ਕ੍ਰਿਸਮਸ ਤੇ ਘਰ ''ਚ ਬਣਾਓ Mason Jar Snow globe

12/17/2017 11:15:02 AM

ਨਵੀਂ ਦਿੱਲੀ— ਕ੍ਰਿਸਮਸ ਆਉਣ 'ਚ ਬਸ ਕੁਝ ਦਿਨ ਹੀ ਰਹਿ ਗਏ ਹਨ। ਇਹ ਤਿਓਹਾਰ ਪੂਰੀ ਦੁਨੀਆ 'ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕਾਂ ਨੇ ਆਪਣੇ ਘਰ 'ਚ ਡੈਕੋਰੇਸ਼ਨ ਕਰਨੀ ਵੀ ਸੁਰੂ ਕਰ ਦਿੱਤੀ ਹੈ। ਕਈ ਲੋਕ ਤਾਂ ਆਪਣੇ ਘਰ 'ਚ ਕ੍ਰਿਸਮਸ ਪਾਰਟੀਆਂ ਵੀ ਸ਼ੁਰੂ ਕਰ ਚੁੱਕੇ ਹਨ। ਕ੍ਰਿਸਮਸ ਦੇ ਦੌਰਾਨ ਲੋਕ ਆਪਣੇ ਘਰ ਨੂੰ ਖੂਬ ਸਜਾਉਂਦੇ ਹਨ। ਆਪਣੇ ਘਰ 'ਚ ਕ੍ਰਿਸਮਸ ਟ੍ਰੀ ਲਿਆਉਂਦੇ ਹਨ ਫਿਰ ਉਸਦੀ ਡੈਕੋਰੇਸ਼ਨ ਕਰਦੇ ਹਨ। ਆਓ ਜਾਣਦੇ ਹਾਂ ਘਰ 'ਚ mason jar sanow globe ਬਣਾਉਣ ਦਾ ਆਸਾਨ ਤਰੀਕਾ।
ਸਾਮਾਨ
-ਖਾਲੀ ਜਾਰ
- ਵਾਟਰਪਰੂਫ ਗਲੂ
-ਵੇਜਿਟੇਬਲ ਗਿਲਸਰੀਨ
-ਕ੍ਰਿਸਮਸ ਟ੍ਰੀ
-ਫੇਕ ਸਨੋ


ਵਿਧੀ
1. ਸਭ ਤੋਂ ਪਹਿਲਾਂ ਖਾਲੀ ਜਾਰ ਦਾ ਢੱਕਣ ਲਓ ਅਤੇ ਉਸ 'ਤੇ ਕ੍ਰਿਸਮਸ ਟ੍ਰੀ ਸਾਂਤਾ ਕਲਾਜ਼ ਗਲੂ ਦੀ ਮਦਦ ਨਾਲ ਚਿਪਕਾਓ।
2. ਹੁਣ ਜਾਰ 'ਚ ਗਿਲਟਰ ਪਾਓ ਅਤੇ ਉੱਪਰ ਪਾਣੀ ਪਾ ਦਿਓ। ਫਿਰ ਇਸ 'ਚ ਵੇਜਿਟੇਬਲ ਗਿਲਸਰੀਨ ਦੀਆਂ ਕੁਝ ਬੂੰਦਾ ਪਾਓ।
3. ਜਾਰ ਦੇ ਟਾਪ ਯਾਨੀ ਕੋਨਰ 'ਤੇ ਗਲੂ ਨੂੰ ਚੰਗੀ ਤਰ੍ਹਾਂ ਚਿਪਕਾਓ। ਫਿਰ ਉਸਦੇ ਢੱਕਣ 'ਤੇ ਗਲੂ ਲਗਾਓ। ਹੁਣ ਜਾਰ 'ਤੇ ਉਸਦਾ ਢੱਕਣ ਲਗਾਓ।
4. ਬਸ ਬਣਕੇ ਤਿਆਰ ਹੈ ਤੁਹਾਨੂੰ Mason Jar Snow Globe,ਇਸਨੂੰ ਘਰ 'ਚ ਕਿਸੇ ਵੀ ਟੇਬਲ 'ਤੇ ਸਜਾਓ।