ਸੁਆਦ ਨੂੰ ਬਰਕਰਾਰ ਰੱਖਣ ਲਈ ਘਰ ਦੀ ਰਸੋਈ ''ਚ ਇੰਝ ਬਣਾਓ ਮਲਾਈ ਕੋਫਤੇ

03/23/2021 10:03:29 AM

ਨਵੀਂ ਦਿੱਲੀ—ਕੋਫਤੇ ਖਾਣੇ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਹ ਖਾਣ 'ਚ ਬਹੁਤ ਹੀ ਸੁਆਦੀ ਹੁੰਦੇ ਹਨ। ਇਸ ਨੂੰ ਬੱਚੇ ਅਤੇ ਵੱਡੇ ਦੋਨੋਂ ਹੀ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਨੂੰ ਵੱਖ-ਵੱਖ ਤਰੀਕੇ ਨਾਲ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਘਰ 'ਚ ਮਲਾਈ ਕੋਫਤਾ ਬਣਾਉਣ ਦਾ ਆਸਾਨ ਤਰੀਕਾ।
ਸਮੱਗਰੀ
ਆਲੂ- 6 (ਉਬਲੇ ਹੋਏ)
ਮੈਦਾ- 2-3 ਚਮਚੇ
ਮਿਓਨੀਜ਼- ਡੇਢ ਕੱਪ 
ਹਰਾ ਧਨੀਆ- 2-3 ਚਮਚਾ (ਬਾਰੀਕ ਕੱਟਿਆ ਹੋਇਆ)
ਹਰੀਆਂ ਮਿਰਚਾਂ- 2 (ਬਾਰੀਕ ਕੱਟੀਆਂ ਹੋਈਆਂ)
ਲਾਲ ਮਿਰਚ ਪਾਊਡਰ- ਅੱਧਾ ਛੋਟਾ ਚਮਚਾ
ਅਦਰਕ ਪੇਸਟ- ਅੱਧਾ ਛੋਟਾ ਚਮਚ 
ਧਨੀਆ ਪਾਊਡਰ- 1 ਚਮਚਾ 
ਅੰਬਚੂਰ ਪਾਊਡਰ- ਅੱਧਾ ਛੋਟਾ ਚਮਚਾ 
ਲੂਣ ਲੋੜ ਅਨੁਸਾਰ
ਬਰੈੱਡ ਸਲਾਈਸ - 3 
ਤੇਲ ਤਲਣ ਲਈ

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਗ੍ਰੇਵੀ ਲਈ ਸਮੱਗਰੀ
ਟਮਾਟਰ- 4 
ਹਰੀਆਂ ਮਿਰਚਾਂ- 2 
ਕਰੀਮ- ਅੱਧਾ ਕੱਪ
ਤੇਲ- 2-3 ਵੱਡੇ ਚਮਚੇ
ਹਿੰਗ- 1 ਚੁਟਕੀ
ਹਲਦੀ ਪਾਊਡਰ- ਅੱਧਾ ਛੋਟਾ ਚਮਚ 
ਹਲਦੀ ਪਾਊਡਰ- 1 ਛੋਟਾ ਚਮਚ 
ਧਨੀਆ ਪਾਊਡਰ- 1 ਛੋਟਾ ਚਮਚ 
ਲਾਲ ਮਿਰਚ ਪਾਊਡਰ- ਅੱਧਾ ਛੋਟਾ ਚਮਚ  
ਕਸੂਰੀ ਮੇਥੀ- 1 ਚਮਚਾ
ਗਰਮ ਮਸਾਲਾ- ਅੱਧਾ ਛੋਟਾ ਚਮਚਾ

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਵਿਧੀ
ਸਭ ਤੋਂ ਪਹਿਲਾਂ ਉਬਲੇ ਹੋਏ ਆਲੂ ਛਿਲ ਕੇ ਕੱਦੂਕਸ ਕਰ ਲਓ। ਇਨ੍ਹਾਂ 'ਚ ਲੂਣ, ਅਦਰਕ ਦਾ ਪੇਸਟ, ਬਰੀਕ ਕੱਟੀ ਹਰੀ ਮਿਰਚ, ਧਨੀਆ ਪਾਊਡਰ ਲਾਲ ਮਿਰਚ ਪਾਊਡਰ, ਅੰਬਚੂਰ ਪਾਊਡਰ ਅਤੇ ਬਾਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਕੇ ਮਿਕਸ ਕਰ ਲਓ। ਹੁਣ ਮੈਦੇ 'ਚ ਥੋੜ੍ਹਾ ਪਾਣੀ ਪਾ ਕੇ ਪਤਲਾ ਘੋਲ ਤਿਆਰ ਕਰੋ। ਆਲੂ ਦਾ ਥੋੜ੍ਹਾ ਮਿਸ਼ਰਨ ਲੈ ਕੇ ਗੋਲ ਕਰੋ ਅਤੇ ਵਿਚਕਾਰਲੀ ਉਂਗਲੀ ਦੀ ਮਦਦ ਨਾਲ ਗੋਲ ਕਰਕੇ ਇਸ 'ਚ ਥੋੜ੍ਹੀ ਜਿਹੀ ਮਿਓਨੀਜ਼ ਭਰ ਦਿਓ ਅਤੇ ਆਲੂ ਦਾ ਥੋੜ੍ਹਾ ਹੋਰ ਮਿਸ਼ਰਨ ਲੈ ਕੇ ਉਸ ਨੂੰ ਉੱਪਰ ਰੱਖ ਕੇ ਬੰਦ ਕਰ ਦਿਓ। ਹੁਣ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਦਬਾਅ ਕੇ ਗੋਲ ਆਕਾਰ ਦਿਓ ਅਤੇ ਮੈਦੇ ਦੇ ਘੋਲ 'ਚ ਡੁਬੋ ਕੇ ਕੱਢੋ। ਹੁਣ ਬਰੈੱਡ ਦੇ ਚੂਰੇ 'ਚ ਚੰਗੀ ਤਰ੍ਹਾਂ ਲਪੇਟ ਕੇ ਸਾਰੇ ਕੋਫਤੇ ਬਣਾ ਕੇ ਕੜਾਹੀ 'ਚ ਤੇਲ ਗਰਮ ਕਰਕੇ ਉਸ ਨੂੰ ਭੂਰਾ ਹੋਣਾ ਤਕ ਫਰਾਈ ਕਰ ਲਓ।
- ਗ੍ਰੇਵੀ ਬਣਾਉਣ ਲਈ
ਟਮਾਟਰ ਅਤੇ ਹਰੀ ਮਿਰਚ  ਦਾ ਪੇਸਟ ਬਣਾ ਲਓ। ਹੁਣ ਕੜਾਹੀ 'ਚ 2 ਵੱਡੇ ਚਮਚੇ ਤੇਲ ਗਰਮ ਕਰਕੇ ਜੀਰਾ ਪਾ ਦਿਓ। ਹਿੰਗ, ਹਲਦੀ-ਧਨੀਆ ਪਾਊਡਰ ਅਤੇ ਅਦਰਕ ਦਾ ਪੇਸਟ ਪਾ ਕੇ ਥੋੜ੍ਹਾ ਜਿਹਾ ਭੁੰਨ ਲਓ। ਇਸ 'ਚ ਟਮਾਟਰ, ਹਰੀ ਮਿਰਚ ਦਾ ਪੇਸਟ ਅਤੇ ਲਾਲ ਮਿਰਚ ਪਾਊਡਰ ਪਾ ਕੇ ਹਲਕੇ ਸੇਕ 'ਤੇ ਉਦੋਂ ਤੱਕ ਭੁੰਨੋਂ, ਜਦੋਂ ਤਕ ਤੇਲ ਤੈਰਨ ਨਾ ਲੱਗੇ। ਹੁਣ ਮਸਾਲੇ 'ਚ ਕਸੂਰੀ ਮੇਥੀ ਅਤੇ ਕਰੀਮ ਪਾ ਕੇ ਉਬਾਲ ਆਉਣ ਤਕ ਭੁੰਨ ਲਓ। ਇਸ 'ਚ ਇਕ ਕੱਪ ਪਾਣੀ ਪਾ ਕੇ ਅਤੋ ਥੋੜ੍ਹਾ ਧਨੀਆ ਪਾ ਕੇ 4-5 ਮਿੰਟ ਹੋਰ ਪਕਾਓ। ਹੁਣ ਕੋਫਤਿਆਂ ਨੂੰ ਕਿਸੇ ਭਾਂਡੇ 'ਚ ਪਾ ਕੇ ਉੱਪਰੋਂ ਗ੍ਰੇਵੀ ਪਾ ਦਿਓ। ਹਰਾ ਧਨੀਆ ਪਾ ਕੇ ਗਾਰਨਿਸ਼ ਕਰੋ ਅਤੇ ਗਰਮਾ-ਗਰਮ ਰੋਟੀ ਜਾਂ ਨਾਨ ਨਾਲ ਇਸ ਨੂੰ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon