ਗਰਮੀਆਂ ''ਚ ਬਣਾਓ ਫਰੂਟ ਲੱਸੀ

03/26/2017 1:38:10 PM

ਜਲੰਧਰ— ਦਹੀਂ ਦੀ ਲੱਸੀ ਤਾਂ ਅਕਸਰ ਅਸੀਂ ਘਰ ''ਚ ਬਣਾਉਂਦੇ ਹਾਂ। ਲੱਸੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਫਰੂਟ ਲੱਸੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ। 
ਬਣਾਉਣ ਦੀ ਸਮੱਗਰੀ
- 1 ਕੱਪ ਦਹੀਂ 
- 1 ਕੇਲਾ
- 3 ਅਖਰੋਟ
- ਅੱਧਾ ਚਮਚ ਅਲਸੀ ਦੇ ਬੀਜ
- ਅੱਧਾ ਚਮਚ ਸਫੈਦ ਤਿਲ
- 1-2 ਚਮਚ ਸ਼ਹਿਦ
ਸਜਾਵਟ ਦੇ ਲਈ
- 2 ਅਖਰੋਟ ਕੱਟੇ ਹੋਏ
- 2 ਬਦਾਮ ਕੱਦੂਕਸ ਕੀਤੇ ਹੋਏ
- 8-10 ਕਿਸ਼ਮਿਸ਼
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਮਿਕਸੀ ''ਚ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਪੀਸ ਲਓ। 
2. ਇਸ ਪੇਸਟ ਨੂੰ ਚੰਗੀ ਤਰ੍ਹਾਂ ਸੰਘਣਾ ਅਤੇ ਕਰੀਮੀ ਹੋਣ ਤੱਕ ਪੀਸਦੇ ਰਹੋ। 
3. ਹੁਣ ਕੇਲੇ ਦੀ ਲੱਸੀ ਤਿਆਰ ਹੈ। 
4. ਹੁਣ ਇਸ ਨੂੰ ਇਕ ਗਿਲਾਸ ''ਚ ਪਾ ਕੇ ਅਖਰੋਟ, ਬਦਾਮ ਅਤੇ ਕਿਸ਼ਮਿਸ਼ ਨਾਲ ਸਜਾ ਕੇ ਠੰਡੀ-ਠੰਡੀ ਸਰਵ ਕਰੋ।