ਇਸ ਤਰ੍ਹਾਂ ਬਣਾਓ ਸ਼ਹਿਦ ਵਾਲੀ ਫਰੂਟ ਖੀਰ

03/24/2017 12:44:43 PM

ਮੁੰਬਈ— ਖੀਰ ਖਾਣਾ ਸਾਰੇ ਪਸੰਦ ਕਰਦੇ ਹਨ। ਅਸੀਂ ਹਰ ਖੁਸ਼ੀ ਦੇ ਮੌਕੇ ''ਤੇ ਅਕਸਰ ਆਪਣੇ ਘਰ ''ਚ ਖੀਰ ਬਣਾਉਂਦੇ ਹਾਂ। ਬੱਚੇ ਇਸ ਨੂੰ ਬਹੁਤ ਖੁਸ਼ ਹੋ ਕੇ ਖਾਉਂਦੇ ਹਨ। ਅੱਜ ਅਸੀਂ ਜੋ ਰੈਸਿਪੀ ਲੈ ਕੇ ਆਏ ਹਾਂ ਉਹ ਹੈ ਸ਼ਹਿਦ ਵਾਲੀ ਫਰੂਟ ਖੀਰ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
- 1 ਕੱਪ ਚਾਵਲ
- 2 ਕੱਪ ਦੁੱਧ
- 20-25 ਬਦਾਮ ( ਭਿੱਜੇ ਹੋਏ )
- 2 ਛੋਟੇ ਚਮਟ ਸ਼ਹਿਦ
- 1 ਛੋਟਾ ਸੇਬ ( ਕੱਟਿਆਂ ਹੋਇਆ )
ਬਣਾਉਣ ਦੀ ਵਿਧੀ
1. ਮਿਕਸੀ ''ਚ ਬਦਾਮ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। 
2. ਪਾਣੀ ''ਚ ਥੋੜ੍ਹਾ ਦੁੱਧ ਮਿਲਾ ਕੇ ਚਾਵਲਾਂ ਨੂੰ ਧੀਮੀ ਗੈਸ ''ਤੇ ਪਕਾ ਲਓ। 
3. ਬਣੇ ਚਾਵਲਾਂ ''ਚ ਬਦਾਮ ਵਾਲਾ ਦੁੱਧ ਪਾ ਕੇ ਧੀਮੀ ਗੈਸ ਉੱਪਰ 15 ਮਿੰਟਾਂ ਲਈ ਪਕਾ ਲਓ। 
4. ਜਦੋਂ ਇਹ ਮਿਸ਼ਰਣ ਕਰੀਮੀ ਅਤੇ ਗਾੜ੍ਹਾ ਹੋ ਜਾਵੇ ਤਾਂ ਇਸ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਗੈਸ ਬੰਦ ਕਰ ਦਿਓ। 
5. ਹੁਣ ਸੇਬ ਦੇ ਟੁੱਕੜੇ ਪਾ ਕੇ ਗਰਮ-ਗਰਮ ਸਰਵ ਕਰੋ।
ਜ਼ਰੂਰੀ ਗੱਲਾਂ 
1. ਜੇਕਰ ਤੁਸੀਂ ਠੰਡੀ ਫਰੂਟ ਖੀਰ ਸਰਵ ਕਰਨਾ ਚਾਹੁੰਦੇ ਹੋ ਤਾਂ ਉਸ ਵੇਲੇ ਹੀ ਸੇਬ ਦੇ ਟੁੱਕੜੇ ਪਾਓ। 
2. ਖੀਰ ''ਚ ਮਿਠਾਸ ਸ਼ਹਿਦ ਅਤੇ ਫੱਲਾਂ ਨਾਲ ਹੀ ਆ ਜਾਵੇਗੀ। 
3. ਜੇਕਰ ਤੁਸੀਂ ਹੋਰ ਜ਼ਿਆਦਾ ਖੰਡ ਵਾਲੀ ਖੀਰ ਪਸੰਦ ਕਰਦੇ ਹੋ ਤਾਂ ਸੁਆਦ ਅਨੁਸਾਰ ਹੋਰ ਖੰਡ ਬਦਾਮ ਵਾਲੇ ਦੁੱਧ ''ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ।