ਇਸ ਤਰ੍ਹਾਂ ਬਣਾਓ ਸੁਆਦੀ ਬਟਰ ਕੂਕੀਜ਼

05/22/2017 3:32:45 PM

ਮੁੰਬਈ— ਨਾਨ ਖਟਾਈ ਬਟਰ ਕੂਕੀਜ਼ ਦਾ ਸਰੂਪ ਭਾਰਤੀ ਹੈ। ਇਸ ਨੂੰ ਸਾਰੇ ਬਹਤ ਖੁਸ਼ ਹੋ ਕੇ ਖਾਂਦੇ ਹਨ। ਇਸ ''ਚ ਪਾਏ ਜਾਣ ਵਾਲੇ ਸ਼ੁੱਧ ਦੇਸੀ ਘਿਓ ਅਤੇ ਇਲਾਇਚੀ ਦੀ ਖੁਸ਼ਬੋ ਨਾਨ ਖਟਾਈ ਦੇ ਸੁਆਦ ਨੂੰ ਹੋਰ ਵਧਾ ਦਿੰਦੀ ਹੈ। ਇਸ ਨੂੰ ਆਸਾਨੀ ਨਾਲ ਘਰ ''ਚ ਤਿਆਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਬਟਰ ਕੂਕੀਜ਼ ਬਣਾਉਣੇ ਦੱਸ ਰਹੇ ਹਾਂ।
ਸਮੱਗਰੀ
- ਇਕ ਕੱਪ ਮੈਦਾ
- ਇਕ ਵੱਡਾ ਚਮਚ ਵੇਸਣ
- ਇਕ ਵੱਡਾ ਚਮਚ ਸੂਜੀ
- ਇਕ ਕੱਪ ਬਰੀਕ ਘਿਓ
- ਅੱਧਾ ਕੱਪ ਪਿਸੀ ਹੋਈ ਚੀਨੀ
- ਇਕ ਚੁਟਕੀ ਬੇਕਿੰਗ ਸੋਡਾ
- ਚਾਰ ਹਰੀਆਂ ਇਲਾਇਚੀ
- ਇਕ ਵੱਡਾ ਚਮਚ ਪਿਸਤਾ
ਵਿਧੀ
1. ਸਭ ਤੋਂ ਪਹਿਲਾਂ ਵੇਸਣ, ਸੂਜੀ ਅਤੇ ਬੇਕਿੰਗ ਸੋਡੇ ਨੂੰ ਚੰਗੀ ਤਰ੍ਹਾਂ ਮਿਲਾ ਕੇ ਛਾਣ ਲਓ। ਇਸ ''ਚ ਥੋੜ੍ਹੀ ਪਿਸੀ ਇਲਾਇਚੀ ਵੀ ਮਿਲਾਓ।
2. ਹੁਣ ਇਸ ''ਚ ਚੀਨੀ ਅਤੇ ਘਿਓ ਨੂੰ ਮਿਲਾਓ। ਹਲਕੇ ਹੱਥਾਂ ਨਾਲ ਮਲਦੇ ਹੋਏ ਇਸ ਦਾ ਆਟਾ ਗੁੰਨੋ।
3. ਹੁਣ ਇਸ ਆਟੇ ਨੂੰ 30 ਬਰਾਬਰ ਹਿੱਸਿਆਂ ''ਚ ਕਰ ਲਓ। ਪੇੜੇ ਨੂੰ ਚਿਕਨਾ ਕਰੋ।
4. ਹੁਣ ਹਰ ਪੇੜੇ ਨੂੰ ਹਲਕੇ ਨਾਲ ਦਬਾ ਕੇ ਵਿਚੋਂ ਅੰਗੂਠੇ ਨਾਲ ਹਲਕਾ ਟੋਇਆ ਬਣਾਓ। ਇਸ ਦੇ ਬਾਅਦ ਨਾਨ ਖਟਾਈ ਨੂੰ ਇਕ ਬੇਕਿੰਗ ਟ੍ਰੇ ''ਚ ਲਗਾਓ। ਧਿਆਨ ਰੱਖੋ ਕਿ ਦੋ ਨਾਨ ਖਟਾਈ ਦੇ ''ਚ ਥੋੜ੍ਹੀ ਜਗ੍ਹਾ ਹੋਣੀ ਚਾਹੀਦੀ ਹੈ।
5. ਨਾਨ ਖਟਾਈ ਦੇ ''ਚ ਕੀਤੇ ਟੋਏ ਦੇ ਉੱਪਰ ਥੋੜ੍ਹਾ ਜਿਹਾ ਪਿਸਿਆ ਪਿਸਤਾ ਪਾਓ।
6. ਓਵਨ ਨੂੰ 350 ਡਿਗਰੀ ''ਤੇ ਗਰਮ ਕਰੋ ਅਤੇ ਇਨ੍ਹਾਂ ਨੂੰ ਓਵਨ ''ਚ ਰੱਖੋ।
7. ਲਗਭਗ 18-20 ਮਿੰਟ ਲਈ ਪਕਾਓ। ਠੰਡਾ ਹੋਣ ''ਤੇ ਬਟਰ ਕੂਕੀਜ਼ ਨੂੰ ਸਰਵ ਕਰੋ।