਪ ਸ਼ੱਕਰ
- 1 ਕੱਪ ਮੈਦਾ
- 2 ਚਮਚ ਵਨੀਲਾ ਅਸੈਂਸ
- 2 ਚਮਚ ਗਰਮ ਪਾਣੀ
- ਮਿਕਸ ਫਰੂਟ ਜੈਮ
- ਆਈਸਿੰਗ ਸ਼ੂਗਰ
ਬਣਾਉਣ ਦੀ ਵਿਧੀ
1. ਇਕ ਬਾਊਲ ਵਿਚ ਸਭ ਤੋਂ ਪਹਿਲਾ ਅੰਡਾ ਫੈਂਟ ਲਓ।
2. ਫਿਰ ਇਸ ਵਿਚ ਸ਼ੱਕਰ, ਵਨੀਲਾ ਅਸੈਂਸ ਅਤੇ ਹਲਕਾ ਗਰਮ ਪਾਣੀ ਪਾਓ ਅਤੇ ਮਿਲਾਓ।
3. ਮੈਦਾ ਛਾਣ ਕੇ ਇਸ ਉਦੋ ਤੱਕ ਘੋਲੋ ਜਦੋਂ ਤੱਕ ਮੈਦਾ ਅੰਡੇ ਦੇ ਘੋਲ ਵਿਚ ਚੰਗੀ ਤਰ੍ਹਾਂ ਨਾ ਮਿਕਸ ਹੋ ਜਾਵੇ।
4. ਧਿਆਨ ਰੱਖੋ ਕਿ ਘੋਲ ਨਾ ਜ਼ਿਆਦਾ ਸੰਘਣਾ ਹੋਵੇ ਅਤੇ ਨਾ ਹੀ ਪਤਲਾ।
5.ਓਵਨ ਨੂੰ 190 ਡਿਗਰੀ ਉੱਤੇ ਗਰਮ ਕਰੋ।
6. ਰੋਲ ਬਣਾਉਣ ਵਾਲੇ ਪੈਨ ਉੱਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਪੇਪਰ ਲਗਾ ਲਓ ਅਤੇ ਉਸ ਉੱਤੇ ਵੀ ਥੋੜ੍ਹਾ ਜਿਹਾ ਤੇਲ ਲਗਾ ਲਓ। ਉਸ ਤੋਂ ਬਾਅਦ ਪੇਪਰ ਉੱਤੇ ਥੋੜ੍ਹਾ ਜਿਹਾ ਮੈਦਾ ਪਾ ਕੇ ਫੈਲਾਓ।
7. ਫਿਰ ਇਸ ਤਿਆਰ ਮੈਦੇ ਦੇ ਘੋਲ ਨੂੰ 12 ਮਿੰਟ ਤੱਕ ਬੇਕ ਕਰ ਲਓ।
8. ਫਿਰ ਇਸ ਨੂੰ ਕੱਢ ਕੇ 2 ਮਿੰਟ ਲਈ ਠੰਡਾ ਹੋਣ ਲਈ ਰੱਖ ਦਿਓ।
9. ਇਕ ਹੋਰ ਬਟਰ ਪੇਪਰ ਫੈਲਾਓ ਅਤੇ ਉਸ ਉੱਤੇ ਮੈਦਾ ਛਿੜਕਾਓ। ਇਸ ਪੇਪਰ ਉੱਤੇ ਬੇਕ ਕੀਤਾ ਗਿਆ ਮੈਦੇ ਵਾਲਾ ਰੋਲ ਪੈਨ ਪਲਟੋ।
10. ਹੁਣ ਇਸ ਉੱਤੇ ਚੰਗੀ ਤਰ੍ਹਾਂ ਜੈਮ ਲਗਾਓ।
11. ਜਦੋਂ ਜੈਮ ਲੱਗ ਜਾਵੇ ਤਾਂ ਇਸ ਦੇ ਹੋਲੀ-ਹੋਲੀ ਰੋਲ ਕਰਨਾ ਸ਼ੁਰੂ ਕਰ ਦਿਓ।
12. ਜਦੋਂ ਇਹ ਰੋਲ ਬਣ ਜਾਵੇ ਤਾਂ ਉੱਪਰ ਤੋਂ ਆਈਸਿੰਗ ਸ਼ੂਗਰ ਪਾਓ।
13. ਜੈਮ ਰੋਲ ਤਿਆਰ ਹੈ, ਇਸ ਨੂੰ ਸਲਾਈਸ ਵਿਚ ਕੱਟ ਕੇ ਸਰਵ ਕਰੋ।